ਗਾਇਕ ਗੁਰਮੇਲ ਮੱਲਕੇ ਦੇ ਤੁਰ ਜਾਣ ਨਾਲ ਸੰਗੀਤ ਜਗਤ ਚ ਸੋਗ ਦੀ ਲਹਿਰ: ਗੀਤਕਾਰ ਨਾਗੀ ਢੁੱਡੀ ਵਾਲਾ

ss1

ਗਾਇਕ ਗੁਰਮੇਲ ਮੱਲਕੇ ਦੇ ਤੁਰ ਜਾਣ ਨਾਲ ਸੰਗੀਤ ਜਗਤ ਚ ਸੋਗ ਦੀ ਲਹਿਰ: ਗੀਤਕਾਰ ਨਾਗੀ ਢੁੱਡੀ ਵਾਲਾ

gurmel-mal-kਸਾਦਿਕ, 15 ਨਵੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦਾ ਉਹ ਖੂਬਸੂਰਤ ਸਿਤਾਰਾ ਜਿਸ ਨੂੰ ‘ਬਾਗੋ-ਬਾਗ ਸੋਹਣਿਆ’ ਗੀਤ ਨਾਲ ਪ੍ਰਸਿੱਧੀ ਮਿਲੀ ਤੇ ਪਿਛਲੇ ਦਿਨੀਂ ਉਨਾਂ ਦਾ ਦਿਹਾਂਤ ਹੋ ਗਿਆ ਜਿਉਂ ਹੀ ਇਹ ਦੁੱਖਦਾਇਕ ਖ਼ਬਰ ਸੰਗੀਤ ਪ੍ਰੇਮੀਆਂ ਤੱਕ ਪਹੁੰਚੀ ਤਾਂ ਸਮੁੱਚੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਸੰਬੰਧੀ ਗੱਲਬਾਤ ਦੌਰਾਨ ਉਘੇ ਪੰਜਾਬੀ ਗੀਤਕਾਰ ਅਤੇ ਪੇਸ਼ਕਾਰ ਰਜਿੰਦਰ ਨਾਗੀ (ਨਾਗੀ ਢੁੱਡੀ ਵਾਲਾ) ਨੇ ਦੱਸਿਆ ਕਿ ਜਿੰਨਾਂ ਵਧੀਆਂ ਗੁਰਮੇਲ ਮੱਲਕੇ ਗਾਇਕ ਸੀ ਤੇ ਉਸ ਤੋਂ ਵੀ ਜਿਆਦਾ ਵਧੀਆ ਇਨਸਾਨ ਵੀ ਸੀ। ਉਨਾਂ ਅੱਗੇ ਕਿਹਾ ਕਿ ਗੁਰਮੇਲ ਮੱਲਕੇ ਦੇ ਤੁਰ ਜਾਣ ਨਾਲ ਜਿਥੇ ਉਨਾਂ ਦੇ ਪੂਰੇ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਨਾਲ ਹੀ ਪੰਜਾਬੀ ਗਾਇਕ ਭਾਈਚਾਰੇ ਦੇ ਦਿਲਾਂ ‘ਤੇ ਡੂੰਘੀ ਸੱਟ ਵੱਜੀ ਹੈ। ਉਨਾਂ ਅੱਗੇ ਕਿਹਾ ਕਿ ਗਾਇਕ ਗੁਰਮੇਲ ਮੱਲਕੇ ਦੇ ਘਰ ਵਿੱਚ ਅੰਤਾਂ ਦੀ ਗਰੀਬੀ ਹੋਣ ਦੇ ਨਾਲ ਵੀ ਆਪਣੇ ਗਾਇਕੀ ਦੇ ਸਫ਼ਰ ਨੂੰ ਜਾਰੀ ਰੱਖਿਆਂ ਤੇ ਸੰਗੀਤ ਪ੍ਰੇਮੀਆਂ ਵਿੱਚ ਆਪਣੀ ਖੂਬਸੂਰਤ ਅਵਾਜ਼ ਨਾਲ ਇਕ ਵੱਖਰੀ ਪਹਿਚਾਣ ਬਣਾਈ। ਉਨਾਂ ਕਿਹਾ ਕੇ ਕਾਫ਼ੀ ਲੰਮੇ ਸਮੇਂ ਤੋਂ ਸੂਗਰ ਦੀ ਬਿਮਾਰੀ ਤੋ ਪੀੜਤ ਸਨ ਤੇ ਇਸ ਬਿਮਾਰੀ ਅੱਗੇ ਗਾਇਕ ਗੁਰਮੇਲ ਮੱਲਕੇ ਨੂੰ ਹਾਰਨਾ ਹੀ ਪਿਆ। ਉਨਾਂ ਗਾਇਕ ਭਾਈਚਾਰੇ ਨੂੰ ਅਪੀਲ ਕੀਤੀ ਹੈ ਕੇ ਉਨਾਂ ਦੇ ਜੱਦੀ ਪਿੰਡ ਮੱਲਕੇ ਨੇੜੇ ਸਮਾਲਸਰ (ਜ਼ਿਲਾ ਮੋਗਾ) ਵਿਖੇ ਸੁੱਕਰਵਾਰ ਨੂੰ ਅੰਤਿਮ ਅਰਦਾਸ ਵਿਚ ਸ਼ਾਮਲ ਹੋਵੀਏ ਤੇ ਆਪੋ-ਆਪਣੀ ਹੈਸੀਅਤ ਮੁਤਾਬਿਕ ਇਸ ਗਰੀਬ ਪਰਿਵਾਰ ਦੀ ਮਦਦ ਕਰੀਏ।

Share Button

Leave a Reply

Your email address will not be published. Required fields are marked *