ਕੰਨਿਆਂ ਸਕੂਲ ਪੱਟੀ ਵਿਖੇ ਨਸ਼ਿਆਂ ਬਾਰੇ ਸੈਮਿਨਾਰ ਕਰਵਾਇਆ ਗਿਆ

ss1

ਕੰਨਿਆਂ ਸਕੂਲ ਪੱਟੀ ਵਿਖੇ ਨਸ਼ਿਆਂ ਬਾਰੇ ਸੈਮਿਨਾਰ ਕਰਵਾਇਆ ਗਿਆ

ਪੱਟੀ, 7 ਦਸਬੰਰ (ਅਵਤਾਰ ਸਿੰਘ) ਸਰਕਾਰੀ ਕੰਨਿਆ ਸੈਕੰਡਰੀ ਸਕੂਲ ਪੱਟੀ ਵਿਖੇ ਪ੍ਰਿzੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਅਤੇ ਨੁਕਸਾਨ ਸਬੰਧੀ ਭਾਸ਼ਣ, ਚਾਰਟ ਮੈਕਿੰਗ ਮੁਕਾਬਲੇ ਕਰਵਾਏ ਗਏ। ਇਸ ਵਿੱਚ ਵਿਦਿਆਰਥਣਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ । ਅਮਨਦੀਪ ਕੌਰ ਨੇ ਨਸ਼ਿਆਂ ਸਬੰਧੀ ਕਵਿਤਾ ਸੁਣਾਈ। ਮਨਜੀਤ ਕੌਰ ਨੇ ਨਸ਼ਿਆਂ ਬਾਰੇ ਵਿਸਥਾਰਪੂਰਵਕ ਦਸਿਆ ਕਿ ਨਸ਼ਿਆ ਕਾਰਨ ਸਾਡੀ ਸਿਹਤ ਵਿਗੜ ਜਾਂਦੀ ਅਤੇ ਨਸ਼ਾ ਕੋਹੜ ਹੈ। ਸਾਨੂੰ ਇਸ ਦੇ ਲਾਗੇ ਨਹੀਂ ਜਾਣਾ ਚਾਹੀਦਾ। ਚਾਰਟ ਮੈਕਿੰਗ ਵਿੱਚ ਸਿਮਨਰਜੀਤ ਕੌਰ ਆਰਟਸ ਨੇ ਪਹਿਲਾ, ਅਮਨਪ੍ਰੀਤ ਕੌਰ ਆਰਟਸ ਨੇ ਦੂਜਾ ਅਤੇ ਪ੍ਰਦੀਪ ਕੌਰ ਸਾਇੰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬੇ ਵਿੱਚ ਸਿਮਨਰਜੀਤ ਕੌਰ ਸਾਇੰਸ ਨੇ ਪਹਿਲਾ, ਹਰਨਵਨੀਤ ਕੌਰ ਸਾਇੰਸ ਨੇ ਦੂਜਾ ਅਤੇ ਦਵਿੰਦਰ ਕੌਰ ਦੱਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਰਨਵਨੀਤ ਕੌਰ ਨੇ ਨਸ਼ਿਆਂ ਬਾਰੇ ਗੀਤ ਵੀ ਪੇਸ਼ ਕੀਤਾ। ਇਸ ਮੌਕੇ ਸਟੇਜ ਦੀ ਭੂਮਿਕਾ ਇੰਚਾਰਜ ਸਵਿੰਦਰ ਕੌਰ ਵੱਲੋਂ ਨਿਭਾਈ ਗਈ।ਪ੍ਰਿੰਸੀਪਲ ਜੋਸ਼ੀ ਨੇ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਪ੍ਰਿੰਸੀਪਲ ਜੋਸ਼ੀ, ਉਜ਼ਲਦੀਦਾਰ ਸਿੰਘ, ਦੀਕਸ਼ਤ ਚਾਵਲਾ, ਸੁਖਜਿੰਦਰਪਾਲ ਸਿੰਘ,ਬਾਬਾ ਬਲਵਿੰਦਰ ਸਿੰਘ, ਅਨੀਤਾ ਕਮੁਾਰੀ, ਮਨਜੀਤ ਕੌਰ, ਹਰਪ੍ਰੀਤ ਕੌਰ, ਨਵਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *