ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿਚ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਹੋਏ ਅਰੰਭ

ss1

ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿਚ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਹੋਏ ਅਰੰਭ
ਸਿੰਘ ਸਾਹਿਬ ਗਿ:ਮੱਲ ਸਿੰਘ ਨੇ ਪਾਠ ਦੀ ਆਰੰਭਤਾ ਦੀ ਕੀਤੀ ਅਰਦਾਸ
ਦੂਰ ਦੁਰਾਡੇ ਤੋ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜਣੀਆਂ ਸ਼ੁਰੂ: ਗਿ: ਮੱਲ ਸਿੰਘ

ਸ਼੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੋਕੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਜਿਨਾਂ ਦਾ ਭੋਗ ਭਲਕੇ ਵੀਰਵਾਰ ਨੂੰ ਵਿਸਾਖੀ ਵਾਲੇ ਦਿਨ ਪਾਏ ਜਾਣਗੇ। ਅੱਜ ਪਾਠ ਦੀ ਅਰੰਭਤਾ ਦੀ ਅਰਦਾਸ ਤਖਤ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਵਲੋਂ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਗਿ:ਮੱਲ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਤੋ ਹੀ ਤਖਤ ਸਾਹਿਬ ਵਿਖੇ ਭਾਰੀ ਰੌਣਕਾਂ ਲਗ ਗਈਆਂ ਹਨ। ਦੂਰ ਦੁਰਾਡੇ ਤੋ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜਣੀਆਂ ਸ਼ੁਰੂ ਹੋ ਗਈਆਂ ਹਨ। ਉਨਾਂ ਦੱਸਿਆ ਕਿ ਵਿਸਾਖੀ ਦੇ ਸ਼ੁਭ ਮੋਕੇ ਤੇ ਹਰ ਪਾਸੇ ਖਾਲਸਾਈ ਮਾਹੋਲ ਸਿਰਜਿਆ ਜਾ ਰਿਹਾ ਹੈ। ਸੰਗਤਾਂ ਸਰੋਵਰ ਵਿਚ ਇਸ਼ਨਾਨ ਕਰ ਰਹੀਆਂ ਹਨ ਤੇ ਸੰਗਤ ਵਿਚ ਹਾਜਰੀ ਭਰ ਕੇ ਕੀਰਤਨ, ਕਥਾ ਸਰਵਨ ਕੀਤਾ ਜਾ ਰਿਹਾ ਹੈ।
ਉਨਾ ਦੱਸਿਆ ਕਿ ਅੱਜ 12 ਅਪ੍ਰੈਲ ਨੂੰ ਅਮ੍ਰਿੰਤ ਸੰਚਾਰ ਸ਼ੁਰੂ ਹੋਵੇਗਾ ਜੋ ਕਿ ਲਗਾਤਾਰ 14 ਅਪ੍ਰੈਲ ਤੱਕ ਜਾਰੀ ਰਹੇਗਾ। ਇਸ ਮੋਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈਡੀ ਗ੍ਰੰਥੀ ਭਾਈ ਫੂਲਾ ਸਿੰਘ, ਜੱਥੇ:ਸੰਤੋਖ ਸਿੰਘ, ਹਰਜੀਤ ਸਿੰਘ ਅਚਿੰਤ, ਰਣਵੀਰ ਸਿੰਘ ਕਲੋਤਾ, ਲਖਵਿੰਦਰ ਸਿੰਘ, ਅਮਨਦੀਪ ਸਿਘ, ਸਰੂਪ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਫੋਜੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *