Fri. Jul 19th, 2019

ਗੁਰਦਾਸ ਮਾਨ ਨਾਲ ਪ੍ਰੈਸ ਕਲੱਬ ਸਰਦੂਲਗੜ੍ਹ ਵੱਲੋ ਦੁੱਖ ਸਾਂਝਾ

ਗੁਰਦਾਸ ਮਾਨ ਨਾਲ ਪ੍ਰੈਸ ਕਲੱਬ ਸਰਦੂਲਗੜ੍ਹ ਵੱਲੋ ਦੁੱਖ ਸਾਂਝਾ

ਸਰਦੂਲਗੜ੍ਹ 18 ਨਵੰਬਰ(ਗੁਰਜੀਤ ਸ਼ੀਂਹ) ਦੁਨੀਆਂ ਭਰ ਦੇ ਮਸ਼ਹੂਰ ਕਲਾਕਾਰ ਗੁਰਦਾਸ ਮਾਨ ਨੂੰ ਉਸ ਸਮੇ ਗਹਿਰੇ ਦੁੱਖ ਦਾ ਸਾਹਮਣਾ ਕਰਨਾ ਪਿਆ ਜਦੋ ਉਹਨਾਂ ਦੀ ਮਾਤਾ ਤੇਜ ਕੌਰ ਦਾ ਦਿਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਚ ਸਬ ਡਵੀਜਨ ਪ੍ਰੈਸ ਕਲੱਬ ਸਰਦੂਲਗੜ੍ਹ ਨੇ ਗੁਰਦਾਸ ਮਾਨ ਨਾਲ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਮਾਲਕ ਅੱਗੇ ਅਰਦਾਸ ਕੀਤੀ ਕਿ ਮਾਲਕ ਵਿਛੜੀ ਰੂਹ ਨੂੰ ਆਪਣੇ ਚਰਨਾ ਚ ਨਿਵਾਸ ਦੇਵੇ ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਮੌਕੇ ਸਬ ਡਵੀਜਨ ਪ੍ਰੈਸ ਕਲੱਬ ਸਰਦੂਲਗੜ੍ਹ ਦੇ ਸਰਪ੍ਰਸਤ ਪਵਨ ਸਿੰਗਲਾ ,ਮੁੱਖ ਸਲਾਹਕਾਰ ਜੀ ਐਮ ਅਰੋੜਾ ,ਪ੍ਰਧਾਨ ਗੁਰਜੀਤ ਸ਼ੀਂਹ ,ਸੈਕਟਰੀ ਜਸਵਿੰਦਰ ਜਟਾਣਾ ,ਸੀਨੀਅਰ ਮੀਤ ਪ੍ਰਧਾਨ ਸੁਰਜੀਤ ਮੋਗਾ ,ਕੈਸ਼ੀਅਰ ਰਮਨ ਸਿੰਗਲਾ ,ਮੀਤ ਪ੍ਰਧਾਨ ਚਰਨਦਾਸ ,ਜੁਆਇੰਟ ਸੈਕਟਰੀ ਸੰਜੀਵ ਸਿੰਗਲਾ ,ਲਛਮਣ ਸਿੱਧੂ ,ਹਰਸ਼ਰਨਜੀਤ ਸਿੰਘ ਮੋਗਾ ,ਦਰਸ਼ਨ ਸਿੱਧੂ ,ਝੁਨੀਰ ਪ੍ਰੈਸ ਕਲੱਬ ਦੇ ਪ੍ਰਧਾਨ ਮਿੱਠੂ ਘੁਰਕਣੀ ,ਰਮਨਦੀਪ ਸੰਧੂ ,ਸੁਰਜੀਤ ਵਸ਼ਿਸ਼ਟ ,ਬਲਵਿੰਦਰਦੀਪ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: