ਖੇਤ ਵਿੱਚ ਕੰਮ ਕਰਦੇ ਸਮੇਂ ਕਿਸਾਨ ਦੀ ਹੋਈ ਮੌਤ

ss1

ਖੇਤ ਵਿੱਚ ਕੰਮ ਕਰਦੇ ਸਮੇਂ ਕਿਸਾਨ ਦੀ ਹੋਈ ਮੌਤ

6-8
ਰਾਮਪੁਰਾ ਫੂਲ 5 ਜੁਲਾਈ (ਕੁਲਜੀਤ ਸਿੰਘ ਢੀਂਗਰਾ) ਇੱਥ ਨੇੜਲੇ ਪਿੰਡ ਮੰਡੀ ਕਲਾਂ ਦੇ ਨੌਜਵਾਨ ਕਿਸਾਨ ਸਰਬਜੀਤ ਸਿੰਘ ( 32 ਸਾਲ) ਪੁੱਤਰ ਗੇਜਾ ਸਿੰਘ ਦੀ ਖੇਤ ਵਿੱਚ ਝੋਨਾ ਲਾਉਣ ਸਮੇਂ ਕੋਈ ਜ਼ਹਿਰੀਲੇ ਜਾਨਵਰ ਦੇ ਡਿੰਸਣ ਨਾਲ ਮੌਤ ਹੋ ਗਈ । ਪਿਤਾ ਗੇਜਾ ਸਿੰਘ ਨੇ ਦੱਸਿਆ ਕਿ ਖੇਤ ਵਿੱਚ ਝੋਨੇ ਦਾ ਕੰਮ ਮੁਕੰਮਲ ਹੋ ਗਿਆ ਸੀ ਜਿਥੇ ਕਿਤੇ ਝੋਨਾ ਵਿਰਲਾ ਸੀ ਉਥੇ ਇਹ ਝੋਨੇ ਦੀ ਪਨੀਰੀ ਇਕੱਲਾ ਹੀ ਲਾਉਣ ਲੱਗ ਪਿਆ । ਉਥੇ ਦੀ ਲੰਘ ਰਹੇ ਜੱਗੀ ਸਿੰਘ ਨੇ ਦੇਖਿਆ ਤਾਂ ਇਹ ਕਿਸਾਨ ਝੋਨੇ ਵਾਲੇ ਪਾਣੀ ਵਿੱਚ ਡਿੱਗਿਆ ਪਿਆ ਸੀ ਤੇ ਉਸ ਸਮੇਂ ਇਸ ਦੀ ਮੌਤ ਹੋ ਚੁੱਕੀ ਸੀ ।

Share Button

Leave a Reply

Your email address will not be published. Required fields are marked *