ਕੌਸ਼ਲਰ ਪ੍ਰੀਤੀ ਵਾਲੀਆ ਦਰਜਨਾਂ ਸਮੱਰਥਕਾਂ ਸਮੇਤ ਕਾਗਰਸ ਵਿੱਚ ਸ਼ਾਮਲ

ss1

ਕੌਸ਼ਲਰ ਪ੍ਰੀਤੀ ਵਾਲੀਆ ਦਰਜਨਾਂ ਸਮੱਰਥਕਾਂ ਸਮੇਤ ਕਾਗਰਸ ਵਿੱਚ ਸ਼ਾਮਲ

19banur-1ਬਨੂੜ, 19 ਅਕਤੂਬਰ,  (ਰਣਜੀਤ ਸਿੰਘ ਰਾਣਾ): ਵਾਰਡ ਨੰ: 7 ਦੀ ਅਜਾਦ ਕੌਸ਼ਲਰ ਪ੍ਰੀਤੀ ਵਾਲੀਆ ਅੱਜ ਆਪਣੇ ਦਰਜਨਾਂ ਸਮੱਰਥਕਾ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਸ ਦਾ ਹਲਕਾ ਵਿਧਾਇਕ ਅਤੇ ਜਿਲਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ਼ ਤੇ ਉਨਾਂ ਦੀ ਪਤਨੀ ਮਹਿਲਾ ਆਗੂ ਗੁਰਮੀਤ ਕੌਰ ਕੰਬੋਜ਼ ਨੇ ਨਿੱਘਾ ਸਵਾਗਤ ਕੀਤਾ ਅਤੇ ਪਾਰਟੀ ਵੱਲੋਂ ਜੀ ਆਇਆ ਕਿਹਾ।
ਕੌਸ਼ਲਰ ਦੇ ਪਤੀ ਦਲਜੀਤ ਸਿੰਘ ਪ੍ਰਿੰਸ਼, ਜਿਨਾਂ ਦਾ ਆਪਣੇ ਵਾਰਡ ਵਿੱਚ ਡਾਢਾ ਰਸੂਖ ਹੈ ਅਤੇ ਉਨਾਂ ਲਗਾਤਾਰ ਤੀਜੀ ਵਾਰ ਆਪਣੇ ਵਾਰਡ ਤੋਂ ਕਾਂਗਰਸ ਤੇ ਅਕਾਲੀ ਦਲ-ਭਾਜਪਾ ਦੇ ਭਰਵੇਂ ਵਿਰੋਧ ਵਿੱਚ ਬਤੋਰ ਅਜਾਦ ਚੋਣ ਜਿੱਤੀ ਹੈ। ਅੱਜ ਉਨਾਂ ਬਿਨਾ ਸ਼ਰਤ ਕਾਂਰਗਰਸ ਵਿੱਚ ਰਲੇਵੇਂ ਕਰ ਲਿਆ ਹੈ। ਜਿਸ ਨਾਲ ਸੁਭਾਵਿਕ ਤੋਰ ਉੱਤੇ ਕਾਗਰਸ ਨੂੰ ਵੱਡਾ ਬਲ ਮਿਲੇਗਾ। ਪ੍ਰਿਸ਼ ਦੇ ਘਰ ਹੋਏ ਸਾਦੇ ਜਿਹੇ ਸਮਾਰੋਹ ਵਿੱਚ ਪੁੱਜੇ ਸ੍ਰੀ ਕੰਬੋਜ਼ ਦੀ ਹਾਜਰੀ ਵਿੱਚ ਕੌਸ਼ਲਰ ਪ੍ਰੀਤੀ ਵਾਲੀਆ, ਉਨਾਂ ਦੇ ਪਤੀ ਦਲਜੀਤ ਸਿੰਘ ਸਮੇਤ ਜਸਵਿੰਦਰ ਵਾਲੀਆ, ਸਰਦਾਰਾ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ, ਓਮ ਪ੍ਰਕਾਸ਼ ਆਦਿ ਪੰਜ ਦਰਜਨ ਵਿਆਕਤੀ ਕਾਂਗਰਸ ਵਿੱਚ ਸ਼ਾਮਲ ਹੋਏ। ਇਨਾਂ ਵਿੱਚ ਜਿਆਦਾਤਰ ਅਕਾਲੀ ਦਲ ਵਿੱਚ ਆਏ ਹਨ ਤੇ ਕਈ ਅਹੁਦੇਦਾਰੇ ਵੀ ਸਨ।
ਇਸ ਮੋਕੇ ਸ੍ਰੀ ਕੰਬੋਜ਼ ਨੇ ਵਾਲੀਆ ਪਰਿਵਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਪਰਿਵਾਰ ਸਮਾਜ ਸੇਵੀ ਦੇ ਤੋਰ ਤੇ ਵਿਚਰ ਰਿਹਾ ਹੈ। ਇਸੇ ਕਾਰਨ ਪਹਿਲਾ ਪ੍ਰਿੰਸ਼ ਦਾ ਪਿਤਾ ਕਾਮਰੇਡ ਰਾਜਿੰਦਰ ਸਿੰਘ ਰਾਜ, ਦੂਜੀ ਵਾਰ ਇਸ ਦੀ ਭਰਜਾਈ ਅਨਿਤਾ ਵਾਲੀਆ ਤੇ ਪਤਨੀ ਪ੍ਰੀਤੀ ਵਾਲੀਆ ਨੇ ਲਗਾਤਾਰ ਤੀਜੀ ਵਾਰ ਬਤੋਰ ਅਜਾਦ ਚੋਣ ਜਿੱਤੀ ਹੈ। ਉਨਾਂ ਕਿਹਾ ਕਿ ਉਹ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਆਕਤੀਆ ਨੂੰ ਬਣਦਾ ਮਾਣ ਸਨਮਾਨ ਦੇਣਗੇ। ਅੰਤ ਉਨਾਂ ਪਾਰਟੀ ਦਾ ਝੰਡਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਕਾਂਗਰਸੀ ਕੌਸ਼ਲਰ ਜਸਵੰਤ ਸਿੰਘ ਖਟੜਾ, ਭਜਨ ਲਾਲਾ, ਗੁਰਮੇਲ ਸਿੰਘ ਫੌਜੀ ਤੇ ਕੈਪਟਨ ਬਮਤ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *