ਕੰਪਿਊਟਰ ਸੈਂਟਰ ਦੀ ਦੁਕਾਨ ਤੋ ਅਣਪਛਾਤੇ ਚੋਰਾਂ ਨੇ ਕੀਤੀ ਚੋਰੀ

ss1

ਕੰਪਿਊਟਰ ਸੈਂਟਰ ਦੀ ਦੁਕਾਨ ਤੋ ਅਣਪਛਾਤੇ ਚੋਰਾਂ ਨੇ ਕੀਤੀ ਚੋਰੀ
25 ਹਜ਼ਾਰ ਨਗਦੀ, ਕੰਪਿਊਟਰ ਸੈਟ, ਐਲ ਈ ਡੀ ਤੇ ਹੋਰ ਸਮਾਨ ਚੋਰੀ

ਪੱਟੀ, 16 ਦਸੰਬਰ ( ਅਵਤਾਰ ਢਿਲੋਂ): ਪੱਟੀ ਮੌੜ ਵਿਖੇ ਇਕ ਕੰਪਿਊਟਰ ਸੈਂਟਰ ਦੀ ਦੁਕਾਨ ਤੋ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਕੰਪਿਊਟਰ, ਨਗਦੀ, ਮੋਬਾਇਲ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਵਾਸੀ ਭੁੱਗੂਪੁਰ ਨੇ ਦੱਸਿਆ ਕਿ ਉਹ ਪੱਟੀ ਮੌੜ ਵਿਖੇ ਕੇ ਐਸ ਕੰਪਿਊਟਰ ਸੈਟਰ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਮੈ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਸਵੇਰੇ ਜਦ ਦੁਕਾਨ ਖੋਲੀ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਚੋਰਾਂ ਵੱਲੋਂ ਗੱਲਾ ਤੋੜ ਕੇ 25 ਹਜ਼ਾਰ ਰੁਪਏ ਦੀ ਨਗਦੀ, ਇਕ ਕੰਪਿਊਟਰ ਸੈਟ, ਬੂਫਰ, ਐਲ ਈ ਡੀ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ।ਉਕਤ ਘਟਨਾ ਸਬੰਧੀ ਥਾਣਾ ਸਦਰ ਪੱਟੀ ਨੂੰ ਸੂਚਿਤ ਕਰ ਦਿੱਤਾ ਗਿਆ। ਥਾਣਾ ਮੁੱਖੀ ਸਦਰ ਹਰਜੀਤ ਸਿੰਘ ਨੇ ਕਿਹਾ ਕਿ ਚੋਰਾਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *