ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰ ਦੀ ਚੋਣ ਵਿੱਚ ਸੀਨਅਰ ਅਕਾਲੀ ਆਗੂ ਮੋਹਣ ਸਿੰਘ ਮਿਰਜੇਆਣਾ ਟਾਸ ਦੌਰਾਨ ਰਹੇ ਜੇਤੂ

ss1

ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰ ਦੀ ਚੋਣ ਵਿੱਚ ਸੀਨਅਰ ਅਕਾਲੀ ਆਗੂ ਮੋਹਣ ਸਿੰਘ ਮਿਰਜੇਆਣਾ ਟਾਸ ਦੌਰਾਨ ਰਹੇ ਜੇਤੂ

??????????
??????????

ਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਖੇਤੀਬਾੜੀ ਵਿਕਾਸ ਬੈਂਕ (ਪੀ ਏ ਡੀ ਬੀ) ਦੇ ਡਾਇਰੈਕਟਰਾਂ ਦੀਆਂ ਹੋ ਰਹੀਆਂ ਚੋਣਾਂ ਵਿੱਚ ਜੋਨ ਨੰਬਰ ਸੱਤ ਦੀ ਚੋਣ ਅੱਜ ਤਲਵੰਡੀ ਸਾਬੋ ਦੇ ਖੇਤੀਬਾੜੀ ਵਿਕਾਸ ਬੈਂਕ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜਿਰੀ ਵਿੱਚ ਕਰਵਾਈ ਗਈ ਜਿਸ ਵਿੱਚ ਡਾਇਰੇੈਕਟਰ ਦੀ ਚੋਣ ਲਈ ਇਲਾਕੇ ਦੇ ਸੀਨਅਰ ਅਕਾਲੀ ਆਗੂ ਮੋਹਣ ਸਿੰਘ ਮਿਰਜੇਆਣਾ ਟਾਸ ਦੌਰਾਨ ਜੇਤੂ ਕਰਾਰ ਦਿੱਤੇ ਗਏ। ਉਨ੍ਹਾਂ ਦੀ ਜਿੱਤ ਤੇ ਇਲਾਕੇ ਦੀਆਂ ਅਕਾਲੀ ਸਫਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜੋਨ ਨੰਬਰ ਸੱਤ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰ ਦੀ ਚੋਣ ਲਈ ਅੱਜ ਰਾਮਪੁਰਾ ਹਲਕੇ ਤੋਂ ਉਮੀਦਵਾਰ ਲਾਭ ਸਿੰਘ ਤੇ ਤਲਵੰਡੀ ਸਾਬੋ ਹਲਕੇ ਤੋਂ ਉਮੀਦਵਾਰ ਸੀਨਅਰ ਅਕਾਲੀ ਆਗੂ ਮੋਹਣ ਸਿੰਘ ਮਿਰਜੇਆਣਾ ਸਨ। ਇਸ ਚੋਣ ਲਈ ਕੁਲਵੰਤ ਸਿੰਘ ਇੰਸਪੈਕਟਰ ਕੋ-ਆਪ੍ਰੇਟਿਵ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ ਤੇ ਇਸ ਚੋਣ ਵਿੱਚ ਸਮਸ਼ੇਰ ਸਿੰਘ ਮੈਨੇਜਰ ਡੀ ਸੀ ਸੀ ਵੀ ਪਹੁੰਚੇ ਹੋਏ ਸਨ। ਦੋਵਾਂ ਉਮੀਦਵਾਰਾਂ ਦੀ ਇੱਕ ਇੱਕ ਵੋਟ ਹੋਣ ਕਾਰਣ ਆਖਰ ਚੋਣ ਅਮਲ ਦੌਰਾਨ ਫੈਸਲਾ ਟਾਸ ਤੇ ਰੱਖਿਆ ਗਿਆ। ਇਸ ਚੋਣ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਸਨ। ਐੱਸ ਪੀ ਐੱਚ ਨਾਨਕ ਸਿੰਘ ਤੇ ਐੱਸ ਪੀ ਆਪਰੇਸ਼ਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ।
ਆਖਿਰ ਚੋਣ ਅਧਿਕਾਰੀਆਂ ਤੇ ਉੱਚ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਏ ਟਾਸ ਦੌਰਾਨ ਹਲਕਾ ਤਲਵੰਡੀ ਸਾਬੋ ਨਾਲ ਸਬੰਧਿਤ ਅਕਾਲੀ ਉਮੀਦਵਾਰ ਮੋਹਣ ਸਿੰਘ ਮਿਰਜੇਆਣਾ ਜੇਤੂ ਕਰਾਰ ਦੇ ਦਿੱਤੇ ਗਏ। ਇਸ ਜਿੱਤ ਦੇ ਨਾਲ ਹੀ ਹਲਕਾ ਤਲਵੰਡੀ ਸਾਬੋ ਵਿੱਚੋਂ ਪੀ ਏ ਡੀ ਬੀ ਬੈਂਕਾਂ ਦੇ ਡਾਇਰੈਕਟਰਾਂ ਦੀ ਹਲਕੇ ਵਿੱਚੋਂ ਗਿਣਤੀ ਦੋ ਹੋ ਗਈ ਹੈ। ਇਸ ਤੋਂ ਪਹਿਲਾਂ ਗਿਆਨ ਸਿੰਘ ਜੱਜਲ ਵੀ ਡਾਇਰੈਕਟਰ ਚੁਣੇ ਜਾ ਚੁੱਕੇ ਹਨ।
ਉੱਧਰ ਮੋਹਣ ਸਿੰਘ ਮਿਰਜੇਆਣਾ ਦੀ ਜਿੱਤ ਦੀ ਖਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਖੇਤੀਬਾੜੀ ਵਿਕਾਸ ਬੈਂਕ ਵਿੱਚ ਹਲਕਾ ਵਿਧਾਇਕ ਦੇ ਨਿੱਜੀ ਸਹਾਇਕ ਜਸਵੀਰ ਸਿੰਘ ਪਥਰਾਲਾ ਦੀ ਅਗਵਾਈ ਹੇਠ ਪੁੱਜਣੇ ਸ਼ੁਰੂ ਹੋ ਗਏ ਤੇ ਉਨਾਂ੍ਹ ਨੇ ਜੇਤੂ ਉਮੀਦਵਾਰ ਨੂੰ ਹਾਰ ਪਾ ਕੇ ਤੇ ਰੰਗ ਲਾ ਕੇ ਖੁਸ਼ੀ ਪ੍ਰਗਟਾਈ।
ਜੇਤੂ ਉਮੀਦਵਾਰ ਮੋਹਣ ਸਿੰਘ ਮਿਰਜੇਆਣਾ ਨੇ ਕਿਹਾ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਸਿੰਘ ਚੱਠਾ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਰਾਮਪਾਲ ਮਲਕਾਣਾ ਮੈਂਬਰ ਟਰੱਕ ਯੂਨੀਅਨ ਰਾਮਾਂ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਜਗਤਾਰ ਨੰਗਲਾ ਹਲਕਾ ਪ੍ਰਧਾਨ ਬੀ ਸੀ ਵਿੰਗ, ਗੁਰਜੀਵਨ ਸਰਪੰਚ ਗਾਟਵਾਲੀ, ਯੂਥ ਆਗੂ ਚਰਨਾ ਭਾਗੀਵਾਂਦਰ, ਲਖਵੀਰ ਖੀਰੂ ਲੇਲੇਵਾਲਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *