ਖੁਦਕੁਸ਼ੀ ਕਾਂਡ : ਥਾਣੇਦਾਰ ਮੁਅੱਤਲ,10 ਲੱਖ ਮੁਆਵਜ਼ਾ

ss1

ਖੁਦਕੁਸ਼ੀ ਕਾਂਡ : ਥਾਣੇਦਾਰ ਮੁਅੱਤਲ,10 ਲੱਖ ਮੁਆਵਜ਼ਾ
ਅਕਾਲੀਆਂ ‘ਤੇ ਕਾਂਗਰਸੀਆਂ ਸਮੇਤ ਪ੍ਰਸ਼ਾਸਨ ਨੇ ਜਬਰੀ ਕਰਵਾਇਆ ਸੰਸਕਾਰ : ਕਾਹਨ ਸਿੰਘ ਵਾਲਾ

fdk-1ਫ਼ਰੀਦਕੋਟ 26 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਪੁਲੀਸ ਦੀ ਕਥਿਤ ਲਾਪਰਵਾਹੀ ਅਤੇ ਅਕਾਲੀ ਆਗੂਆਂ ਦੀ ਕਥਿਤ ਧੱਕੇਸ਼ਾਹੀ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ ਜਗਤਾਰ ਸਿੰਘ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਾਂਗਰਸ ‘ਤੇ ਅਕਾਲੀ ਦਲ ਦੇ ਕੁੱਝ-ਕੁ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਨਾਲ ਮਿਲ ਕੇ ਜਬਰਦਸਤੀ ਅੰਤਿਮ ਸੰਸਕਾਰ ਕਰਵਾ ਦਿੱਤਾ,ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਸਮੁੱਚਾ ਪ੍ਰਸ਼ਾਸਨ ਅਕਾਲੀ ਆਗੂਆ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਬਚਾਉਣ ਵਿੱਚ ਲੱਗਾ ਹੋਇਆ ਹੈ,ਬੇਸ਼ੱਕ ਡਿਊਟੀ ਸਮੇਂ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਸਬੰਧਤ ਥਾਣਾ ਇੰਚਾਰਜ ‘ਤੇ ਏ.ਐਸ.ਆਈ ਨੂੰ ਮੁਅੱਤਲ ਕਰ ਦਿੱਤਾ ਗਿਆ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਖੁਦਕੁਸੀ ਕਰਨ ਵਾਲੇ ਜਗਤਾਰ ਸਿੰਘ ਦੇ ਪਰਿਵਾਰ ਵਿੱਚ ਕੋਈ ਵੀ ਜਿੰਮੇਵਾਰ ਵਿਅਕਤੀ ਨਾ ਬਚਿਆ ਹੋਣ ‘ਤੇ ਪੁਲਿਸ ਨੇ ਕਿਸੇ ਦੀ ਪੇਸ਼ ਨਹੀ ਜਾਣ ਦਿੱਤੀ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਦਿਹਾੜੀਦਾਰ ‘ਤੇ ਗਰੀਬ ਪਰਿਵਾਰ ਨੂੰ ਖੁਦਕੁਸੀ ਲਈ ਮਜਬੂਰ ਕਰਨ ਵਾਲੇ ਯੋਜਨਾ ਕਮੇਟੀ ਦੇ ਚੈਅਰਮੈਨ ਹਰਜੀਤ ਸਿੰਘ ਭੋਲੂਵਾਲਾ,ਬਲਾਕ ਸਮਿਤੀ ਮੈਂਬਰ ਜਰਨੈਲ ਸਿੰਘ ਅਤੇ ਅਕਾਲੀ ਆਗੂ ਬਲਬੀਰ ਸਿੰਘ ਟਿੰਟਾ ਨੂੰ ਖੁਦਕੁਸੀ ਨੋਟ ਦੇ ਆਧਾਰ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਰਜ ਹੋਏ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ਪ੍ਰੰਤੂ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ,ਜਿਸ ਕਰਕੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਕਾਂਗਰਸ ਤੇ ਅਕਾਲੀਆਂ ਦੇ ਗਠਜੋੜ ਦਾ ਪਰਦਾਫਾਸ ਕੀਤਾ ਜਾ ਸਕੇ । ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਇਸਾਰੇ ‘ਤੇ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਸਿਰਫ 10 ਲੱਖ ਦੀ ਆਰਥਿਕ ਮਦਦ ਦੇਣ ਦਾ ਜੋ ਐਲਾਨ ਕੀਤਾ ਹੈ,ਉਹ ਕੋਝਾ ਮਜਾਕ ਹੈ। ਉਨਾਂ ਕਿਹਾ ਕਿ ਖੁਦਕੁਸੀ ਕਰਨ ਵਾਲੇ ਪਰਿਵਾਰ ਨੂੰ ਅਕਾਲੀ ਸਰਕਾਰ ਘੱਟੋ ਘੱਟ 25 ਲੱਖ ਰੂਪੈ ਦੀ ਆਰਥਿਕ ਮਦਦ ਦੇਣ ਦਾ ਐਲਾਨ ਕਰਕੇ ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਕੁੱਝ ਰਾਹਤ ਮਿਲ ਸਕੇ । ਉਨਾਂ ਕਿਹਾ ਕਿ ਇਕ ਕਾਂਗਰਸੀ ਆਗੂ ‘ਤੇ ਇਕ ਅਕਾਲੀ ਆਗੂ ਨੇ ਖੁਦਕੁਸੀ ਕਾਂਡ ਨੂੰ ਸਮਾਪਤ ਕਰਨ ਵਿੱਚ ਪੂਰੀ ਵਾਂਹ ਲਾ ਦਿੱਤੀ ਜਦਕਿ ਪਰਿਵਾਰ ‘ਤੇ ਮਹੁੱਲਾ ਵਾਸੀ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਅਕਾਲੀ ਆਗੂਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੜੇ ਰਹੇ ਪ੍ਰੰਤੂ ਪੁਲਿਸ ਨੇ ਕਿਸੇ ਦੀ ਕੋਈ ਪੇਸ਼ ਨਾ ਜਾਣ ਦਿੱਤੀ,ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅਕਾਲੀ ‘ਤੇ ਕਾਂਗਰਸੀ ਅੰਦਰੋ ਇਕ ਮਿਕ ਹਨ,ਜਿਸ ਕਰਕੇ ਲੋਕਾ ਨੂੰ ਇਨਸਾਫ ਲੈਣ ਲਈ ਖੁਦਕੁਸੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਸੁਰਜੀਤ ਸਿੰਘ ਅਰਾਂਈਆ,ਗੁਰਦੀਪ ਸਿੰਘ ਢੁੱਡੀ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਤਕਰੀਬਨ ਇਕ ਮਹੀਨਾ ਪਹਿਲਾ ਜਦ ਆਪਣੇ ਗੁਆਢੀਆਂ ਖਿਲਾਫ਼ ਕੁੱਟਮਾਰ ਦਾ ਪਰਚਾ ਦਰਜ ਕਰਵਾਇਆ ਸੀ,ਜੇਕਰ ਉਸੇ ਵਕਤ ਕਾਰਵਾਈ ਹੋ ਜਾਂਦੀ ਤਾਂ ਇਹ ਭਾਣਾ ਨਾ ਵਰਤਦਾ ‘ਤੇ ਸਮੇਂ ਰਹਿੰਦੇ ਹੀ ਦੋਸ਼ੀ ਸਲਾਖਾ ਪਿੱਛੇ ਹੁੰਦੇ ।

Share Button

Leave a Reply

Your email address will not be published. Required fields are marked *