ਕੱਚੇ ਮੁਲਾਜ਼ਮ ਦਾ ਪੱਕਾ ਮੋਰਚਾ – ਪੰਜਵੇ ਦਿਨ ਨਾਰੀ ਸ਼ਕਤੀ ਦਾ ਜੋਰਦਾਰ ਪ੍ਰਦਰਸ਼ਨ

ss1

ਕੱਚੇ ਮੁਲਾਜ਼ਮ ਦਾ ਪੱਕਾ ਮੋਰਚਾ – ਪੰਜਵੇ ਦਿਨ ਨਾਰੀ ਸ਼ਕਤੀ ਦਾ ਜੋਰਦਾਰ ਪ੍ਰਦਰਸ਼ਨ
ਮੁੱਖ ਮੰਤਰੀ ਵਲੋਂ ਮੀਟਿੰਗ ਦਾ ਆਇਆ ਸੱਦਾ
ਮੰਗਾ ਮੰਨੇ ਜਾਣ ਤੱਕ ਮੋਰਚੇ ਦਾ ਧਰਨਾ ਲਗਾਤਾਰ ਰਹੇਗਾ ਜਾਰੀ – ਆਗੂ

ਰਾਮਪੁਰਾ ਫੂਲ 24 ਨਵੰਬਰ (ਕੁਲਜੀਤ ਸਿੰਘ ਢੀਂਗਰਾ) ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਰਾਮਪੁਰਾ ਵਿਖੇ ਰੇਲਵੇ ਫਾਟਕਾ ‘ਤੇ ਅਣਮਿੱਥੇ ਸਮੇਂ ਲਈ ਲੱਗਾ ਧਰਨਾ ਪੰਜਵੇ ਦਿਨ ਲਗਾਤਾਰ ਜਾਰੀ ਰਿਹਾ।ਪੰਜਵੇ ਦਿਨ ਵੀ ਧਰਨੇ ਵਿਚ ਨਰਸਾਂ, ਅਧਿਆਪਕਾਵਾਂ, ਥਰਮਲਾਂ, ਜਲ ਸਪਲਾਈ ਐਂਡ ਸੈਨੀਟੇਸ਼ਨ ਤੇ ਹੋਰ ਮਹਿਕਮਿਆਂ ਦਾ ਮਹਿਲਾ ਕੇਡਰ ਬੱਚਿਆਂ ਅਤੇ ਪਰਿਵਾਰਾਂ ਸਮੇਤ ਵੱਡੀ ਗਿਣਤੀ ‘ਚ ਪਹੁੰਚਿਆ।ਇਸ ਮੌਕੇ ਬੋਲਦਿਆਂ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਥਰਮਲ ਪਲਾਂਟ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਤੋਂ ਰਜਿੰਦਰ ਸਿੰਘ ਢਿੱਲੋਂ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ, ਵੈਟੇਨਰੀ ਏ.ਆਈ. ਵਰਕਰਜ਼ ਯੂਨੀਅਨ ਪੰਜਾਬ ਤੋਂ ਮਾਨ ਸਿੰਘ ਪੋਲਾ, ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਰੇਸ਼ਮ ਸਿੰਘ ਗਿੱਲ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਵਰਿੰਦਰ ਸਿੰਘ, ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੋਂ ਦੀਦਾਰ ਸਿੰਘ ਮੁੱਦਕੀ, ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਤੋਂ ਹਰਮੀਤ ਸਿੰਘ,ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡਇੰਪ: ਕੰਟਰੈਕਟ ਵਰਕਰ ਅਤੇ ਲੇਬਰ ਯੂਨੀ. ਤੋਂ ਸ਼ੇਰ ਸਿੰਘ ਖੰਨਾ, ਕੰਨਟਰੈਕਟ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਤੋਂ ਨਿੰਦਰ ਕੌਰ, ਕਿਰਨਜੀਤ ਕੌਰ, ਐੱਨ.ਆਰ.ਐੱਚ.ਐੱਮ. ਪੰਜਾਬ ਸਟਾਫ ਨਰਸਜ਼ ਇੰਮਪਲੋਇਜ਼ ਯੂਨੀਅਨ ਪੰਜਾਬ ਤੋਂ ਨਵਨੀਤ ਕੌਰ, ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਤੋਂ ਵੀਰਪਾਲ ਕੌਰ ਸਿਧਾਨਾ, ਰੈਗੂਲਰ ਐਂਡ ਕੰਨਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ) ਪੀ.ਆਰ.ਟੀ.ਸੀ. ਤੋਂ ਜਸਪਾਲ ਸਿੰਘ, ਮਾਡਲ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਤੋਂ ਡਾ. ਅਮ੍ਰਿਤਪਾਲ ਸਿੰਘ, ਆਈ.ਈ.ਵੀ. ਯੂਨੀਅਨ ਪੰਜਾਬ ਤੋਂ ਜਸਵੰਤ ਸਿੰਘ, ਪੀ.ਡਬਲਿਉ.ਡੀ. ਇਲੈਕਟ੍ਰੀਕਲ ਆਉਟਸੋਰਸਿੰਗ ਮੁੁਲਾਜ਼ਮ ਯੂਨੀਅਨ ਪੰਜਾਬ ਤੋਂ ਜਸਪ੍ਰੀਤ ਸਿੰਘ ਗਗਨ, ਪੰਜਾਬ ਕੰਨਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਸਟਾਫ ਯੂਨੀਅਨ ਤੋਂ ਮੀਨਾਕਸ਼ੀ ਗੋਇਲ , ਸੀ.ਐੱਸ.ਐੱਸ. ਹਿੰਦੀ ਟੀਚਰ ਯੂਨੀਅਨ ਪੰਜਾਬ ਤੋਂ ਸ਼ਮਿੰਦਰ ਸਿੰਘ ਮਾਨ ਨੇ ਕਿਹਾ ਕਿ ਲਗਾਤਾਰ ਚੱਲ ਰਹੇ ਧਰਨੇ ਦੇ ਦਬਾਅ ਸਦਕਾ ਮੂਕ ਦਰਸ਼ਕ ਬਣਿਆ ਬੈਠਾ ਬਠਿੰਡਾ ਪ੍ਰਸ਼ਾਸ਼ਨ ਆਪਣੀ ਚੁੱਪੀ ਤੋੜਣ ਲਈ ਮਜ਼ਬੂਰ ਹੋਇਆ ਹੈ ਅਤੇ ਮੋਰਚੇ ਅੱਗੇ 26 ਨਵੰਬਰ ਨੂੰ ਸ਼ਾਮ 6 ਵਜੇ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਪੈਨਲ ਮੀਟਿੰਗ ਦਾ ਲਿਖਤੀ ਸੱਦਾ ਲੈ ਕੇ ਆਇਆ ਹੈ। ਉਹਨਾਂ ਕਿਹਾ ਕਿ ਮੋਰਚੇ ਦੀ ਟੀਮ ਆਪਣਾ ਪੱਖ ਰੱਖਣ ਲਈ ਮੀਟਿੰਗ ਵਿਚ ਜਾਵੇਗੀ ਪਰ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿਚ ਸ਼ਾਮਿਲ ਹਰ ਤਰਾਂ ਦੇ ਠੇਕਾ, ਪ੍ਰੋਜੈਕਟ, ਸੁਸਾਇਟੀ, ਪੰਚਾਇਤੀ ਸਿਸਟਮ, ਕੰਪਨੀਆਂ, ਠੇਕੇਦਾਰਾਂ, ਇੰਨਲਿਸਟਮੈਂਟ, ਆਉਟ-ਸੋਰਸਿੰਗ, ਸਵੈ-ਰੁਜ਼ਗਾਰ, ਸੁਸਾਇਟੀ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਸੰਬੰਧਤ ਵਿਭਾਗ ਵਿਚ ਸ਼ਿਫਟ ਕਰਕੇ ਪੂਰੀ ਤਨਖਾਹ ਸਮੇਤ ਭੱਤੇ ਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦਾ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਜਾਂਦਾ ਉਦੋਂ ਤੱਕ ਮੋਰਚੇ ਦਾ ਪੱਕਾ ਧਰਨਾ ਲਗਾਤਾਰ ਜਾਰੀ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਮੋਰਚੇ ਦੀਆਂ ਜਥੇਬੰਦੀਆਂ ਦੀਆਂ ਮੰਗਾਂ ਦੇ ਉਲਟ ਕੋਈ ਨੋਟੀਫਿਕੇਸ਼ਨ ਲੈ ਕੇ ਆਉਂਦੀ ਹੈ ਤਾਂ ਮੋਰਚਾ ਇਸ ਤੋਂ ਵੀ ਤਿੱਖਾ ਸੰਘਰਸ਼ ਕਰੇਗਾ।ਪੰਜਵੇ ਦਿਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਸੰਘਰਸ਼ ਦੇ ਵੱਧਵੇਂ ਰੂਪ ਵਿਚ ਆਮ ਲੋਕਾਂ ਨੂੰ ਸੰਘਰਸ਼ ਦੀ ਹਮਾਇਤ ਦਾ ਸੱਦਾ ਦੇਣ ਲਈ ਨਿਰੋਲ ਔਰਤ ਕਰਮਚਾਰੀਆਂ ਨੇ ਰਾਮਪੁਰਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਰੋਸ ਮਾਰਚ ਕੱਢਿਆ।ਮੋਰਚੇ ਦੇ ਫੈਸਲੇ ਅਨੁਸਾਰ ਅੱਜ ਥਰਮਲਾਂ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਦਾ ਵੱਡਾ ਜੱਥਾ ਜਲੂਰ ਜਬਰ-ਵਿਰੋਧੀ ਸੰਘਰਸ਼ ਕਮੇਟੀ ਦੇ 24 ਨਵੰਬਰ ਦੇ ਪ੍ਰੋਗਰਾਮ ਵਿਚ ਹਮਾਇਤ ਲਈ ਗਿਆ।ਧਰਨੇ ਦੀ ਲਗਾਤਾਰਤਾ ਬਣਾਏ ਰੱਖਣ ਲਈ ਠੇਕਾ ਮੁਲਾਜ਼ਮਾਂ, ਭਰਤਾਰੀ ਜਥੇਬੰਦੀਆ ਤੇ ਹੋਰ ਅਦਾਰਿਆਂ ਵਲੋਂ ਮਾਇਕ ਸਹਾਇਤਾ ਦਿੱਤੀ ਗਈ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜਲੂਰ ਕਾਂਡ ਧਰਨੇ ਵਿਚ ਰੁੱਝੀ ਹੋਣ ਕਰਕੇ ਧਰਨੇ ‘ਤੇ ਆਏ ਠੇਕਾ ਮੁਲਾਜ਼ਮਾਂ ਲਈ ਮੋਰਚੇ ਵਲੋਂ ਰੋਟੀ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਅੱਜ ਦੇ ਧਰਨੇ ਵਿਚ ਭਰਾਤਰੀ ਜਥੇਬੰਦੀਆਂ ‘ਚੋਂਵਰਗ ਚੇਤਨਾ ਦੇ ਸੰਪਾਦਰ ਯਸ਼ਪਾਲ, ਟੈਕੀਕਲ ਅਤੇ ਮਕੈਨੀਕਲ ਇੰਪ. ਯੂਨੀਅਨ ਦੇ ਸੁਬਾਈ ਆਗੂ ਮਲਾਗਰ ਸਿੰਘ ਖਮਾਣੋ, ਵਰਗ ਚੇਤਨਾ ਮੰਚ ਵਲੋਂ ਜੋਗਿੰਦਰ ਅਜ਼ਾਦ, ਮਲਕੀਤ ਸਿੰਘ ਸੇਵਾਮੁਕਤ ਅਧਿਆਪਕ, ਈ.ਟੀ.ਟੀ.ਟੀਚਰ ਯੂਨੀਅਨ ਦੇ ਆਗੂ ਗੁਰਮੁੱਖ ਸਿੰਘ ਨਥਾਣਾ, ਡੀ.ਟੀ.ਐੱਫ ਬਠਿੰਡਾ ਤੋਂ ਨਵਚਰਨਪ੍ਰੀਤ ਕੌਰ ਵੱਡੀ ਗਿਣਤੀ ਵਿਚ ਅਧਿਆਪਕਾਵਾਂ ਨੂੰ ਲੈ ਕੇ ਪਹੁੰਚੇ।

Share Button

Leave a Reply

Your email address will not be published. Required fields are marked *