ਗੁਰਪ੍ਰੀਤ ਮਲੂਕਾ ਨੇ ਬੈਂਚ ਅਤੇ ਸਿਲਾਈ ਮਸ਼ੀਨਾਂ ਵੰਡੀਆਂ

ss1

ਗੁਰਪ੍ਰੀਤ ਮਲੂਕਾ ਨੇ ਬੈਂਚ ਅਤੇ ਸਿਲਾਈ ਮਸ਼ੀਨਾਂ ਵੰਡੀਆਂ

img-20161003-wa0128ਰਾਮਪੁਰਾ ਫੂਲ 5 ਅਕਤੂਬਰ (ਕੁਲਜੀਤ ਸਿੰਘ ਢੀਂਗਰਾਂ) : ਨੇੜਲੇ ਪਿੰਡ ਮਹਿਰਾਜ ਦੇ ਕੋਠੇ ਟੱਲਵਾਲੀ ਦੇ ਉੱਘੇ ਮਿਰਚ ਉਦਪਾਦਕ ਤੋਤਾ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਸਾਦੇ ਸਮਾਗਮ ਵਿੱਚ ਉਨ੍ਹਾਂ ਦੇ ਘਰ ਪੁੱਜੇ ਜਿਲ਼ਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਪਿੰਡ ਦੇ ਬਜੁਰਗਾਂ ਦੇ ਬੈਠਣ ਲਈ ਪੱਚੀ ਬੈਂਚ ਅਤੇ ਲੋੜਵੰਦ ਵਿਧਵਾਵਾਂ ਨੂੰ ਸਲਾਈ ਮਸ਼ੀਨਾਂ ਵੰਡੀਆਂ । ਇਸ ਉਪਰੰਤ ਮਲੂਕਾ ਨੇ ਪਿੰਡ ਦੇ ਪੁਰਾਣੇ ਬਜੁਰਗਾਂ ਨਾਂਲ ਬੈਠ ਕੇ ਕੁਝ ਪਲ ਬਿਤਾਏ ਅਤੇ ਉਨ੍ਹਾਂ ਦੀਆਂ ਸਂਮਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਗਿਆ। ਇਸ ਮੌਕੇ ਮਲੂਕਾ ਨੇ ਪਿੰਡ ਦੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਇਨ੍ਹਾਂ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹੇਗੀ।
ਸ: ਮਲੂਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਵਿਛੜਿਆਂ ਦੀਆਂ ਯਾਦਾਂ ਨੂੰ ਸਮਰਪਿਤ ਦਿਨਾਂ ਤੇ ਫਜ਼ੂਲ ਖਰਚੇ ਘਟਾ ਕੇ ਅੱਜ ਦੇ ਸਮਾਗਮ ਦੀ ਤਰ੍ਹਾਂ ਲੋਕਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਸਵਰਗੀ ਤੋਤਾ ਸਿੰਘ ਦੇ ਲਕੇ ਸੁਖਪਾਲ ਸਿੰਘ ਸਿੱਧੂ ਤੋ ਇਲਾਵਾ ਸਰਪੰਚ ਸੁਖਮੰਦਰ ਸਿੰਘ, ਪੰਚ ਬਲਵੀਰ ਸਿੰਘ, ਹਰਵਿੰਦਰ ਸਿੰਘ, ਜ਼ਸਵਿੰਦਰ ਕੌਰ, ਮਿਰਚ ਉਤਪਾਦਕ ਉਜਾਗਰ ਸਿੰਘ ਅਤੇ ਜੱਥੇਦਾਰ ਹਰੀ ਸਿੰਘ ਬਾਠ ਹਾਜ਼ਰ ਸਨ।

Share Button

Leave a Reply

Your email address will not be published. Required fields are marked *