ਖੱਬੇ ਪੱਖੀ ਪਾਰਟੀਆਂ 28 ਨੂੰ ਭਾਰਤ ਬੰਦ ਦੌਰਾਨ ਰੋਸ ਪ੍ਰਦਰਸ਼ਨ ਕਰਨਗੀਆਂ

ss1

ਖੱਬੇ ਪੱਖੀ ਪਾਰਟੀਆਂ 28 ਨੂੰ ਭਾਰਤ ਬੰਦ ਦੌਰਾਨ ਰੋਸ ਪ੍ਰਦਰਸ਼ਨ ਕਰਨਗੀਆਂ

04ਗੜ੍ਹਸ਼ੰਕਰ 26 ਨਵੰਬਰ (ਅਸ਼ਵਨੀ ਸ਼ਰਮਾ) ਅੱਜ ਡਾਂ ਭਾਗ ਸਿੰਘ ਹਾਲ ਗੜ੍ਹਸ਼ੰਕਰ ਵਿਖੇ ਕਾ ਕੁਲਵਿੰਦਰ ਸੰਘਾ ਦੀ ਪ੍ਰਧਾਨਗੀ ਵਿੱਚ ਸੀ.ਪੀ.ਆਈ(ਐਮ), ਸੀ.ਪੀ.ਆਈ ਤੇ ਆਰ.ਐਮ.ਪੀ(ਆਈ) ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿੱਚ ਮਹਾਨ ਇਨਕਲਾਬੀ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਕਾਮਰੇਡ ਫੀਡਲ ਕਾਸਟਰੋ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆਂ ਅਤੇ ਉਹਨਾ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਪ੍ਰਣ ਲਿਆਂ ਗਿਆ। ਮੀਟਿੰਗ ਦੌਰਾਨ 28 ਨਵੰਬਰ ਦੇ ਭਾਰਤ ਬੰਦ ਦਾ ਪੂਰਨ ਸਮਰੱਥਨ ਕਰਦੇ ਹੋਏ ਨੋਟਬੰਦੀ ਖਿਲਾਫ ਭਾਰਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਤੇ ਪੁੱਤਲਾ ਫੂਕਣ ਦਾ ਐਲਾਨ ਕੀਤਾ ਗਿਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ ਦਰਸ਼ਨ ਸਿੰਘ ਮੱਟੂਨੇ ਕਿਹਾ ਕਿ ਮੋਦੀ ਸਰਕਾਰ ਵਲੋ ਨੋਟਬੰਦੀ ਦਾ ਤੁਗਲਕੀ ਫਰਮਾਨ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਹੈ। ਇਸ ਵਿੱਚ ਬਿਮਾਰ, ਵਿਆਹ ਵਾਲੇ, ਕਿਸਾਨ, ਮਜਦੂਰ, ਵਪਾਰੀ, ਮੁਲਾਜਮਾ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾ ਨੇ 28 ਨਵੰਬਰ ਨੂੰ ਬਾਬਾ ਗੁਰਦਿੱਤ ਸਿੰਘ ਪਾਰਕ ਵਿਖੇ ਸਵੇਰੇ 10 ਵਜੇ ਇੱਕਠੇ ਹੋਣ ਦੀ ਅਪੀਲ ਕਰਦਿਆ ਕਿਹਾ ਕਿ ਉਪਰੰਤ ਰੋਸ ਮਾਰਚ ਕਰਕੇ ਸਰਕਾਰ ਦਾ ਪੁੱਤਲਾ ਫੁੱਕਿਆਂ ਜਾਵੇਗਾ। ਮੀਟਿੰਗ ਦੌਰਾਨ ਸੁਭਾਸ਼ ਮੱਟੂ, ਸਰਪੰਚ ਤਰਸੇਮ ਸਿੰਘ ਰਾਣਾ, ਗੁਰਨੇਕ ਸਿੰਘ ਭੱਜਲ, ਸ਼ਿੰਗਾਰਾ ਰਾਮ ਭੱਜਲ, ਪ੍ਰੇਮ ਰਾਣਾ, ਸੁਖਦੇਵ ਸਿੰਘ, ਪਿੰਦਰਪਾਲ ਬੋੜਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *