ਕੰਨਿਆਂ ਸਕੂਲ ਪੱਟੀ ਰਾਜਪ੍ਰੀਤ ਬਣੇ ਐਸ.ਐਮ.ਸੀ ਪ੍ਰਧਾਨ

ss1

ਕੰਨਿਆਂ ਸਕੂਲ ਪੱਟੀ ਰਾਜਪ੍ਰੀਤ ਬਣੇ ਐਸ.ਐਮ.ਸੀ ਪ੍ਰਧਾਨ 

15-patti-02ਪੱਟੀ 15 ਨਵਬੰਰ (ਅਵਤਾਰ ਸਿੰਘ )ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਸਟੇਟ ਅਵਾਰਡੀ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਅਗਵਾਈ ਹੇਠ ਸਾਲ 2016-17 ਅਤੇ 2017-18 ਲਈ ਮੈਨਜਮੈਂਟ ਕਮੇਟੀ ਦੀ ਚੋਣ ਕੀਤੀ ਗਈ । ਇਸ ਮੋਕੇ ਪ੍ਰਿੰਸੀਪਲ ਜੋਸ਼ੀ ਨੇ ਕਿਹਾ ਕਿ ਇਸ ਸਬੰਧੀ ਨਿਯਮਾ ਅਧੀਨ ਕਾਰਵਾਈ ਕਰਦੇ ਹੋਇਆਂ ਸਰਬਸੰਮਤੀ ਨਾਲ ਰਾਜਪ੍ਰੀਤ ਸਿੰਘ ਰਾਜਨ ਦੀ ਚੋਣ ਬਤੋਰ ਐਸ.ਐਮ.ਸੀ ਪ੍ਰਧਾਨ ਅਤੇ ਕੁਲਵਿੰਦਰ ਕੋਰ ਦੀ ਚੋਣ ਬਤੋਰ ਵਾਈਸ ਪ੍ਰਧਾਨ ਕੀਤੀ ਗਈ ਅਤੇ ਬਾਕੀ ਵਿਦਿਆਰਥੀ ਮਾਪਿਆਂ ਨੂੰ ਮੈਬਰਾਂਨ, ਸੀਨੀਅਰ ਅਧਿਆਪਕ,ਸਕੂਲ ਵਿਦਿਆਰਥੀ ਨਾਲ 13 ਮੈਂਬਰੀ ਮੈਨਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਹੈ ।ਰਾਜਪ੍ਰੀਤ ਰਾਜਨ ਨੇ ਕਿਹਾ ਕਿ ਵਿਦਿਆਰਥੀ ਮਾਪਿਆਂ ਅਤੇ ਸਕੂਲ ਵਲੋਂ ਜੋ ਉਨਾਂ ਨੂੰ ਬਤੋਰ ਜੁੰਮੇਵਾਰੀ ਸੋਂਪੀ ਗਈ ਹੈ । ਉਹ ਉਸ ਨੂੰ ਪ੍ਵੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸਕੂਲ ਦੀਆਂ ਮੁੱਖ ਮੰਗਾਂ ਨੂੰ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ । ਉਨਾਂ ਕਿਹਾ ਕਿ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਹ ਸਕੂਲ ਸਾਡੇ ਇਲਾਕੇ ਦੇ ਸੀਨੀਅਰ ਮੋਸਟ ਸਟੇਟ ਅਵਾਰਡੀ ਪ੍ਰਿੰਸੰੀਪਲ ਮੁਕੇਸ ਚੰਦਰ ਜੋਸ਼ੀ ਦੀ ਅਗਵਾਈ ਹੇਠ ਤਰੱਕੀ ਕਰ ਰਿਹਾ ਹੈ । ਇਸ ਮੋਕੇ ਸਾਬਕਾ ਐਸ.ਐਮ.ਸੀ ਪ੍ਰਧਾਨ ਅਜਮੇਰ ਸਿੰਘ,ਵਾਈਸ ਪ੍ਰਿੰਸੀਪਲ ਅਨੀਤਾ ਕੁਮਾਰੀ,ਸੁਖਜਿੰਦਰਪਾਲ ਸਿੰਘ,ਰਵੀ ਪ੍ਰਕਾਸ ਸ਼ਰਮਾ,ਉਜੱਲਦੀਦਾਰ ਸਿੰਘ,ਮੈਡਮ ਸਵਿੰਦਰ ਕੋਰ ਅਤੇ ਵਿਦਿਆਰਥੀ ਮਾਪੇ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸਨ ।

Share Button

Leave a Reply

Your email address will not be published. Required fields are marked *