ਗਲਤ ਸਾਈਡ ਆ ਰਹੀ ਪੁਲਿਸ ਜਿਪਸੀ ਦੀ ਕਾਰ ਨਾਲ ਹੋਈ ਟੱਕਰ

ss1

ਗਲਤ ਸਾਈਡ ਆ ਰਹੀ ਪੁਲਿਸ ਜਿਪਸੀ ਦੀ ਕਾਰ ਨਾਲ ਹੋਈ ਟੱਕਰ

17malout04ਮਲੋਟ, 17 ਨਵੰਬਰ (ਆਰਤੀ ਕਮਲ) : ਮਲੋਟ ਸ਼ਹਿਰ ਚੋਂ ਲੰਘਦੇ ਰਾਸ਼ਟਰੀ ਰਾਜ ਮਾਰਗ ਤੇ ਰੇਲਵੇ ਪੁੱਲ ਉਪਰ ਗਲਤ ਦਿਸ਼ਾ ਤੋਂ ਆ ਰਹੀ ਪੁਲਿਸ ਦੀ ਤੇਜ ਰਫਤਾਰ ਗੱਡੀ ਦੀ ਇਕ ਕਾਰ ਨਾਲ ਸਾਹਮਣੇ ਤੋਂ ਟੱਕਰ ਹੋ ਗਈ ਪਰ ਕਾਰ ਚਾਲਕ ਵਾਲ ਵਾਲ ਬਚ ਗਏ। ਕਾਰ ਨੰਬਰੀ (ਪੀਬੀ31ਐਲ 4747) ਦੇ ਚਾਲਕ ਹਰਪ੍ਰੀਤ ਸਾਗਰ ਐਸਡੀਉ ਬੀਐਂਡ ਆਰ ਨੇ ਦੱਸਿਆ ਕਿ ਉਹ ਮਲੋਟ ਤੋਂ ਡੱਬਵਾਲੀ ਵੱਲ ਜਾ ਰਹੇ ਸਨ ਕਿ ਰੇਲਵੇ ਪੁੱਲ ਚੜਦਿਆਂ ਹੀ ਸਾਹਮਣੇ ਤੋਂ ਗਲਤ ਸਾਈਡ ਤੇ ਤੇਜ ਰਫਤਾਰ ਆ ਰਹੀ ਪੁਲਿਸ ਦੀ ਗੱਡੀ ਨੰਬਰ (ਪੀਬੀ 30ਆਰ 5886) ਨਾਲ ਟੱਕਰ ਹੋ ਗਈ ਜਿਸ ਕਰਕੇ ਕਾਰ ਵਿਚ ਸਵਾਰ ਉਸਦੇ ਚਾਚਾ ਗਵਿੰਦ ਲਾਲ ਗੰਭੀਰ ਜਖਮੀ ਹੋ ਗਏ ਹਨ । ਉਹਨਾਂ ਕਿਹਾ ਕਿ ਰੇਲਵੇ ਪੁਲ ਤੇ ਵਨ ਵੇ ਹੈ ਅਤੇ ਉਹ ਆਪਣੀ ਸਾਈਡ ਤੇ ਉਪਰ ਚੜ ਰਹੇ ਸਨ ਅਤੇ ਟ੍ਰੈਫਿਕ ਹੋਣ ਕਾਰਨ ਗੱਡੀ ਸੱਜੇ ਖੱਬੇ ਵੀ ਨਹੀ ਕਰ ਸਕਦੇ ਸਨ ਕਿ ਇਕਦਮ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟੱਕਰ ਹੋ ਗਈ । ਹਾਦਸੇ ਦੇ ਜਖਮੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਮਲੋਟ ਥਾਣਾ ਸਿਟੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਕਾਰਵਾਈ ਕੀਤੀ ਜਾ ਰਹੀ ਸੀ ।

Share Button

Leave a Reply

Your email address will not be published. Required fields are marked *