Fri. Jul 12th, 2019

ਖਾਲਸਾ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ਤੇ ਪਰਦਰਸ਼ਨੀ ਲਗਾਈ ਗਈ

ਖਾਲਸਾ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ਤੇ ਪਰਦਰਸ਼ਨੀ ਲਗਾਈ ਗਈ
ਸ੍ਰੀਮਤੀ ਕਿਰਨਜਗਤ, ਸਕੂਲ ਦੇ ਪ੍ਰਧਾਨ ਸ.ਇਕਬਾਲ ਸਿੰਘ ਲਾਲਪੁਰਾ ਅਤੇ ਹਰਦੀਪ ਕੌਰ ਲਾਲਪੁਰਾ ਵੱਲੋ ਕੀਤਾ ਗਿਆ ਉਦਘਾਟਨ

schoolਸ਼੍ਰੀ ਅਨੰਦਪੁਰ ਸਾਹਿਬ, 29 ਨਵੰਬਰ(ਦਵਿੰਦਰਪਾਲ ਸਿੰਘ/ਅਮਰਾਨ ਖਾਨ): ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਐਸ.ਜੀ.ਐਸ.ਖਾਲਸਾ.ਸੀ.ਸੈਕੰ.ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵੱਖ-ਵੱਖ ਵਿਸ਼ਿਆਂ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਸ੍ਰੀਮਤੀ ਕਿਰਨਜਗਤ, ਸਕੂਲ ਦੇ ਪ੍ਰਧਾਨ ਸ.ਇਕਬਾਲ ਸਿੰਘ ਲਾਲਪੁਰਾ ਅਤੇ ਹਰਦੀਪ ਕੌਰ ਲਾਲਪੁਰਾ ਵੱਲੋ ਕੀਤਾ ਗਿਆ।ਵਿਦਿਆਰਥੀਆਂ ਵੱਲੋ ਆਪਣੇ ਵਿਸ਼ੇ ਦੇ ਮਾਡਲਾ ਸਬੰਧੀ ਜਾਣਕਾਰੀ ਦਿੱਤੀ ਗਈ। ਸਾਇੰਸ ਅਤੇ ਕਾਮਰਸ ਵਿਸ਼ੇ ਦੇ ਵਰਕਿੰਗ ਮਾਡਲ ਲਗਾਏ ਗਏ ਅਤੇ ਪ੍ਰਾਇਮਰੀ ਵਿੰਗ ਵੱਲੋ ਸਕੂਲ ਦਾ ਮਾਡਲ ਬਣਾਇਆ ਗਿਆ। ਪ੍ਰਦਰਸ਼ਨੀ ਦੀ ਮੁੱਖ ਮਹਿਮਾਨਾਂ ਵੱਲੋ ਕਾਫੀ ਸ਼ਲਾਘਾ ਵੀ ਕੀਤੀ ਗਈ। ਇਸ ਸਮੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ ਵਾਲੀਆ, ਸ.ਜਸਪ੍ਰੀਤ ਸਿੰਘ, ਸ.ਰਣਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *

%d bloggers like this: