Tue. Apr 23rd, 2019

ਖਾਲਸਾ ਕਾਲਜ ਮਾਹਿਲਪੁਰ ਦਾ ਨਤੀਜਾ ਸ਼ਾਨਦਾਰ

ਖਾਲਸਾ ਕਾਲਜ ਮਾਹਿਲਪੁਰ ਦਾ ਨਤੀਜਾ ਸ਼ਾਨਦਾਰ

c6ਗੜਸ਼ੰਕਰ, 22 ਸਤੰਬਰ ( ਅਸ਼ਵਨੀ ਸ਼ਰਮਾ): ਪੰਜਾਬ ਯੂਨੀਵਰਸਿਟੀ ਚੰਡੀਗੜ ਵਲੋਂ ਸਮੈਸਟਰ ਪ੍ਰੀਖਿਆਵਾਂ ਦੇ ਐਲਾਨੇ ਵੱਖ-ਵੱਖ ਨਤੀਜਿਆਂ ਵਿਚ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਐਮ.ਏ.ਇਤਿਹਾਸ ਦੇ ਚੌਥਾ ਸਮੈਸਟਰ ਵਿਚ ਵਿਦਿਆਰਥਣ ਸੰਦੀਪ ਕੌਰ ਨੇ ਪਹਿਲਾ ਅਤੇ ਹਰਵਿੰਦਰ ਕੌਰ ਅਤੇ ਰਮਨਦੀਪ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਐਮ.ਏ. ਇੰਗਲਿਸ਼ ਦੇ ਦੂਜਾ ਸਮੈਸਟਰ ਦੇ ਨਤੀਜੇ ਵਿਚ ਰਾਜਵਿੰਦਰ ਕੌਰ ਨੇ 61 ਫੀਸਦੀ ਅੰਕਾਂ ਨਾਲ ਪਹਿਲਾ, ਰਮਨਜੀਤ ਕੌਰ ਨੇ 58 ਫੀਸਦੀ ਤੋਂ ਵੱਧ ਅੰਕਾਂ ਨਾਲ ਦੂਜਾ ਅਤੇ ਸੁਖਦੀਪ ਕੌਰ ਨੇ 58 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਐਮ.ਏ. ਅਰਥ ਸ਼ਾਸਤਰ ਦੇ ਦੂਜਾ ਸਮੈਸਟਰ ਵਿਚ ਵਿਦਿਆਰਥਣ ਮਨਪ੍ਰੀਤ ਕੌਰ ਨੇ 72 ਫੀਸਦੀ ਅੰਕਾਂ ਨਾਲ ਪਹਿਲਾ, ਹਰਪ੍ਰੀਤ ਕੌਰ ਨੇ 70 ਫੀਸਦੀ ਅੰਕਾਂ ਨਾਲ ਦੂਜਾ ਅਤੇ ਮਨੀਸ਼ਾ ਰਾਣਾ ਨੇ 70 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਉਨਾਂ ਕਿਹਾ ਕਿ ਐਮ. ਕਾਮ. ਚੌਥਾ ਸਮੈਸਟਰ ਦੇ ਨਤੀਜਿਆਂ ਵਿਚ ਵਿਦਿਆਰਥਣ ਇੰਦਰਜੀਤ ਕੌਰ ਨੇ ਪਹਿਲਾ ਅਤੇ ਹਰਮਨਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੋੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਸਮੇਤ ਡਾ. ਜਸਵਿੰਦਰ ਸਿੰਘ,ਡਾ. ਕਲਵਰਨ ਸਿੰਘ,ਪ੍ਰੋ ਦੇਵ ਕੁਮਾਰ,ਪ੍ਰੋ. ਰਾਜ ਕੁਮਾਰੀ ,ਪ੍ਰੋ ਅਨਿਲ ਕਲਸੀ,ਪ੍ਰੋ. ਤਜਿੰਦਰ ਸਿੰਘ,ਪ੍ਰੋ. ਰੂਬੀ, ਪ੍ਰੋ. ਤਲਵਿੰਦਰ ਕੌਰ ਆਦਿ ਸਮੇਤ ਕਾਲਜ ਦੇ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਇਸਦਾ ਸਿਹਰਾ ਕਾਲਜ ਦੇ ਸਟਾਫ ਸਿਰ ਬੰਨਿਆ।

Share Button

Leave a Reply

Your email address will not be published. Required fields are marked *

%d bloggers like this: