Sun. Aug 25th, 2019

ਗਰਾਂਟ ਦੀ ਕਿਸ਼ਤ ਨਾ ਮਿਲਣ ਤੇ ਕਾਂਗਰਸੀਆਂ ਲਾਇਆ ਧਰਨਾ

ਗਰਾਂਟ ਦੀ ਕਿਸ਼ਤ ਨਾ ਮਿਲਣ ਤੇ ਕਾਂਗਰਸੀਆਂ ਲਾਇਆ ਧਰਨਾ

11-nov-2ਭੀਖੀ,11 ਨਵੰਬਰ(ਵੇਦ ਤਾਇਲ) ਕੇਂਦਰ ਸਰਕਾਰ ਵੱਲੋਂ ਇੰਦਰਾਂ ਆਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਨਵੇ ਘਰ ਅਤੇ ਛੱਤਾਂ ਦੀ ਰਿਪੇਅਰ ਵਾਸਤੇ ਦਿੱਤੀਆ ਜਾਣ ਵਾਲੀਆਂ ਗਰਾਟਾਂ ਦੇਣ ਤੋਂ ਬਾਦ ਅਗਲੀ ਕਿਸਤ ਨਾ ਦਿੱਤੇ ਜਾਣ ਦੇ ਰੋਸ ਵੱਜੋਂ ਅੱਜ ਪਿੰਡ ਮਾਖਾ ਚਹਿਲਾਂ ਦੇ ਗਰੀਬ ਲੋਕਾਂ ਵੱਲੋਂ ਸਥਾਨਕ ਬੀਡੀਪੀਓ ਦਫਤਰ ਵਿਖੇ ਕਾਂਗਰਸੀ ਆਗੂ ਚਰਨਜੀਤ ਸਿੰਘ ਮਾਖਾ, ਪ੍ਰਕਾਸ਼ ਸਿੰਘ ਅਤੇ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ 20 ਨਵੇਂ ਘਰਾਂ ਅਤੇ 35 ਛੱਤਾਂ ਦੀ ਰਿਪੇਅਰ ਵਾਸਤੇ ਲੈਟਰ ਜਾਰੀ ਕੀਤੇ ਗਏ ਸਨ ਪ੍ਰੰਤੂ ਇੱਕ ਸਾਲ ਬੀਤ ਜਾਣ ਉਪਰੰਤ ਵੀ ਇਸ ਦੀ ਇੱਕ ਕਿਸ਼ਤ ਵਿਚਕਾਰ ਹੀ ਲਟਕ ਰਹੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਲੋਕਾਂ ਨੇ ਬੀਡੀਪੀਓ ਦਫਤਰ ਦੇ ਕਈ ਚੱਕਰ ਲਾਏ ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਅੰਦਰ ਇੰਨ੍ਹਾਂ ਦੇ ਪੈਸੇ ਨਾ ਪਾਏ ਤਾਂ ਭੀਖੀ ਬਲਾਕ ਦੇ ਸਾਰੇ ਪਿੰਡਾਂ ਦੀਆਂ ਇਕਾਈਆਂ ਨੂੰ ਨਾਲ ਲੈ ਕੇ ਸੰਘਰਸ਼ ਤੇਜ ਕੀਤਾ ਜਾਵੇਗਾ।ਇਸ ਮੌਕੇ ਬੂਟਾ ਸਿੰਘ ਅਲੀਸ਼ੇਰ, ਸੁਰਜੀਤ ਸਿੰਘ ਅਤਲਾ, ਬਲਵੀਰ ਸਿੰਘ ਅਤੇ ਕੇਵਲ ਕ੍ਰਿਸ਼ਨ ਵੀ ਹਾਜਰ ਸਨ।ਇਸ ਸਬੰਧੀ ਜਦੋਂ ਬੀਡੀਪੀਓ ਭੀਖੀ ਬਲਜੀਤ ਸਿੰਘ ਸੋਹੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਅਤੇ ਨਵੀਆਂ ਬੀਪੀਐਲ ਲਿਸਟਾਂ ਜਾਰੀ ਹੋਣ ਤੋਂ ਬਾਦ ਇਸ ਸਬੰਧੀ ਕਂੇਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਪੇਮੈਂਟ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮਾਂ ਹੋ ਜਾਵੇਗੀ।

Leave a Reply

Your email address will not be published. Required fields are marked *

%d bloggers like this: