ਗਾਇਕ ‘ਰਾਜਾ ਮਰਖਾਈ’ ਨੂੰ ਸਦਮਾਂ ਮਾਤਾ ਦਾ ਹੋਇਆ ਦਿਹਾਂਤ

ss1

ਗਾਇਕ ‘ਰਾਜਾ ਮਰਖਾਈ’ ਨੂੰ ਸਦਮਾਂ ਮਾਤਾ ਦਾ ਹੋਇਆ ਦਿਹਾਂਤ

ਸਾਦਿਕ, 27 ਅਕਤੂਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੇ ਖੂਬਰਸੂਰਤ ਸਿਤਾਰੇ ਗਾਇਕ ‘ਰਾਜਾ ਮਰਖਾਈ’ ‘ਤੇ ਉਸ ਵਕਤ ਦੁੱਖਾਂ ਦੇ ਪਹਾੜ ਡਿੱਗ ਪਏ ਜਦੋਂ ਉਨਾਂ ਦੇ ਸਤਿਕਾਰਯੋਗ ਮਾਤਾ ਜਸਵਿੰਦਰ ਕੌਰ ਉਮਰ ਕਰੀਬ 55 ਸਾਲ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਉਨਾਂ ਦਾ ਅੰਤਿਮ ਸਸਕਾਰ ਉਨਾਂ ਦੇ ਪਿੰਡ ਮਰਖਾਈ ਨੇੜੇ ਜੀਰਾ ਵਿਖੇ ਕਰ ਦਿੱਤਾ ਹੈ। ਇਸ ਦੁੱਖ ਵਿੱਚ ਜਿਥੇ ਗਾਇਕ ‘ਰਾਜਾ ਮਰਖਾਈ’ ਦੇ ਪੂਰੇ ਪਰਿਵਾਰ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ ਉਨਾਂ ਦੇ ਚਾਹੁੰਣ ਵਾਲੇ ਸਰੋਤਿਆਂ ਅਤੇ ਸੁਮੱਚੇ ਸੰਗੀਤ ਜਗਤ ਦੇ ਸੰਗੀਤ ਪ੍ਰੇਮੀਆਂ ਨੂੰ ਗਹਿਰਾ ਸਦਮਾਂ ਲੱਗਾ ਹੈ। ਮਾਤਾ ਜੀ ਆਪਣੇ ਪਿਛੇ 3 ਪੁੱਤਰ ਗਾਇਕ ਰਾਜਾ ਮਰਖਾਈ, ਰਣਜੀਤ ਗਿੱਲ, ਮਨਜੀਤ ਗਿੱਲ ਨੂੰ ਰੋਂਦੇ ਵਿਲਕਦੇ ਛੱਡ ਕੇ ਚਲੇ ਗਏ। ਇਸ ਦੁੱਖ ਦੀ ਘੜੀ ਵਿੱਚ ਉਘੇ ਲੇਖਕ ਨਿੰਦਰ ਘੁਗਿਆਣਵੀ, ਪੰਜਾਬੀ ਲੋਕ ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ, ਬਲਬੀਰ ਚੋਟੀਆਂ-ਜਸਮੀਨ ਚੋਟੀਆਂ, ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ, ਭਿੰਦੇ ਸ਼ਾਹ ਰਾਜੋਵਾਲੀਆ-ਜਸਪ੍ਰੀਤ ਕੌਰ, ਹਾਕਮ ਬਖਤੜੀਵਾਲਾ-ਦਲਜੀਤ ਕੌਰ, ਗੋਰਾ ਚੱਕ ਵਾਲਾ-ਪ੍ਰੀਤ ਲਾਲੀ, ਰਾਜਾ ਮਰਖਾਈ-ਦੀਪ ਕਿਰਨ, ਬਿੱਟੂ ਖੰਨੇਵਾਲਾ-ਮਿਸ ਸੁਰਮਨੀ, ਜਸਪਾਲ ਮਾਨ-ਮਿਸ਼ ਖੁਸ਼ੀ, ਸਾਬਰ ਖਾਨ-ਲਵਜੋਤ ਰਾਣੀ, ਹਰਮਿਲਾਪ ਗਿੱਲ, ਗਾਇਕ ਪਰਮਿੰਦਰ ਵਿੱਕੀ ਮਾਨੀਵਾਲੀਆ, ਵੀਰ ਦਵਿੰਦਰ, ਜੱਸ ਸਿੱਧੂ, ਹਰਿੰਦਰ ਸੰਧੂ, ਮਿੰਟੂ ਧੂਰੀ, ਗੀਤਕਾਰ ਰਜਿੰਦਰ ਨਾਗੀ, ਸ਼ਮਸ਼ੇਰ ਚੀਨਾ, ਗੁਰਪ੍ਰੀਤ ਸਾਦਿਕ, ਕਿਰਪਾਲ ਮਾਅਣਾ, ਸੁੱਖਾ ਅਰਾਈਆਂ ਵਾਲਾ, ਮੰਚ ਸੰਚਾਲਿਕ ਜਸਵੀਰ ਜੱਸੀ, ਜਗਦੀਪ ਯੋਗਾ, ਕੇ. ਐਸ ਮਾਣਕ, ਦਵਿੰਦਰ ਬਰਨਾਲਾ, ਕਾਕਾ ਸ਼ਮਿੰਦਰ, ਬਲਵਿੰਦਰ ਬੱਬੀ, ਗੀਤਕਾਰ ਅਵੀ ਸੈਂਪਲਾਂ, ਜੀਤਾ ਗਿੱਲ ਸਾਧੂਵਾਲੀਆ (ਕਨੇਡਾ), ਮਨਵੀਰ ਗਿੱਲ (ਕਨੇਡਾ), ਜੱਗਾ ਗਿੱਲ ਸਾਧੂਵਾਲੀਆ (ਸੀਬੋ ਭੁਆ), ਜੱਸ ਮਲਿਕ (ਕੈਲਾ ਫੁੱਫੜ), ਲਲਿਤ ਲਾਲੀ, ਕੁਲਵਿੰਦਰ ਅਸਪਾਲਾਂ, ਕਰਮ ਸੰਧੂ, ਪੱਤਰਕਾਰ ਰਘਬੀਰ ਪਰਜਾਪਤੀ, ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੇ ਇਸ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ|

Share Button

Leave a Reply

Your email address will not be published. Required fields are marked *