Wed. Sep 18th, 2019

ਗਰੀਨਲੈਂਡ ਡੇ ਬੌਰਡਿੰਗ ਸਕੂਲ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਟ੍ਰੈਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ

ਗਰੀਨਲੈਂਡ ਡੇ ਬੌਰਡਿੰਗ ਸਕੂਲ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਟ੍ਰੈਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ

ਬਰੇਟਾ 23 ਦਸੰਬਰ (ਰੀਤਵਾਲ) ਪੁਲਿਸ ਸਾਂਝ ਕੇਂਦਰ ਬਰੇਟਾ ਦੇ ਸਹਿਯੋਗ ਨਾਲ ਗਰੀਨਲੈਂਡ ਡੇ ਬੌਰਡਿੰਗ ਸਕੂਲ ਬਰੇਟਾ ਵਿੱਚ ਨਸ਼ਿਆਂ ਅਤੇ ਟ੍ਰੈਫਿਕ ਨਿਯਮਾਂ ਤੋ ਜਾਣੂ ਕਰਵਾਉਣ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਸੈਮੀਨਾਰ ਉਪਰੰਤ ਵਿਦਿਆਰਥੀਆਂ ਦੁਆਰਾ ਢੋਲ-ਢਮਾਕਿਆਂ ਨਾਲ ਸਕੂਲ ਤੋ ਪੁਲਿਸ ਥਾਣਾ ਬਰੇਟਾ ਤੱਕ ਰੈਲੀ ਕੱਢੀ ਗਈ।ਥਾਣਾ ਮੁੱਖੀ ਸ੍ਰ. ਬਲਜੀਤ ਸਿੰਘ ਬਰਾੜ, ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਇੰਚਾਰਜ਼ ਸਾਂਝ ਕੇਂਦਰ, ਨਗਰ ਕੌਸਲ ਦੇ ਮੁਲਾਜਮ ਵਿਜੈ ਕੁਮਾਰ, ਨਰੇਸ਼ ਕੁਮਾਰ ਰਿੰਪੀ ਅਤੇ ਹਰਪਾਲ ਸਿੰਘ ਕਟੌਦੀਆਂ ਕਮੇਟੀ ਮੈਂਬਰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।ਬੁਲਾਰਿਆਂ ਨੇ ਕਿਹਾ ਕਿ ਵਰਤਮਾਨ ਯੁੱਗ ਵਿੱਚ ਨਸ਼ਾ ਇੱਕ ਰੇਲ-ਗੱਡੀ ਦੀ ਤਰ੍ਹਾਂ ਰਫਤਾਰ ਫੜ ਚੁੱਕਿਆ ਹੈ। ਇਹ ਸਮਾਜ ਵਿੱਚ ਕੌਹੜ ਦੀ ਬਿਮਾਰੀ ਤੋ ਘੱਟ ਨਹੀ ਹੈ, ਉਹਨਾਂ ਨਸ਼ਿਆਂ ਨਾਲ ਸਮਾਜ ਵਿੱਚ ਸਿਹਤ ਪ੍ਰਤੀ ਹੋ ਰਹੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆਂ ਤੇ ਇਹਨਾਂ ਦੀ ਵਰਤੋ ਨਾ ਕਰਨ ਲਈ ਕਿਹਾ, ਕਿਉਕਿ ਜੇਕਰ ਇਸ ਦੀ ਲੱਤ ਪੈ ਜਾਵੇ ਤਾਂ ਇੰਨਸਾਨ ਲਈ ਨਰਕ ਦੇ ਦਰਵਾਜ਼ੇ ਖੁੱਲ ਜਾਂਦੇ ਹਨ, ਤੇ ਇਨਸਾਨ ਇਸ ਦੀ ਲੋੜ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਗਲਤ ਕੰਮਾਂ ਵਿੱਚ ਪੈ ਜਾਂਦਾ ਜੋ ਕਿ ਇੰਨਸਾਨ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਂਦੇ ਹਨ। ਵਿਦਿਆਰਥੀਆਂ ਨੂੰ ਨਸ਼ਿਆਂ ਤੋ ਦੂਰ ਰਹਿਣ ਸੰਬੰਧੀ ਪ੍ਰਣ ਵੀ ਕਰਵਾਇਆਂ ਗਿਅ।ਇਸ ਤੋ ਇਲਾਵਾ ਪੁਲਿਸ ਸਾਂਝ ਕੇਂਦਰ ਵੱਲੋ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਵਿਸਥਾਰ ਵਿੱਚ ਦੱਸਿਆਂ।ਸਕੂਲ ਪ੍ਰਿੰਸੀਪਲ ਉਰਮਿਲ ਜੈਨ ਨੇ ਕਿਹਾ ਕਿ ਸਾਂਝ ਕੇਂਦਰ ਵੱਲੋ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਨਿਯਮਾਂ ਬਾਰੇ ਜਾਣਕਾਰੀ ਮੁਹੱਈਆਂ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਵਿਦਿਆਰਥੀਆਂ ਨੂੰ ਥਾਣਾ ਸਾਂਝ ਕੇਂਦਰ ਬਰੇਟਾ ਵੀ ਦਿਖਾਇਆ ਗਿਆ। ਨਗਰ ਕੌਸਲ ਦੇ ਮੁਲਾਜਮਾਂ ਵੱਲੋ ਸਵੱਛ ਭਾਰਤ ਅਭਿਆਨ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਸਕੂਲ ਚੇਅਰਪਰਸਨ ਡਾ. ਮਨੋਜ ਬਾਲਾ, ਪ੍ਰਿੰਸੀਪਲ ਉਰਮਿਲ ਜੈਨ, ਵਾਇਸ ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਹੈਡ ਮਾਸਟਰ ਵਿਕਾਸ ਸ਼ਰਮਾ ਵੱਲੋ ਥਾਣਾ ਮੁੱਖੀ ਸ੍ਰ. ਬਲਜੀਤ ਸਿੰਘ ਬਰਾੜ ਅਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕੌਸਲਰ ਸੁਮੇਸ਼ ਬਾਲੀ, ਸਾਰਡ ਤੇ ਸੇਵ ਦਿ ਚਿਲਡਰਨ ਸੰਸਥਾਂ ਦੇ ਕੋਆਰਡੀਨੇਟਰ ਉਰਮਿਲਾ ਰਾਣੀ, ਜਗਸੀਰ ਸਿੰਘ, ਸੰਦੀਪ ਸਿੰਘ, ਸਾਹਿਲ ਕੁਮਾਰ,ਰੋਬਿਨ ਸਿੰਗਲਾ ਅਤੇ ਦਵਿੰਦਰ ਕਟੋਦੀਆ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: