ਖੁਸ਼ਬਾਜ ਜਟਾਣਾ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਕਾਂਗਰਸੀਆਂ ਵੰਡੇ ਲੱਡੂ, ਕੀਤੀ ਆਤਿਸ਼ਬਾਜੀ

ss1

ਖੁਸ਼ਬਾਜ ਜਟਾਣਾ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਕਾਂਗਰਸੀਆਂ ਵੰਡੇ ਲੱਡੂ, ਕੀਤੀ ਆਤਿਸ਼ਬਾਜੀ

ਤਲਵੰਡੀ ਸਾਬੋ, 16 ਦਸੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੀ ਟਿਕਟ ਨੂੰ ਲੈ ਕੇ ਪਾਰਟੀ ਦੇ ਤਿੰਨ ਆਗੂਆਂ ਦੇ ਧੜਿਆਂ ਵਿੱਚ ਲੱਗੀ ਰੇਸ ਬੀਤੀ ਦੇਰ ਸ਼ਾਮ ਉਦੋਂ ਸਮਾਪਤ ਹੋ ਗਈ ਜਦੋਂ ਪਾਰਟੀ ਹਾਈਕਮਾਂਡ ਵੱਲੋਂ ਜਾਰੀ ਸੂਚੀ ਅਨੁਸਾਰ ਪਾਰਟੀ ਨੇ ਕਾਂਗਰਸ ਹਲਕਾ ਇੰਚਾਰਜ ਤੇ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੂੰ ਆਪਣਾ ਉਮੀਦਵਾਰ ਐੈਲਾਨ ਦਿੱਤਾ।
ਜਟਾਣਾ ਨੂੰ ਟਿਕਟ ਮਿਲਣ ਦਾ ਐਲਾਨ ਹੁੰਦਿਆਂ ਹੀ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਮਰਥਕ ਅਤੇ ਕਾਂਗਰਸ ਦੇ ਵੱਖ ਵੱਖ ਵਿੰਗਾਂ ਦੇ ਆਗੂ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਸਥਾਨਕ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਗਏ।ਇਕੱਠੇ ਹੋਏ ਵਰਕਰਾਂ ਨੇ ਇਸ ਮੌਕੇ ਜਿੱਥੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਉੱਥੇ ਖੁਸ਼ੀ ਵਿੱਚ ਹੋਰ ਇਜਾਫਾ ਕਰਦਿਆਂ ਪਟਾਕੇ ਚਲਾਏ ਅਤੇ ਆਤਿਸ਼ਬਾਜੀ ਕੀਤੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਨੇ ਜਟਾਣਾ ਨੂੰ ਟਿਕਟ ਦੇਣ ਤੇ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਹਲਕੇ ਦੇ ਸਮੁੱਚੇ ਕਾਂਗਰਸੀਆਂ ਵੱਲੋਂ ਵਿਸ਼ਵਾਸ ਦੁਆਇਆ ਕਿ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਵੈੱਲਫੇਅਰ ਸੈੱਲ ਦੇ ਹਲਕਾ ਪ੍ਰਧਾਨ ਗੋਰਾ ਸਰਾਂ, ਯੂਥ ਕਾਂਗਰਸ ਦੇ ਹਲਕਾ ਮੀਤ ਪ੍ਰਧਾਨ ਅਜੀਜ ਖਾਂ, ਜਿਲ੍ਹਾ ਮੀਤ ਪ੍ਰਧਾਨ ਗੁਰਤੇਜ ਕਣਕਵਾਲ, ਯੂਥ ਆਗੂ ਜਸਕਰਨ ਗੁਰੂਸਰ, ਗੁਰਪ੍ਰੀਤ ਸਿੰਢ ਕਾਹਨਗੜ੍ਹ, ਦਿਲਪ੍ਰੀਤ ਸਿੰਘ ਜਗ੍ਹਾ ਰਾਮ ਤੀਰਥ, ਅਵਤਾਰ ਤਾਰੀ ਲਹਿਰੀ, ਸੱਤਪਾਲ ਲਹਿਰੀ, ਜਗਸੀਰ ਸਿੰਘ ਭਾਗੀਵਾਂਦਰ, ਮਲਕੀਤ ਸਿੰਘ ਜੀਵਨ ਸਿੰਘ ਵਾਲਾ, ਯਸ਼ ਢੀਂਡਾ, ਗੋਗੀ ਨੰਬਰਦਾਰ, ਜਹਾਂਗੀਰ ਜੱਜਲ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *