ਖੇਤੀਬਾੜੀ ਵਿਭਾਗ ਵੱਲੋਂ ਕਣਕ ਦਾ ਬੀਜ ਪੂਰਾ ਨਾ ਦਿੱਤੇ ਜਾਣ ਤੋਂ ਕਿਸਾਨ ਨਿਰਾਸ਼

ss1

ਖੇਤੀਬਾੜੀ ਵਿਭਾਗ ਵੱਲੋਂ ਕਣਕ ਦਾ ਬੀਜ ਪੂਰਾ ਨਾ ਦਿੱਤੇ ਜਾਣ ਤੋਂ ਕਿਸਾਨ ਨਿਰਾਸ਼

02malout04ਮਲੋਟ, 2 ਨਵੰਬਰ (ਆਰਤੀ ਕਮਲ) : ਪੰਜਾਬ ਦੇ ਕਿਰਸਾਨ ਨੂੰ ਭਾਵੇਂ ਦੇਸ਼ ਦਾ ਅੰਨਦਾਤਾ ਹੋਣ ਦਾ ਮਾਨ ਹਾਸਲ ਹੈ ਪਰ ਇਸ ਕਿਸਾਨ ਨੂੰ ਅਣਥੱਕ ਮਿਹਨਤ ਕਰਕੇ ਫਸਲ ਬੀਜਣ, ਉਗਾਉਣ ਤੋਂ ਕੱਟਣ ਤੇ ਫਿਰ ਵੇਚਣ ਤੱਕ ਹਰ ਪੈਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਭ੍ਰਿਸ਼ਟਾਚਾਰ ਦੇ ਕਥਿਤ ਬੋਲਬਾਲੇ ਕਰਕੇ ਅਤੇ ਸਰਕਾਰੀ ਇੰਤਜਾਮ ਪੁਖਤਾ ਨਾ ਹੋਣ ਕਾਰਨ ਕਿਸਾਨ ਹਮੇਸ਼ਾਂ ਦਰ ਦਰ ਦੀਆਂ ਠੋਕਰਾਂ ਖਾਂਦਾ ਹੈ । ਤਾਜਾ ਸਥਿਤੀ ਵਿਚ ਮਲੋਟ ਖੇਤੀਬਾੜੀ ਦਫਤਰ ਅੱਗੇ ਨਿਰਾਸ਼ ਦਾਨੇਵਾਲਾ ਦੇ ਕਿਸਾਨ ਭੂਰਾ ਸਿੰਘ ਜਟਾਣਾ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਮਹਿਕਮੇ ਵੱਲੋਂ ਕਣਕ ਦੀ ਫਸਲ ਦਾ ਬੀਜ ਦੇਣ ਲਈ ਫਾਰਮ ਭਰਵਾਏ ਗਏ ਸਨ ਤੇ ਇਕ ਫਾਰਮ ਤੇ ਪੰਜ ਗੱਟੇ ਬੀਜ ਦਿੱਤਾ ਜਾਣਾ ਕੀਤਾ ਸੀ ਪਰ ਹੁਣ ਜਦ ਬੀਜ ਲੈਣ ਉਹ ਮਹਿਕਮੇ ਦੇ ਦਫਤਰ ਪੁੱਜੇ ਹਨ ਤਾਂ ਕੇਵਲ ਦੋ ਗੱਟੇ ਬੀਜ ਦਿੱਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਹਰ ਕਿਸਾਨ ਨੇ ਆਪਣੀ ਜਮੀਨ ਦੇ ਹਿਸਾਬ ਨਾਲ ਫਾਰਮ ਭਰੇ ਹਨ ਤੇ ਹੁਣ ਬਾਕੀ ਬੀਜ ਲਈ ਫਿਰ ਨਿੱਜੀ ਦੁਕਾਨਾਂ ਤੇ ਜਾਣਾ ਪਵੇਗਾ ਜਿਥੇ ਕਿਸਾਨ ਨੂੰ ਫਿਰ ਗੈਰ ਮਿਆਰੀ ਤੇ ਸਰਕਾਰ ਤੋਂ ਨਾਮਨਜੂਰ ਬੀਜਾਂ ਨੂੰ ਦੇ ਕੇ ਲੁੱਟਿਆ ਪੁੱਟਿਆ ਜਾਵੇਗਾ । ਇਸ ਮੌਕੇ ਦਫਤਰ ਵਿਖੇ ਮੁੱਖ ਖੇਤੀਬਾੜੀ ਅਫਸਰ ਡ੍ਰਾ. ਹਸਨ ਸਿੰਘ ਤਾਂ ਮੌਜੂਦ ਨਹੀ ਸਨ ਪਰ ਜੋ ਸਟਾਫ ਬੀਜ ਦੇਣ ਲਈ ਕਿਸਾਨਾਂ ਲਈ ਹਾਜਰ ਸੀ ਉਹਨਾਂ ਦਾ ਕਹਿਣਾ ਸੀ ਕਿ ਸਬਸਿਡੀ ਤਹਿਤ ਦਿੱਤਾ ਜਾਣ ਵਾਲਾ ਬੀਜ ਜੋ ਮਹਿਕਮੇ ਕੋਲ ਮੌਜੂਦ ਸੀ ਉਸ ਮੁਤਾਬਕ ਫਾਰਮ ਬਹੁਤ ਜਿਆਦਾ ਹੋ ਗਏ ਸਨ ਤੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਵਿਚ ਤਹਿ ਕੀਤਾ ਗਿਆ ਕਿ ਫਾਰਮਾ ਦੀ ਗਿਣਤੀ ਦੇ ਹਿਸਾਬ ਨਾਲ ਦੋ ਗੱਟੇ ਪ੍ਰਤੀ ਕਿਸਾਨ ਦਿੱਤੇ ਜਾਣ ਜਿਸ ਅਨੁਸਾਰ ਉਹ ਬੀਜ ਵੰਡ ਰਹੇ ਹਨ । ਜਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਇਸ਼ਤਿਹਾਰਾਂ ਰਾਹੀਂ ਖੇਤੀਬਾੜੀ ਮਹਿਕਮੇ ਦੁਆਰਾ ਦਿੱਤਾ ਬੀਜ ਬੀਜਣ ਲਈ ਸਲਾਹ ਦਿੱਤੀ ਜਾਂਦੀ ਹੈ ਪਰ ਕਿਸਾਨ ਨੂੰ ਉਸਦੀ ਮਾਲਕਾਨਾ ਜਮੀਨ ਦੇ ਹਿਸਾਬ ਨਾਲ ਬੀਜ ਮੁਹੱਈਆ ਵੀ ਨਹੀ ਕਰਵਾਇਆ ਜਾਂਦਾ ਤਾਂ ਕਿਸਾਨ ਲਈ ਬਹੁਤ ਮੁਸ਼ਕਲ ਘੜੀ ਹੋ ਜਾਂਦੀ ਹੈ । ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਜਰੂਰਤ ਅਨੁਸਾਰ ਕਣਕ ਦੀ ਫਸਲ ਬੀਜਣ ਲਈ ਬੀਜ ਦਿੱਤਾ ਜਾਵੇ ।

Share Button

Leave a Reply

Your email address will not be published. Required fields are marked *