Wed. Apr 24th, 2019

ਖੇਡਾਂ ਅਤੇ ਕਸਰਤ ਨਾਲ ਇਨਸਾਨ ਰੋਗ ਰਹਿਤ ਹੋ ਜਾਂਦਾ ਹੈ – ਚੌਧਰੀ ਨੰਦ ਲਾਲ

ਖੇਡਾਂ ਅਤੇ ਕਸਰਤ ਨਾਲ ਇਨਸਾਨ ਰੋਗ ਰਹਿਤ ਹੋ ਜਾਂਦਾ ਹੈ – ਚੌਧਰੀ ਨੰਦ ਲਾਲ

sportsਗੜ੍ਹਸ਼ੰਕਰ 29 ਨਵੰਬਰ(ਅਸ਼ਵਨੀ ਸ਼ਰਮਾ) ਖੇਡਾਂ ਅਤੇ ਕਸਰਤ ਨਾਲ ਇਨਸਾਨ ਦਾ ਜੀਵਨ ਰੋਗ ਰਹਿਤ ਹੋ ਜਾਂਦਾ ਹੈ। ਇਸ ਲਈ ਸਾਨੂੰ ਹਰ ਰੋਜ ਕਸਰਤ ਅਤੇ ਕੁਝ ਸਮਾਂ ਖੇਡਾਂ ਵੱਲ ਜਰੂਰ ਲਗਾਉਣਾ ਚਾਹੀਦਾ ਹੈ।ਇਹ ਵਿਚਾਰ ਚੋਧਰੀ ਨੰਦ ਲਾਲ ਵਿਧਾਇਕ ਹਲਕਾ ਬਲਾਚੋਰ ਨੇ ਬਲਾਕ ਵਿਕਾਸ ਅਤੇ ਪੰਜਾਇਤ ਦਫਤਰ ਸੜੋਆ ਵਿਖੇ ਸਪੋਰਟਸ ਕਲੱਬਾਂ ਨੂੰ ਸਪੋਰਟਸ ਕਿੱਟਾ ਵੰਡਣ ਸਮੇਂ ਪ੍ਰਗਟ ਕੀਤੇ।ਉਨਾ ਕਿਹਾ ਕਿ ਅੱਜ ਦਾ ਨੌਜਵਾਨ ਦਿਨ ਪ੍ਰਤੀ ਦਿਨ ਕੁਰਾਹੇ ਪੈਂਦਾ ਜਾ ਰਿਹਾ ਹੈ।ਇਸ ਲਈ ਸਾਡਾ ਸਾਰਿਆ ਦਾ ਇਹ ਫਰਜ ਬਣਦਾ ਹੈ ਕਿ ਅਸੀ ਆਪਣੇ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਕਰੀਏ ਅਤੇ ਉਨਾ ਨੂੰ ਖੇਡਾਂ ਅਤੇ ਕਸਰਤ ਵੱਲ ਪ੍ਰੇਰਿਤ ਕਰੀਏ।ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੂਬੇ ਦੇ ਨੋਜਵਾਨਾਂ ਨੂੰ ਆਪਣੇ ਪੈਰਾਂ ਦੇ ਖੜਾਉਣ ਲਈ ਵੱਖੁਵੱਖ ਵਿਭਾਗਾਂ ਵਿਚ ਖਾਲੀ ਅਸਾਮੀਆਂ ਤੇ ਮੈਰਟ ਦੇ ਆਧਾਰ ਤੇ ਭਰਤੀ ਕੀਤੀ ਹੈ।ਇਸ ਨਾਲ ਲੋਕਾਂ ਨੂੰ ਸਰਕਾਰੇ ਦੁਆਰੇ ਕੰਮ ਕਰਵਾਉਣ ਵਿਚ ਵੀ ਅਸਾਨੀ ਹੋਈ ਹੈ।ਇਸ ਮੌਕੇ ਤੇ ਸ਼੍ਰੀ ਜਗਜੀਤ ਸਿੰਘ ਉਪ ਮੰਡਲ ਮਜਿਸਟਰੇਟ ਬਲਾਚੋਰ,ਸ:ਗੁਰਜਿੰਦਰ ਸਿੰਘ ਤਹਿਸੀਲਦਾਰ ਬਲਾਚੋਰ, ਰਜਿੰਦਰ ਗੁੱਪਤਾ ਬੀ.ਡੀ.ਓ.ਸੜੋਆ, ਬਲਵੀਰ ਸਿੰਘ ਸੁਪਰਡੈਂਟ, ਅਮਰਜੀਤ, ਭਜਨ ਸਿੰਘ, ਰਾਕੇਸ਼ ਕੁਮਾਰ,ਸੁਖਦੇਵ ਸਿੰਘ,ਸਤਿੰਦਰ ਪਾਲ ਅਕਾਊਟੈਂਟ,ਮੋਤਾ ਸਿੰਘ ਜੇ.ਈ.ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: