ਖਾਲਸਾ ਕਾਲਜ ਮਾਹਿਲਪੁਰ ਵਿਖੇ ਫੈਸ਼ਨ ਡਿਜਾਇੰਨਿੰਗ ਵਿਭਾਗ ਵਲੋਂ ਪ੍ਰਦਰਸ਼ਨੀ ਲਗਾਈ ਗਈ

ss1

ਖਾਲਸਾ ਕਾਲਜ ਮਾਹਿਲਪੁਰ ਵਿਖੇ ਫੈਸ਼ਨ ਡਿਜਾਇੰਨਿੰਗ ਵਿਭਾਗ ਵਲੋਂ ਪ੍ਰਦਰਸ਼ਨੀ ਲਗਾਈ ਗਈ

pardarshniਗੜ੍ਹਸ਼ੰਕਰ 13 ਅਕਤੂਬਰ (ਅਸ਼ਵਨੀ ਸ਼ਰਮਾ)ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਾਲਜ ਦੇ ਫੈਸ਼ਨ ਡਿਜਾਇੰਨਿੰਗ ਵਿਭਾਗ ਵਲੋਂ ਵੱਖ-ਵੱਖ ਕਢਾਈਦਾਰ ਅਤੇ ਰਵਾਇਤੀ ਕੱਪੜਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਡਾ. ਜੰਗ ਬਹਾਦਰ ਸਿੰਘ ਰਾਏ ਅਤੇ ਕਾਲਜ ਦੇ ਪ੍ਰਿੰ. ਡਾ.ਪਰਵਿੰਦਰ ਸਿੰਘ ਨੇ ਕੀਤਾ । ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਲੈਕਚਰਾਰ ਪ੍ਰਿਤਪਾਲ ਕੌਰ ਹਾਜ਼ਰ ਹੋਏ। ਉਦਘਾਟਨੀ ਭਾਸ਼ਣ ਵਿਚ ਡਾ. ਜੰਗ ਬਹਾਦਰ ਸਿੰਘ ਰਾਏ ਨੇ ਕਿਹਾ ਕਿ ਆਧੁਨਿਕ ਸਮੇਂ ਨਾਲ ਸਾਡੇ ਸਮਾਜ ਵਿਚ ਤੇਜ ਤਬਦੀਲੀ ਆ ਰਹੀ ਹੈ ਪਰ ਸਾਨੂੰ ਆਪਣੇ ਵਿਰਸੇ ਅਤੇ ਸਭਿਆਚਾਰ ਵਿਚਲੇ ਰਹਿਣ ਸਹਿਣ ਨਾਲ ਜੁੜੀਆਂ ਅਜਿਹੀਆਂ ਪ੍ਰਦਰਸ਼ਨੀਆਂ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥਣਾਂ ਵਲੋਂ ਕਢਾਈ ਕੀਤੇ ਕੱਪੜਿਆਂ ਦੀ ਸ਼ਲਾਘਾ ਕੀਤੀ ਅਤੇ ਦਸੂਤੀ ਦੀ ਕਢਾਈ ਦੇ ਨੁਕਤੇ ਸਾਂਝੇ ਕੀਤੇ। ਇਸ ਪ੍ਰਦਰਸ਼ਨੀ ਵਿਚ ਮੁੱਖ ਮਹਿਮਾਨ ਵਲੋਂ ਕਢਾਈ ਕੀਤੀ ਪੰਜਾਬੀ ਅਤੇ ਕਰਨਾਟਕਾ ਦੀ ਦਸੂਤੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ। ਕਾਲਜ ਦੇ ਪ੍ਰਿੰਸੀਪਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ,ਪ੍ਰੋ. ਪਵਨਦੀਪ ਚੀਮਾ, ਵਿਭਾਗ ਦੇ ਮੁਖੀ ਸੋਨੀਆ ਕਪੂਰ,ਪ੍ਰੋ.ਬਿਮਲਾ ਜਸਵਾਲ,ਪ੍ਰੋ. ਰਾਜਵਿੰਦਰ ਕੌਰ,ਪ੍ਰੋ. ਸੰਦੀਪ ਕੌਰ,ਪ੍ਰੋ. ਨਵਦੀਪ ਕੌਰ ਅਤੇ ਪ੍ਰੋ.ਮਨਜਿੰਦਰ ਕੌਰ ਆਜਿ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *