ਗਰੀਬ ਬੱਚਿਆਂ ਨੂੰ ਵੰਡੀਆਂ ਵਰਦੀਆਂ

ss1

ਗਰੀਬ ਬੱਚਿਆਂ ਨੂੰ ਵੰਡੀਆਂ ਵਰਦੀਆਂ

pic-7-octਬਰੇਟਾ 7 ਅਕਤੂਬਰ (ਅਸ਼ੋਕ) ਇੱਥੋ ਦੇ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ(ਮੇਨ) ਵਿਖੇ ਸਮਾਜ ਸੇਵੀ ਪਵਨ ਕੁਮਾਰ (ਭੋਲੂ) ਨੇ ਆਪਣੇ ਪੁੱਤਰ ਦੇ ਨੋਕਰੀ ਲੱਗਣ ਦੀ ਖੁਸ਼ੀ ਵਿੱਚ 10 ਗਰੀਬ ਬੱਚਿਆਂ ਨੂੰ ਵਰਦੀਆਂ ਵੰਡੀਆਂ।ਉਹਨਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਸੈਂਟਰ ਹੈਡ ਟੀਚਰ ਸ਼੍ਰੀਮਤੀ ਤਪੱਸਿਆ ਦੇਵੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਪਵਨ ਕੁਮਾਰ ਜੀ ਦੀ ਤਰਾਂ ਸਰਕਾਰੀ ਸਕੂਲਾਂ ਵਿੱਚ ਦਾਨ ਦੇਣਾ ਚਾਹੀਦਾ ਹੈ।ਤਾਂ ਜੋ ਸਰਕਾਰੀ ਸਕੂਲ ਵੀ ਜਿਆਦਾ ਤੋ ਜਿਆਦਾ ਤਰੱਕੀ ਕਰ ਸਕਣ।ਇਸ ਮੌਕੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਵੀ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਵੱਧ ਤੋ ਵੱਧ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਸਕੂਲ ਸਟਾਫ ਅਤੇ ਪੰਚਾਇਤ ਵੱਲੋ ਪਵਨ ਕੁਮਾਰ (ਭੋਲੂ) ਨੂੰ ਇਹਨਾਂ ਦੇ ਵਧੀਆ ਉਪਰਾਲੇ ਸੰਬੰਧੀ ਪ੍ਰਸ਼ੰਸ਼ਾ ਚਿੰਨ ਦੀ ਭੇਟ ਕੀਤਾ ਗਿਆ।ਇਸ ਮੌਕੇ ਅਮਰਜੀਤ ਕੋਰ, ਕਿਰਨਾ ਦੇਵੀ, ਵਿਨੋਦ ਕੁਮਾਰ, ਗੁਰਪ੍ਰੀਤ ਕੋਰ, ਰਾਣੀ ਦੇਵੀ, ਕਿਰਨਜੀਤ ਕੋਰ, ਚਰਨਜੀਤ ਕੋਰ, ਰਾਜ ਕੋਰ, ਮਲਕੀਤ ਕੋਰ, ਰਾਜਿੰਦਰ ਕੋਰ, ਅਮਨਦੀਪ ਕੋਰ, ਮਨਿੰਦਰ ਕੁਮਾਰ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *