Wed. May 22nd, 2019

ਗੀਤ ਸਿੱਧੂ ਕਨੇਡਾ ਦੇ ਜਨਮ ਦਿਨ ਦੀ ਖੁਸੀ ਵਿੱਚ ਸਕੂਲ ਨੂੰ ਬੈਂਚ ਦਾਨ ਵਜੋ ਦਿੱਤੇ

ਗੀਤ ਸਿੱਧੂ ਕਨੇਡਾ ਦੇ ਜਨਮ ਦਿਨ ਦੀ ਖੁਸੀ ਵਿੱਚ ਸਕੂਲ ਨੂੰ ਬੈਂਚ ਦਾਨ ਵਜੋ ਦਿੱਤੇ                

untitled-1ਭਗਤਾ ਭਾਈ ਕਾ  30 ਨਵੰਬਰ (ਸਵਰਨ ਸਿੰਘ ਭਗਤਾ) ਅਧਿਆਪਕ ਜਸਮੇਲ ਸਿੰਘ ਦੀ ਪ੍ਰੇਰਨਾ ਸਦਕਾ ਅੱਜ ਸਥਾਨਕ ਸਹਿਰ ਦੇ ਵਾਸੀ ਸਾਧੂ ਸਿੰਘ ਸਿੱਧੂ ਪੁੱਤਰ ਮੱਖਣ ਸਿੰਘ ਸਿੱਧੂ ਵੱਲੋ ਆਪਣੀ ਪੋਤਰੀ ਗੀਤ ਸਿੱਧੂ ਕਨੇਡਾ ਦੇ ਜਨਮ ਦਿਨ ਦੀ ਖੁਸੀ ਵਿੱਚ ਸਥਾਨਕ ਸਹਿਰ ਸਰਕਾਰੀ ਪ੍ਰਾਇਮਰੀ ਸਕੂਲ ਭਗਤਾ ਪਿੰਡ ਨੂੰ ਇੱਕ ਲੱਖ ਰੁਪਏ ਦੀ ਲਾਗਤ ਨਾਲ ਬੱਚਿਆ ਦੇ ਬੈਠਣ ਵਾਲੇ 100 ਬੈਂਚ ਸਕੂਲ ਨੂੰ ਦਾਨ ਵਜੋ ਦਿੱਤੇ।ਜਿਕਰਯੋਗ ਹੈ ਕਿ ਇਸ ਦਾਨੀ ਪਰਿਵਾਰ ਵੱਲੋ ਪਹਿਲਾਂ ਵੀ ਕਈ ਸਕੂਲਾਂ ਦੇ ਬੱਚਿਆ ਨੂੰ ਵਰਦੀਆ ,ਗਰਮ ਕੋਟੀਆ ਅਤੇ ਬੂਟ ਮੁਹੱਈਆ ਕਰਵਾ ਚੁੱਕਾ ਹੈ ਇਸ ਤੋ ਇਲਾਵਾ ਗਰੀਬ ਲੜਕੀਆ ਦੀਆਂ ਸਾਦੀਆਂ ਅਤੇ ਹੋਰ ਸਾਝੇ ਕੰਮਾਂ ਵਿੱਚ ਵੱਧ ਚੜ ਕੇ ਦਾਨ ਦਿੰਦੇ ਹਨ।ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀ ਹੋਵੇਗਾ ਕਿ ਇਸ ਸਕੂਲ ਦੇ ਵਿਦਿਆਰਥੀ ਪਹਿਲਾਂ ਪੁਰਾਣੇ ਸਮਿਆਂ ਵਾਂਗ ਤੱਪੜਾਂ ਤੇ ਬੈਠ  ਕੇ ਪੜਦੇ ਸਨ।ਇਸ ਸੇਵਾ ਦੇ ਕਾਰਜ ਵਿੱਚ ਜਸਅਮਨਦੀਪ ਸਿੰਘ ਅਤੇ ਜਸਮੇਲ ਸਿੰਘ ਸੋਨੀ ਕਾਰਪੈਂਟਰ ਨੇ ਬਿਨਾਂ ਲੇਵਰ ਲਏ ਬੈਂਚ ਬਣਾਉਣ ਦੀ ਸੇਵਾ ਕੀਤੀ।ਇਸ ਮੋਕੇ ਜੱਥੇਦਾਰ ਹਰਪਾਲ ਸਿੰਘ ਖਹਿਰਾ,ਸੁਖਵਿੰਦਰ ਸਿੰਘ ਗਗਨ,ਮਲਕੀਤ  ਸਿੰਘ ਚੱੱਕਾਂ ਵਾਲੇ ,ਜਗਸੀਰ ਸਿੰਘ ,ਹਰਿੰਦਰ ਸਿੰਘ ਹਿੰਦਾ,ਬਲਜੀਤ ਸਿੰਘ ਮੌੜ,ਗੁਰਪ੍ਰੀਤ ਸਿੰਘ,ਬਿੰਦਰ ਸਿੰਘ ,ਸਿੱਧੂ ਸਿੰਘ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ।ਇਹਨਾਂ ਦਾਨੀ ਸੱਜਣਾਂ ਦਾ ਸਕੂਲ ਕਮੇਟੀ ਅਤੇ ਸਕੂਲ ਸਟਾਫ ਵੱਲੋ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: