Wed. Apr 24th, 2019

ਖਾਲਸਾਈ ਖੇਡਾਂ ਦਾ ਓਵਰਆਲ ਚੈਂਪੀਅਨ ਬਣਿਆ ਗੁਰੂ ਨਾਨਕ ਕਾਲਜ ਬੁਢਲਾਡਾ

ਖਾਲਸਾਈ ਖੇਡਾਂ ਦਾ ਓਵਰਆਲ ਚੈਂਪੀਅਨ ਬਣਿਆ ਗੁਰੂ ਨਾਨਕ ਕਾਲਜ ਬੁਢਲਾਡਾ
ਕਾਲਜ ਪਹੁੰਚਣ ਤੇ ਕੀਤਾ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ

26-clg-npਬੁਢਲਾਡਾ, 26 ਅਕਤੂਬਰ (ਤਰਸੇਮ ਸ਼ਰਮਾਂ): ਗੁਰੂ ਨਾਨਕ ਕਾਲਜ ਬੁਢਲਾਡਾ ਨੇ ਆਨੰਦਪੁਰ ਸਾਹਿਬ ਵਿਖੇ ਹੋਈਆਂ ਤੇਰਵੀਆਂ ਖਾਲਸਾਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਲਗਾਤਾਰ ਚੌਥੀ ਵਾਰ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ। ਖੇਡਾਂ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਲੜਕਿਆਂ ਦੇ ਵਰਗ ਵਿੱਚ ਚੈੱਸ, ਵਾਲੀਬਾਲ, ਬਾਸਕਿਟਬਾਲ, ਕਬੱਡੀ ਸਰਕਲ, ਖੋਖੋ, ਟੇਬਿਲ ਟੈਨਿਸ ਦੀਆਂ ਟੀਮਾਂ ਨੇ ਪਹਿਲਾ, ਲੜਕੀਆ ਦੇ ਵਰਗ ਵਿੱਚ ਬਾਸਕਿਟਬਾਲ, ਗੱਤਕਾ ਅਤੇ ਵਾਲੀਬਾਲ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੋਖੋ, ਬੈਡਮਿੰਟਨ, ਫੁੱਟਬਾਲ ਲੜਕੀਆਂ ਨੇ ਦੁੂਜਾ ਸਥਾਨ, ਸਰਕਲ ਅਤੇ ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕਿਆ ਦੀ ਹਾਕੀ ਟੀਮ ਨੇ ਦੂਸਰਾ ਅਤੇ ਨੈਸ਼ਨਲ ਸਟਾਈਲ ਕਬੱਡੀ, ਗੱਤਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਖਿਡਾਰੀ ਲੜਕਿਆਂ ਦੇ ਵਰਗ ਵਿੱਚ 210 ਅੰਕ ਅਤੇ ਲੜਕੀਆਂ ਦੇ ਵਰਗ ਵਿੱਚ 165 ਅੰਕ ਪ੍ਰਾਪਤ ਕਰਕੇ ਓਵਰਆਲ ਜੇਤੂ ਬਣਨ ਦਾ ਮਾਣ ਹਾਸਿਲ ਕੀਤਾ। ਕਾਲਜ ਪਹੁੰਚਣ ਤੇ ਕਾਲਜ ਪ੍ਰਿੰਸੀਪਲ ਡਾ ਕੁਲਦੀਪ ਸਿੰਘ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਇਸ ਪ੍ਰਾਪਤੀ ਦਾ ਸਿਹਰਾ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਰਮਨਦੀਪ ਸਿੰਘ, ਪ੍ਰੋਫੈਸਰ ਗੁਰਪ੍ਰੀਤ ਕੌਰ, ਕੋਚ ਗੋਬਿੰਦ ਸਿੰਘ, ਰਾਜੇਸ਼ ਮਿੱਤਲ ਅਤੇ ਗਗਨਦੀਪ ਸਿੰਘ ਨੂੰ ਦਿੰਦੇ ਹੋਏ ਇਸ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਦੀ ਹਰ ਸੰਭਵ ਮੱੱਦਦ ਦਾ ਭਰੋਸਾ ਦਿੱਤਾ। ਸੰਸਥਾ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸ਼yੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼yੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਧਾਨ ਸਾਹਿਬ ਸ ਅਵਤਾਰ ਸਿੰਘ ਜੀ ਨੇ ਇਨਾਮ ਵੰਡ ਸਮਾਰੋਹ ਤੇ ਭਾਸ਼ਨ ਦੌਰਾਨ ਕਾਲਜ ਪ੍ਰਿੰਸੀਪਲ ਡਾ ਕੁਲਦੀਪ ਸਿੰਘ ਜੀ ਦੀ ਵਿਸ਼ੇਸ਼ ਸ਼ਲਾਘਾ ਕੀਤੀ।

Share Button

Leave a Reply

Your email address will not be published. Required fields are marked *

%d bloggers like this: