ਗੁਰਪ੍ਰੀਤ ਕਾਂਗੜ ਨੇ ਵੰਡੇ ਮਿਹਨਤੀ ਵਰਕਰਾਂ ਨੂੰ ਨਿਯੁਕਤੀ ਪੱਤਰ

ss1

ਗੁਰਪ੍ਰੀਤ ਕਾਂਗੜ ਨੇ ਵੰਡੇ ਮਿਹਨਤੀ ਵਰਕਰਾਂ ਨੂੰ ਨਿਯੁਕਤੀ ਪੱਤਰ

ਵਰਕਰਾਂ ਦੇ ਹੌਂਸਲੇ ਬੁਲੰਦ ਕਰਨਾ ਸਾਡਾ ਮੁਢਲਾ ਫਰਜ -ਟੀਨਾ

img-20161129-wa0029ਰਾਮਪੁਰਾ ਫੂਲ 29 ਨਵੰਬਰ (ਕੁਲਜੀਤ ਢੀਂਗਰਾ) ਕਾਂਗਰਸ ਪਾਰਟੀ ਚ ਪਿਛਲੇ ਲੰਬੇ ਸਮੇਂ ਤੋ ਮਿਹਨਤ ਨਾਲ ਕੰਮ ਕਰਨ ਵਾਲੇ ਕਾਂਗਰਸੀ ਵਰਕਰਾਂ ਨੂੰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸ੍ਰ ਗੁਰਪ੍ਰੀਤ ਕਾਂਗੜ ਨੇ ਅੱਜ ਸਥਾਨਕ ਪਾਰਟੀ ਦਫਤਰ ਵਿਖ ਜਿਲਾ ਕਾਂਗਰਸ ਕਮੇਟੀ ਦੇ ਨਿਯੁਕਤੀ ਪੱਤਰ ਦਿੱਤੇ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸਹਿਰੀ ਪ੍ਰਧਾਨ ਸੰਜੀਵ ਧੀਂਗੜਾ ਟੀਨਾ ਨੇ ਦੱਸਿਆ ਕਿ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾ ਨੂੰ ਲੈਕੇ ਸਰਗਰਮੀਆਂ ਤੇਜ ਕਰ ਦਿੱਤੀਆਂ ਨੇ । ਉਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣੇ ਵਰਕਰਾਂ ਦਾ ਸਨਮਾਨ ਕਰਦੀ ਆਈ ਹੈ । ਟੀਨਾ ਨੇ ਕਿਹਾ ਸਾਡਾ ਮੰਤਵ ਕਾਂਗਰਸ ਦੇ ਮਿਹਨਤੀ ਵਰਕਰਾਂ ਦੇ ਹੌਂਸਲੇ ਬੁਲੰਦ ਕਰਨਾ ਹੈ । ਇਸ ਲਈ ਅਸੀ ਵਰਕਰਾਂ ਨੂੰ ਨਿਯੁਕਤੀ ਪੱਤਰ ਦੇਕੇ ਉਨਾਂ ਦਾ ਸਨਮਾਨ ਕਰ ਰਹੇ ਹਾਂ । ਇਸ ਮੌਕੇ ਹੋਰਨਾਂ ਤੋ ਇਲਾਵਾ ਰਾਕੇਸ਼ ਸਹਾਰਾ ,ਸੁਰੇਸ਼ ਬਾਹੀਆ ,ਦਰਸਨ ਬਾਂਸਲ , ਇੰਦਰਜੀਤ ਢਿੱਲੋ, ਤਿੱਤਰ ਮਾਨ ,ਬੂਟਾ ਸਿੰਘ , ਅਸ਼ੋਕ ਕੁਮਾਰ ,ਬੀਰਾ ਸਿੰਘ ਸਰਪੰਚ ,ਕ੍ਰਿਸ਼ਨ ਕੁਮਾਰ ,ਸ਼ਨੀ ਕਾਂਸਲ ,ਬਲਵੀਰ ਸਿੰਘ ,ਸਤਪਾਲ ,ਪਵਨ ਕੁਮਾਰ,ਹਕੂਮਤ ਰਾਏ ,ਡਾ. ਜਸਪਾਲ ,ਰਾਮ ਸਰੂਪ ਸੇਠੀ , ਰਾਜਾ ਸਿੰਘ ਗਿੱਲ ਯੂਥ ਪ੍ਰਧਾਨ ,ਸਤਨਾਮ ਸਿੰਘ ਔਲਖ , ਸਵਰਨ ਸਿੰਘ ਕੁੱਕੁ, ਜੋਗੰਦਰ ਸਿੰੰਘ ,ਸੁਰਿੰਦਰ ਪਾਲ ਕੋਹਲੀ ,ਡਾ. ਬਿਰਜ ਲਾਲ , ਡਾ. ਗੁਰਮੇਲ ਸਿੰਘ, ਜਗਦੇਵ ਸਿੰਘ , ਸੁਰੇਸ਼ ਮਹੇਸ਼ਵਰੀ ,ਰਾਮ ਕ੍ਰਿਸ਼ਨ ਲਾਲ, ਹਾਜਰ ਸਨ ।

Share Button

Leave a Reply

Your email address will not be published. Required fields are marked *