ਖ਼ਾਲਸਾ ਕਾਲਜ ਵਿਖੇ ਵੋਟ ਅਧਿਕਾਰ ਬਾਰੇ ਲੈਕਚਰ ਕਰਵਾਇਆ

ਖ਼ਾਲਸਾ ਕਾਲਜ ਵਿਖੇ ਵੋਟ ਅਧਿਕਾਰ ਬਾਰੇ ਲੈਕਚਰ ਕਰਵਾਇਆ

ਭਗਤਾ ਭਾਈ ਕਾ 13 ਦਸੰਬਰ (ਸਵਰਨ ਸਿੰਘ ਭਗਤਾ)ਸ਼੍ਰੋਮਣੀ ਗੁਰਦੁਆਰਾ ਕਮੇਟੀ ਅਧੀਨ ਚੱਲ ਰਹੇ ਗੁਰੁ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿੱਚ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸਵੀਪ ਅਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਿਸ ਪ੍ਰਨੀਤ ਕੌਰ ਬੀ.ਡੀ.ਪੀ.ੳ. ਭਗਤਾ ਭਾਈ ਕਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸਵੀਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਵਿੱਚ ਸਿਸਟਮਬੱਧ ਤਰੀਕੇ ਨਾਲ ਵੋਟ ਪਾਉਣ ਨੂੰ ਆਪਣੇ ਅਧਿਕਾਰ ਦੇ ਨਾਲ-ਨਾਲ ਡਿਊਟੀ ਸਮਝ ਕੇ ਲਾਜ਼ਮੀ ਤੌਰ ਤੇ ਵੋਟ ਪਾਉਣ ਬਾਰੇ ਵੋਟਰਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਕਿ ਹਰ ਇੱਕ ਨਾਗਰਿਕ, ਲੋਕਤੰਤਰਿਕ ਢੰਗ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਕੇ ਸਹੀ ਸਰਕਾਰ ਬਣਾ ਸਕਣ। ਇਸ ਤੋਂ ਇਲਾਵਾ ਉਹਨਾਂ ਨੇ ਵੋਟ ਬਣਾਉਣ ਅਤੇ ਵੋਟ ਵਿੱਚ ਦਰੁਸਤੀ ਕਰਵਾਉਣ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਬੂਥ ਕੇਂਦਰਾਂ ਤੋਂ ਬਿਨਾਂ ਇਲੈਕਸ਼ਨ ਕਮਿਸਨ ਆਫ ਇੰਡੀਆ ਦੀ ਸਾਈਟ ਤੇ ਆਨ ਲਾਈਨ ਵੋਟ ਵੀ ਬਣਾਈ ਜਾ ਸਕਦੀ ਹੈ। ਇਸ ਮੌਕੇ ਕਰਨਦੀਪ ਸਿੰਘ, ਗੁਰਜੰਟ ਸਿੰਘ, ਕੰਵਰਕੌਰ ਸਿੰਘ ਬੀ.ਐਲ.ਓ. ਵੀ ਹਾਜਰ ਸਨ। ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਭਂੇਟ ਕੀਤੇ ਅਤੇ ਵਿਦਿਆਰਥੀਆਂ ਨੂੰ ਵੋਟ ਅਧਿਕਾਰ ਬਾਰੇ ਮੁੱਲਵਾਨ ਜਾਣਕਾਰੀ ਮੁਹੱਈਆ ਕਰਵਾਉਣ ਲਈ ਮੈਡਮ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ ਇਸ ਮੌਕੇ ਮੰਚ ਦਾ ਸੰਚਾਲਨ ਪ੍ਰੋ. ਹਰਸਿਮਰਨ ਸਿੰਘ ਨੇ ਕੀਤਾ। ਇਸ ਸਾਰੇ ਪ੍ਰੋਗਰਾਮ ਨੂੰ ਐਨ.ਐਸ.ਐਸ. ਦੇ ਪ੍ਰੋਗਰਾਮਰ ਆਫੀਸਰ ਪੋ੍ਰ. ਉਪਿੰਦਰ ਕੁਮਾਰ ਅਤੇ ਪੋ੍ਰ. ਹਰਪ੍ਰੀਤ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੋਆਰਡੀਨੇਟ ਕੀਤਾ।

Share Button

Leave a Reply

Your email address will not be published. Required fields are marked *

%d bloggers like this: