ਗੁਰਦਾਸ ਮਾਨ ਦਾ ਸਿੰਗਲ ਟ੍ਰੈਕ ‘ਕਰ ਕ੍ਰਿਪਾ ਮੇਰੀ ਮਾਂ’ ਹੋਇਆ ਰਿਲੀਜ਼

ss1

ਗੁਰਦਾਸ ਮਾਨ ਦਾ ਸਿੰਗਲ ਟ੍ਰੈਕ ‘ਕਰ ਕ੍ਰਿਪਾ ਮੇਰੀ ਮਾਂ’ ਹੋਇਆ ਰਿਲੀਜ਼

img-20160930-wa0151ਰਾਮਪੁੁਰਾ ਫੂਲ 3 ਅਕਤੂਬਰ (ਕੁਲਜੀਤ ਸਿੰਘ ਢੀਗਰਾਂ):ਨਵਰਾਤਿਆਂ ਦੇ ਸੁੱਭ ਅਵਸਰ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਪ੍ਰਸਿੱਧ ਅਦਾਕਾਰ ਗੁਰਦਾਸ ਮਾਨ ਦਾ ਧਾਰਮਿਕ ਸਿੰਗਲ ਟ੍ਰੇਕ ‘ਕਰ ਕ੍ਰਿਪਾ ਮੇਰੀ ਮਾਂ’ ਰਲੀਜ਼ ਹੋਇਆ ਹੈ । ਇਹ ਸਿੰਗਲ ਟ੍ਰੇਕ ਦੇ ਲੇਖਕ ਖੁੱਦ ਗੁਰਦਾਸ ਮਾਨ ਹਨ ਅਤੇ ਮਿਉਜਿਕ ਜਤਿੰਦਰ ਸ਼ਾਹ ਦਾ ਹੈ । ਇਸ ਨੂੰ ਸਾਗਾ ਮਿਉਜਿਕ ਵੱਲੋ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ ।
ਕਾਫੀ ਲੰਬੇ ਅਰਸੇ ਤੋ ਬਾਦ ਗੁਰਦਾਸ ਮਾਨ ਦੀ ਭੇਟ ਆਉਣ ਨਾਲ ਉਹਨਾਂ ਦੇ ਪ੍ਰਸੰਸਕਾ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਸ ਗੀਤ ਨੂੰ ਹੁਣ ਤੱਕ ਕਰੀਬ ਵੀਹ ਹਜਾyਰ ਲੋਕਾ ਨੇ ਯੂ ਟਿਊਬ ਤੇ ਪਸੰਦ ਕੀਤਾ ਹੈ ।
ਗੁਰਦਾਸ ਮਾਨ ਦੇ ਪ੍ਰਸੰਸਕ ਗੋਲਡੀ ਭੱਟੀਆ ਵਾਲਾ, ਦਲਜੀਤ ਨੂਰਪੁਰ, ਸੁਰਿੰਦਰ ਮਰਜਾਣਾ, ਚਮਕੋਰ ਹਾਡਾਂ ਸੁਨਾਮ, ਸੁਖਮੰਦਰ ਰਾਮਪੁਰਾ, ਕੇਸਵ ਗਰਗ, ਅਸੋਕ ਮਿੱਤਲ , ਸਤਪਾਲ ਟੀਨਾ, ਲਖਵਿੰਦਰ ਲੱਭੂ ਆਦਿ ਨੇ ਗੁਰਦਾਸ ਮਾਨ ਦੇ ਇਸ ਟ੍ਰੇਕ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਦੇ ਗੀਤ ਹਮੇਸ਼ਾ ਹੀ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਲੇ ਹੁੰਦੇ ਹਨ ਅਤੇ ਗੁਰਦਾਸ ਅਕਲਾ ਦੀ ਦਵਾਈ ਮੁਫਤ ਵੰਡਦਾ ਹੈ ।

Share Button

Leave a Reply

Your email address will not be published. Required fields are marked *