ਗੁ:ਪਤਾਲਪੁਰੀ ਸਾਹਿਬ ਦੇ ਅਸਤਘਾਟ ਦੇ ਪਲੀਤ ਪਾਣੀ ਦੀ ਸਮਸਿਆ ਜਲਦੀ ਹੋਵੇਗੀ ਹੱਲ: ਨਵਜੋਤ ਸਿੰਘ ਸਿੱਧੂ

ss1

ਗੁ:ਪਤਾਲਪੁਰੀ ਸਾਹਿਬ ਦੇ ਅਸਤਘਾਟ ਦੇ ਪਲੀਤ ਪਾਣੀ ਦੀ ਸਮਸਿਆ ਜਲਦੀ ਹੋਵੇਗੀ ਹੱਲ: ਨਵਜੋਤ ਸਿੰਘ ਸਿੱਧੂ
ਪਿਛਲੇ 10 ਸਾਲਾਂ ਵਿਚ ਅਕਾਲੀਆਂ ਨੇ ਪੰਜਾਬ ਨੂੰ ਬੁਰੀ ਤਰਾਂ ਲੁਟਿਆ ਤੇ ਕੁਟਿਆ, ਬਾਦਲਾਂ ਦਾ ਨਾਮ ਕਾਲੇ ਅਖਰਾਂ ਵਿਚ ਲਿਖਿਆ ਜਾਵੇਗਾ : ਸਿੱਧੂ

ਸ਼੍ਰੀ ਅਨੰਦਪੁਰ ਸਾਹਿਬ/ ਕੀਰਤਪੁਰ ਸਾਹਿਬ, 5 ਅਗਸਤ(ਦਵਿੰਦਰਪਾਲ ਸਿੰਘ/ਅਮਰਾਨ ਖਾਨ): ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਤਘਾਟ ਵਿਚ ਸਾਫ ਪਾਣੀ ਲਿਆਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ ਅਤੇ ਇਹ ਕੰੰਮ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕਰਨ ਦੇ ਵੀ ਯਤਨ ਕੀਤੇ ਜਾਣਗੇ । ਇਹ ਪ੍ਰਗਟਾਵਾ ਸ਼੍ਰੀ ਨਵਜੋਤ ਸਿੰਘ ਸਿੱਧੂ ਕੈਬਿਨਟ ਮੰਤਰੀ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮਾਮਲੇ ਪੁਰਾਤੱਤਵ ਅਤੇ ਅਜਾਇਬ ਘਰ ਨੇ ਅੱਜ ਇਸ ਪਵਿਤਰ ਸਥਾਨ ਦਾ ਦੌਰਾ ਕਰਨ ਉਪਰੰਤ ਕੀਤਾਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਂਚੇਵਾਲ, ਸ਼੍ਰੀ ਸਤੀਸ਼ ਚੰਦਰਾ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ, ਸ਼੍ਰੀ ਅਜੋਅ ਕੁਮਾਰ ਮੁਖ ਕਾਰਜਕਾਰੀ ਅਫਸਰ ਸੀਵਰੇਜ ਬੌਰਡ ,ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ,ਸ਼੍ਰੀ ਰਾਜ ਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ,ਸ਼੍ਰੀ ਜੇ.ਕੇ.ਜੈਨ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ,ਸ਼੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ. ,ਸ਼੍ਰੀ ਰਮਿੰਦਰ ਸਿੰਘ ਕਾਹਲੋਂ ਉਪ ਪੁਲਿਸ ਕਪਤਾਨ ਵੀ ੳਨਾਂ ਨਾਲ ਸਨ।
ਉਨਾਂ ਕਿਹਾ ਕਿ ਇਹ ਪਵਿਤਰ ਸਥਾਨ ਕਰੌੜਾਂ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ ਅਤੇ ਇਸ ਸਥਾਨ ਤੇ ਰੋਜ਼ਾਨਾ ਹਜ਼ਾਰਾਂ ਵਿਅਕਤੀ ਆਪਣੇ ਰਿਸ਼ਤੇਦਾਰਾਂ/ਸਗੇ ਸਬੰਧੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਆਂਉਦੇ ਹਨ ਤਾਂ ਇਸ ਪਵਿਤਰ ਅਸਥਾਨ ਤੇ ਪਲੀਤ ਪਾਣੀ ਵੇਖ ਕੇ ਉਨਾਂ ਨੂੰ ਬਹੁਤ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਲਈ ਇਸ ਪਵਿਤਰ ਤੇ ਆਸਥਾ ਦੇ ਕੇਂਦਰ ਚ ਸਾਫ ਪਾਣੀ ਮੁਹਈਆ ਕਰਾਉਣਾ ਜਰੂਰੀ ਹੈ। ਇਸ ਮੰਤਵ ਲਈ ਪਹਿਲੇ ਪੜਾਅ ਤਹਿਤ ਪਿੰਡ ਕਲਿਆਣਪੁਰ ਵਿਚ ਇਕ ਏਕੜ ਵਿਚ 2 ਐਮ.ਐਲ.ਡੀ. ਦੀ ਸਮਰਥਾ ਵਾਲਾ 6.08 ਕਰੌੜ ਰੁਪਏ ਦੀ ਲਾਗਤ ਨਾਲ ਐਸ.ਟੀ.ਪੀ.ਦੀ ਉਸਾਰੀ ਕੀਤੀ ਜਾਵੇਗੀ ਜਿਸ ਵਿਚ ਸੀਵਰੇਜ ਪਾਈਪ ਲਾਈਨ ਅਤੇ ਸੜਕਾਂ ਦੀ ਮੁਰੰਮਤ ਵੀ ਸ਼ਾਮਿਲ ਹੈ। ਜਿਸ ਮੰਤਵ ਲਈ ਜਲਦੀ ਹੀ ਲੋੜੀਂਦੇ ਫੰਡਜ਼ ਮੁਹਈਆ ਕਰਵਾਏ ਜਾ ਰਹੇ ਹਨ। ਉਨਾਂ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਾ ਕੰਮ ਨਿਸ਼ਚਿਤ ਸਮੇਂ ਵਿਚ ਮੁਕੰਮਲ ਕਰਨ ਲਈ ਵੀ ਆਖਿਆ। ਇਸ ਦੇ ਦੂਜੇ ਪੜਾਅ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ 6 ਕਿਲੋਮੀਟਰ ਦਰਿਆ ਚ ਆਉਣ ਵਾਲੇ 23000 ਕਿਉਸਿਕ ਪਾਣੀ ਨੂੰ ਸੌਧਣ ਲਈ 56 ਐਮ.ਐਲ.ਡੀ. ਦਾ ਐਸ.ਟੀ.ਪੀ. ਲਗਾਉਣ ਲਈ ਥਾਂ ਦੀ ਸ਼ਨਾਖਤ ਕਰਨ ਲਈ ਕਿਹਾ । ਇਸ ਕੰਮ ਲਈ ਵੀ ਕਿਸੇ ਕਿਸਮ ਦੇ ਫੰਡਜ਼ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ ।
ਉਨਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੀ ਕੀਰਤਪੁਰ ਸਾਹਿਬ ਤੱਕ ਦੇ ਪਿੰਡਾਂ ਵਿਚਲੀਆਂ ਡਰੇਨਾਂ ਦਾ ਪਾਣੀ ਸੌਧਣ ਦਾ ਸਰਵੇ ਸੰਤ ਬਲਬੀਰ ਸਿੰਘ ਸੀਂਚੇਵਾਲ ਨਾਲ ਮਿਲ ਕੇ, ਕਰਨ ਲਈ ਕਿਹਾ ।
ਮੀਡੀਆ ਵਲੋਂ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੀਆਂ ਚੌਣਾਂ ਸਬੰਧੀ ਪੁੱਛੇ ਜਾਣ ਤੇ ਸ਼੍ਰੀ ਸਿੱਧੂ ਨੇ ਕਿਹਾ ਕਿ ਦਸੰਬਰ ਮਹੀਨੇ ਦੌਰਾਨ ਸਥਾਨਕ ਸਰਕਾਰਾਂ ਦੀਆਂ ਸਾਰੀਆਂ ਚੋਣਾ ਹੋਣ ਦੀ ਸੰਭਾਵਨਾ ਹੈ ਅਤੇ ਇਨਾਂ ਚੋਣਾਂ ਦੌਰਾਨ ਸਰਕਾਰ ਵਿਕਾਸ ਦਾ ਏਜੰਡਾ ਲੈ ਕੇ ਲੋਕਾਂ ਪਾਸ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਸ਼੍ਰੀ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਕਾਲੀਆਂ ਨੇ ਪੰਜਾਬ ਨੂੰ ਬੁਰੀ ਤਰਾਂ ਲੁਟਿਆ ਤੇ ਕੁਟਿਆ ਹੈ ਇਸ ਲਈ ਬਾਦਲਾਂ ਦਾ ਨਾਮ ਕਾਲੇ ਅਖਰਾਂ ਵਿਚ ਲਿਖਿਆ ਜਾਵੇਗਾ ।ਉਨਾਂ ਅਕਾਲੀਆਂ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਪ੍ਰੌਜੈਕਟਾਂ ਨੂੰ ਪੰਜਾਬ ਸਰਕਾਰ ਵਲੋਂ ਰੱਦ ਕਰਵਾਉਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ 10 ਸਾਲ ਵਿਚ ਸੈਰ ਸਪਾਟਾ ਸਨੱਅਤ ਨੂੰ ਪਰਫੁਲਿਤ ਕਰਨ ਲਈ ਕੁੱਝ ਨਹੀਂ ਕੀਤਾ ।
ਇਸ ਤੋਂ ਪਹਿਲਾਂ ਉਨਾਂ ਉਚ ਅਧਿਕਾਰੀਆ ਨਾਲ ਮੀਟਿੰਗ ਕਰਕੇ ਸਮੁਚੇ ਪ੍ਰੋਜੈਕਟ ਦੀ ਸਮੀਖਿਆ ਕੀਤੀ ।

Share Button

Leave a Reply

Your email address will not be published. Required fields are marked *