Wed. Jun 26th, 2019

ਗਿੱਲ ਦਾ ਹਲਕੇ ਅੰਦਰ ਪੁੱਜਣ ਤੇ ਕਾਂਗਰਸੀਆ ਵੱਲੋ ਗਰਮ ਜੋਸ਼ੀ ਨਾਲ ਕੀਤਾ ਸਵਾਗਤ

ਗਿੱਲ ਦਾ ਹਲਕੇ ਅੰਦਰ ਪੁੱਜਣ ਤੇ ਕਾਂਗਰਸੀਆ ਵੱਲੋ ਗਰਮ ਜੋਸ਼ੀ ਨਾਲ ਕੀਤਾ ਸਵਾਗਤ
ਗੁਰਦੁਆਰਾ ਬਿੱਧੀ ਚੰਦ ਸਮੇਤ ਹੋਰ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਹੋਏ ਨਤਮਸਤਕ

ਪੱਟੀ, 19 ਦਸੰਬਰ (ਅਵਤਾਰ) ਕਾਂਗਰਸ ਹਾਈਕਮਾਂਡ ਵੱਲੋ ਵਿਧਾਨ ਸਭਾ ਹਲਕਾ ਪੱਟੀ ਤੋਂ ਹਰਮਿੰਦਰ ਸਿੰਘ ਗਿੱਲ ਨੂੰ ਇੱਕ ਵਾਰ ਫਿਰ ਹਲਕੇ ਤੋ ਟਿਕਟ ਦੇ ਕਿ ਭਰੋਸਾ ਪ੍ਰਗਟ ਕੀਤਾ ਹੈ। ਹਰਮਿੰਦਰ ਸਿੰਘ ਗਿੱਲ ਵੱਲੋ ਪੱਟੀ ਵਿਖੇ ਰੋਡ ਸ਼ੋਅ ਦੋਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਮਿਲੇ ਜਿੱਥੇ ਜਗਾਜਗਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹਨੇਰੀ ਚੱਲ ਰਹੀ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਨੇ ਦਸ ਸਾਲਾਂ ਦੇ ਰਾਜ ਵਿੱਚ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੈ ਇਥੋ ਤੱਕ ਕਿ ਜਗਾ-ਜਗਾ ਧਾਰਮਿਕ ਸਰੂਪਾਂ ਦੀ ਹੋਈ ਬੇਅਦਬੀ ਦਾ ਸਰਕਾਰ ਵੱਲੋ ਕੋਈ ਨਿਆਂ ਨਹੀ ਦਿੱਤਾ ਗਿਆ ਸਗੋ ਇਨਸਾਫ ਮੰਗ ਰਹੇ ਲੋਕਾਂ ਉਪਰ ਗੋਲੀਆ ਚਲਾ ਕਿ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅੱਜ ਦੋ ਸਾਲ ਤੋ ਵੀ ਵੱਧ ਦਾ ਸਮਾਂ ਹੋ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਿਲ ਅਜੇ ਤੱਕ ਕਾਨੂੰਨ ਦੀ ਗ੍ਰਿਫਤ ਤੋ ਬਾਹਰ ਫਿਰ ਰਹੇ ਹਨ ਤੇ ਪੰਥਕ ਸਰਕਾਰ ਵੱਲੋ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਉਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਬੇਅਦਬੀ ਦੇ ਦੋਸ਼ੀਆ ਨੂੰ ਬਣਦੀ ਸਜਾਂ ਦਿੱਤੀ ਜਾਵੇਗੀ, ਨਸ਼ਿਆਂ, ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ। ਗਿੱਲ ਨੇ ਕਿਹਾ ਕਿ ਅੱਜ ਸਾਰਾ ਪੰਜਾਬ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਚਾਹੂੰਦਾ ਹੈ ਅਤੇ ਜਿਨਾਂ ਨੇ ਸੂਬੇ ਦੀ ਨੌਜਵਾਨੀ ਬਰਬਾਦ ਕੀਤੀ ਹੈ ਉਨਾਂ ਨੂੰ ਸੀਖਾਂ ਪਿੱਛੇ ਭੇਜਿਆ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਹਲਕਾ ਮੰਤਰੀ ਅਤੇ ਉਸ ਦੇ ਚਹੇਤਿਆ ਵੱਲੋ ਹਲਕੇ ਨੂੰ ਲੁੱਟਿਆ ਹੈ ਸਾਰੇ ਕੰਮਕਾਜ ਚਹੇਤਿਆ ਨੂੰ ਦਿੱਤੇ ਗਏ ਹਨ ਜਿਨਾਂ ਨੇ ਪੂਰੀ ਮਨਮਾਨੀ ਕੀਤੀ ਹੈ। ਗਿੱਲ ਨੇ ਕਿਹਾ ਕਿ ਅੱਜ ਪੱਟੀ ਹਲਕੇ ਦੇ ਲੋਕ ਮਾਯੂਸ ਹਨ ਪਰ ਕਾਂਗਰਸ ਸਰਕਾਰ ਆਉਣ ਤੇ ਸਭ ਦੇ ਚੇਹਰਿਆ ਤੇ ਰੌਣਕ ਲੈ ਕੇ ਆਵਾਂਗੇ ਅਤੇ ਕੈਪਟਨ ਅਮਰਿੰਦਰ ਸਿੰਘ ਕੋਲੋ ਪੱਟੀ ਹਲਕੇ ਦੀਆ ਮੁਸ਼ਕਿਲਾਂ ਤੋ ਇਲਾਵਾ ਇੱਥੇ ਸਭ ਸਹੂਲਤਾ ਤੋਂ ਇਲਾਵਾ ਲੜਕੀਆਂ ਦੀ ਵਿੱਦਿਆ ਲਈ ਵਿਸ਼ੇਸ਼ ਕਾਲਿਜ ਸਥਾਪਿਤ ਕੀਤੇ ਜਾਣਗੇ। ਅੱਜ ਜਿਉ ਕਰੀਬ ਪੰਜ ਵਜੇ ਹਰਮਿੰਦਰ ਸਿੰਘ ਗਿੱਲ ਆਪਣੇ ਵਿਸ਼ੇਸ਼ ਕਾਫਲੇ ਰਾਹੀਂ ਕੁੱਲਾ ਚੌਂਕ ਪੱਟੀ ਪੁੱਜੇ ਤਾਂ ਉਨਾਂ ਦੇ ਸਮਰਥਕਾਂ ਵਿੱਚ ਜੋਸ਼ ਭਰ ਗਿਆ ਕਿ ਉਹ ਭੰਗੜਾ ਪਾਉਂਦੇ ਹੇਏ ਗਿੱਲ ਦਾ ਸਵਾਗਤ ਕਰਨ ਲਈ ਉਮੜ ਪਏ। ਇਸ ਮੌਕੇ ਸਾਧੂ ਸਿੰਘ ਚੰਬਲ, ਹਰਸ਼ਿੰਦਰ ਸਿੰਘ ਮੱਲਾ, ਸੁਖਵਿੰਦਰ ਸਿੰਘ ਸਿੱਧੂ, ਵਜੀਰ ਸਿੰਘ ਪਾਰਸ, ਕੁਲਵਿੰਦਰ ਸਿੰਘ ਐਮ.ਸੀ, ਸੁਖਵਿੰਦਰ ਸਿੰਘ ਉਬੋਕੇ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਸੋਹਲ, ਰੇਸ਼ਮ ਸਿੰਘ ਬੇਦੀ, ਸੋਹਣ ਲਾਲ ਕਾਕਾ, ਹਰਜਿੰਦਰ ਸਿੰਘ ਸਰਾਫ, ਰਾਜਿੰਦਰ ਸ਼ਰਮਾਂ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਸੇਵਾ ਸਿੰਘ ਉਬੋਕੇ, ਸਾਹਿਬ ਸਿੰਘ ਸੈਦੋਂ, ਨਛੱਤਰ ਸਿੰਘ, ਹਰਮਨ ਸੇਖੋਂ, ਕਮਲ ਸ਼ਰਮਾ, ਹਰਜੀਤ ਕੌਰ, ਕੁਲਵੰਤ ਕੋਰ ਸਹਿਰੀ ਪ੍ਰਧਾਨ, ਬਲਜਿੰਦਰ ਸਿੰਘ, ਨਿਰਮਲਜੀਤ ਸਿੰਘ ਲਾਲੀ, ਜਸਪਾਲ ਸਿੰਘ, ਸਰਦੂਲ ਸਿੰਘ ਸਭਰਾ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: