ਖਾਲਸਾ ਕਾਲਜ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ

ss1

ਖਾਲਸਾ ਕਾਲਜ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ
ਸਾਬਕਾ ਵਧੀਕ ਐਡਵੋਕੇਟ ਜਰਨਲ ਅਰਵਿੰਦ ਮਿੱਤਲ ਵਲੋਂ ਕੀਤਾ ਗਿਆ ਉਦਘਾਟਨ
ਪੰਜਾਬ ਸਰਕਾਰ ਵਲੋ ਸੂਬੇ ਵਿੱਚੋ ਬੇਰੁਜਗਾਰੀ ਖਤਮ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ-: ਮਿੱਤਲ

pic-2ਸ਼੍ਰੀ ਅਨੰਦਪੁਰ ਸਾਹਿਬ, 30 ਨਵੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਸਰਕਾਰੀ ਆਈ.ਟੀ.ਆਈ. ਸ਼੍ਰੀ ਆਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਤੇ ਵਣਜ ਅਤੇ ਇੰਡਸਟਰੀ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦੀਆ ਵੱਖ ਵੱਖ ਆਈ.ਟੀ.ਆਈਜ਼ ਦੀਆਂ ਵਿਦਿਆਰਥਣਾ ਵਲੋਂ ਬਣਾਈਅਂਾ ਗਈਅਂਾ ਵਸਤਂਾ ਦੀ ਪ੍ਰਦਰਸਸ਼ਨੀ ਤੇ ਰੋਜਗਾਰ ਮੇਲ ਲਗਾਇਆ ਗਿਆ। ਇਸ ਮੇਲੇ ਵਿਚ ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਰਨਲ ਅਰਵਿੰਦ ਮਿੱਤਲ ਜੀ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਭਾਗ ਦੇ ਸੰਯੂਕਤ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ ਜੀ ਅਤੇ ਡਿਪਟੀ ਡਾਇਰੈਕਟਰ ਸ਼੍ਰੀ ਵਿਜੇਇੰਦਰ ਧਵਨ ਜੀ ਨੇ ਵਿਸਸ਼ੇਸ ਹਿਮਾਨ ਵਜੋਂ ਸ਼ਿਰਤਕ ਕੀਤੀ।

        ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆ ਅਰਵਿੰਦ ਮਿੱਤਲ ਨੇ ਕਿਹਾ ਕਿ ਉਨਾਂ ਪੰਜਾਬ ਸਰਕਾਰ ਵਲੋ ਸੂਬੇ ਵਿੱਚੋ ਬੇਰੁਜਗਾਰੀ ਖਤਮ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਅੱਠ ਰੋਜਗਾਰ ਮੇਲੇ ਲੱਗ ਚੁੱਕੇ ਹਨ।ਉਨਾ ਵਿਭਾਗ ਵਲੋ ਲਗਾਈ ਗਈ ਪ੍ਰਦਰਸ਼ਨੀ ਦੀ ਸਲਾਂਘਾ ਕਰਦਿਆ ਸ੍ਰੀ ਆਨੰਦਪੁਰ ਸਾਹਿਬ ਦੇ ਖਾਲਸਾ ਵਿਰਾਸਤ ਵਿਖੇ ਹਰ ਮਹੀਨੇ ਵਿਭਾਗ ਵਲੋ ਪ੍ਰਦਰਸ਼ਨੀ ਲਗਾਉਣ ਲਈ ਕਿਹਾ ਗਿਆ।
ਇਸ ਮੌਕੇ ਵਿਭਾਗ ਦੇ ਸੰਯੂਕਤ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਮਦਨ ਮੋਹਨ ਮਿੱਤਲ ਦੀ ਅਗਵਾਈ ਹੇਠ ਵਿਦਿਆਰਥੀਆ ਵਿੱਚ ਹੁਨਰ ਨੂੰ ਪ੍ਰਦਰਸ਼ਤ ਕਰਨ ਲਈ ਵਿਸੇਸ਼ ਪ੍ਰਦਰਸ਼ਨੀਆ ਲਗਾਈਆ ਜਾ ਰਹੀਆ ਹਨ। ਇਸ ਮੋਕੇ ਤੇ ਪ੍ਰਿੰਸੀਪਲ ਆਈ.ਟੀ.ਆਈ ਸ਼੍ਰੀ ਆਨੰਦਪੁਰ ਸਾਹਿਬ ਵਲੋ ਦਸਿਆ ਗਿਆ ਕਿ ਇਸ ਮੇਲੇ ਵਿਚ ਵਿਸ਼ੇਸ ਤੋਰ ਤੇ ਐਚ.ਪੀ. ਕੰਪਨੀ ਚੰਡੀਗੜ,ਡੇਲਕੋ ਕੰਪਨੀ ਮੋਹਾਲੀ ਅਤੇ ਸੀ. ਡੈਕ ਮੋਹਾਲੀ ਕੰਪਨੀਆ ਵੱਲੋ ਭਾਗ ਲਿਆ। ਇਸ ਪ੍ਰਦਰਸਸ਼ਨੀ ਤੇ ਰੋਜਗਾਰ ਮੇਲੇ ਵਿਚ ਤਕਰੀਬਨ 5੦੦ ਸਿਖਿਆਰਥੀਆ ਨੇ ਭਾਗ ਲਿਆ ਅਤੇ ਕੁਲ 17 ਆਈ.ਟੀ.ਆਈ. ਵਲੋ ਪ੍ਰਦਰਸਸ਼ਨੀ ਗਾਈ ਗਈ।ਉਪਰੋਕਤ ਪ੍ਰਦਰਸਸ਼ਨੀ ਤੇ ਰੋਜਗਾਰ ਮੇਲੇ ਵਿਚ ਸਿਖਿਆਰਥੀਆ ਨੂੰ ਸਵੈ- ਰੋਜਗਾਰ ਲਗਾਉਣ ਲਈ ਜਿਲਾ ਉਦਯੋਗ ਕੇਦਰ ਮੋਹਾਲੀ, ਬੈਕਫਿੰਕੋ ਚੰਡੀਗੜ, ਐਸ.ਸੀਫਿੰਕੋ ਚੰਡੀਗੜ, ਪੰਜਾਬ ਨੈਸਸ਼ਨਲ ੈਕ ਅਨੰਦਪੁਰ ਸਾਹਿਬ ਅਤੇ ਐਕਸਿਜ਼ ਬੈਕ ਅੰਗਮਪੁਰ ਵਲੋ ਸਿਖਿਆਰਥੀਆ ਨੂੰ ਲੋਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਸ੍ਰੀ ਕਮਲ ਚੰਦ ਸੈਣੀ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਭਾਗ ਸਿੰਘ, ਪ੍ਰਿੰਸੀਪਲ ਆਈ.ਟੀ.ਆਈ. ਰੋਪੜ, ਸ੍ਰੀ ਨਸੀਬ ਚੰਦ, ਪ੍ਰਿੰਸੀਪਲ ਆਈ.ਟੀ.ਆਈ. ਰੋਪੜ, ਕਲਿਆਣ ਸਿੰਘ ਰਾਣਾ,ਜਗਮੋਹਣ ਸਿੰਘ ,ਅਤੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਸਟਾਫ ਹਾਜਰ ਸਨ।

Share Button

Leave a Reply

Your email address will not be published. Required fields are marked *