ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਗੰਭੀਰ ਅਵਸਥਾ ਸਮੇਂ ਜੀਵਨ ਬਚਾਊ ਇਲਾਜ ਵਿਸ਼ੇ ਤੇ ਤਿੰਨ ਦਿਨਾ ਵਰਕਸ਼ਾਪ ਆਰੰਭ

ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਗੰਭੀਰ ਅਵਸਥਾ ਸਮੇਂ ਜੀਵਨ ਬਚਾਊ ਇਲਾਜ ਵਿਸ਼ੇ ਤੇ ਤਿੰਨ ਦਿਨਾ ਵਰਕਸ਼ਾਪ ਆਰੰਭ
ਐਨਸਥੀਸੀਆ ਮਾਹਿਰ ਕਰਨਗੇ ਸ਼ਿਰਕਤ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉੱਪ ਕੁਲਪਤੀ ਡਾ ਰਾਜ ਬਹਾਦਰ ਨੇ ਕੀਤਾ ਉਦਘਾਟਨ

22banur-2ਬਨੂੜ, 22 ਅਕਤੂਬਰ (ਰਣਜੀਤ ਸਿੰਘ ਰਾਣਾ): ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬੇਸਿਕ ਲਾਈਫ਼ ਸਪੋਰਟ ਅਤੇ ਐਡਵਾਂਸਡ ਕੈਰਡਿਕ ਲਾਈਫ਼ ਸਪੋਰਟ ਵਿਸ਼ੇ ਅਧੀਨ ਤਿੰਨ ਦਿਨਾ ਕੌਮੀ ਪੱਧਰੀ ਵਰਕਸ਼ਾਪ ਆਰੰਭ ਹੋ ਗਈ। ਇਸ ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਦਰਜਨਾਂ ਡੈਲੀਗੇਟ ਗੰਭੀਰ ਅਵਸਥਾ ਸਮੇਂ ਜੀਵਨ ਬਚਾਉਣ ਸਬੰਧੀ ਨਵੀਨਤਮ ਖੋਜਾਂ ਅਤੇ ਤਜਰਬਿਆਂ ਵਾਲੇ ਪੇਪਰ ਪੜਨਗੇ। ਇਸ ਮੌਕੇ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਤੇ ਐਨਸਥੀਸੀਆ ਮਾਹਿਰ ਵੀ ਵੱਡੀ ਪੱਧਰ ਤੇ ਮੌਜੂਦ ਸਨ।
ਵਰਕਸ਼ਾਪ ਦਾ ਉਦਘਾਟਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉੱਪ ਕੁਲਪਤੀ ਡਾ ਰਾਜ ਬਹਾਦਰ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਉਨਾਂ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਸਬੰਧਿਤ ਵਰਕਸ਼ਾਪ ਆਯੋਜਿਤ ਕਰਨ ਨੂੰ ਬਹੁਤ ਸ਼ਲਾਘਾਯੋਗ ਕਦਮ ਦੱਸਿਆ। ਉਨਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਜਿੱਥੇ ਇੱਕ ਦੂਜੇ ਤੇ ਤਜਰਬਿਆਂ ਅਤੇ ਖੋਜ਼ਾਂ ਤੇ ਆਧਾਰਿਤ ਗਿਆਨ ਦਾ ਪਸਾਰਾ ਹੁੰਦਾ ਹੈ ਉੱਤੇ ਮੈਡੀਕਲ ਵਿਦਿਆਰਥੀਆਂ ਲਈ ਇਹ ਵਰਕਸ਼ਾਪ ਬੇਹੱਦ ਫ਼ਾਇਦੇਮੰਦ ਹੈ। ਡਾ ਰਾਜ ਬਹਾਦਰ ਨੇ ਇਸ ਮੌਕੇ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਗੰਭੀਰ ਅਵਸਥਾ ਵਿੱਚ ਮਰੀਜ਼ਾਂ ਦੀ ਸੁਰੱਖਿਆ ਅਤੇ ਉਨਾਂ ਦੇ ਜੀਵਨ ਬਚਾਉ ਲਈ ਹੋਰ ਵਧੇਰੇ ਸੰਭਾਵਨਾਂ ਤਲਾਸ਼ੀਆਂ ਜਾਣ। ਉਨਾਂ ਕਿਹਾ ਕਿ ਐਨਸਥੀਸੀਆ ਮਾਹਿਰਾਂ ਦੀ ਅਜਿਹੀ ਅਵਸਥਾ ਵਿੱਚ ਹੋਰ ਵੀ ਵਡੇਰੀ ਜਿੰਮੇਵਾਰੀ ਬਣ ਜਾਂਦੀ ਹੈ ਤੇ ਉਨਾਂ ਨੂੰ ਮਰੀਜ਼ਾਂ ਦੀ ਗੰਭੀਰ ਅਵਸਥਾ ਨਾਲ ਜੂਝਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਇਸ ਵਰਕਸ਼ਾਪ ਵਿੱਚ ਬੋਲਦਿਆਂ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਡਾਇਰੈਕਟਰ ਅਕਾਦਮਿਕ ਡਾ ਜਸਬੀਰ ਕੌਰ ਨੇ ਸਾਰਿਆਂ ਨੂੰ ਜੀਆਇਆ ਆਖਿਆ ਤੇ ਵਰਕਸ਼ਾਪ ਵਿੱਚ ਵਿਚਾਰੇ ਜਾਣ ਵਾਲੇ ਮੁੱਦਿਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਡਾਇਰੈਕਟਰ ਕਰੀਟੀਕਲ ਕੇਅਰ ਡਾ ਸੁਖਮਿੰਦਰਜੀਤ ਸਿੰਘ ਬਾਜਵਾ ਤੇ ਐਨਸਥੀਸੀਆ ਵਿਭਾਗ ਦੇ ਮੁਖੀ ਡਾ ਐਸ ਐਨ ਪਰਮਾਰ ਨੇ ਵੀ ਸੰਬੋਧਨ ਕੀਤਾ। ਪ੍ਰਬੰਧਕਾਂ ਵੱਲੋਂ ਡਾ ਰਾਜ ਬਹਾਦਰ ਦਾ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: