ਕੋਮੀ ਖੇਡਾਂ ਦੇ ਖਿਡਾਰੀ ਅਤੇ ਅਧਿਕਾਰੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਏ ਨਤਮਸਤਕ

ss1

ਕੋਮੀ ਖੇਡਾਂ ਦੇ ਖਿਡਾਰੀ ਅਤੇ ਅਧਿਕਾਰੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਏ ਨਤਮਸਤਕ
ਵਿਰਾਸਤ-ਏ-ਖਾਲਸਾ ਦੇ ਵੀ ਕੀਤੇ ਦਰਸ਼ਨ

1-dec-games-photoਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਦਵਿੰਦਰਪਾਲ ਸਿੰਘ): ਰੂਪਨਗਰ ਵਿਖੇ ਚਲ ਰਹੀਆਂ 62ਵੀਆਂ ਕੋਮੀ ਸਕੂਲ ਖੇਡਾਂ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਵੱਲੋਂ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਵਿਰਾਸਤ ਏ ਖਾਲਸਾ ਦੇ ਵੀ ਦਰਸ਼ਨ ਕੀਤੇ ਗਏ। ਮਹਿੰਦਰ ਸਿੰਘ ਭਸੀਨ ਨੇ ਦੱਸਿਆਂ ਕਿ ਡਿਪਟੀ ਡਾਇਰੈਕਟਰ ਮੇਵਾ ਸਿੰਘ ਸਿੱਧੂ ਅਤੇ ਜਿਲਾਂ ਸਿੱਖਿਆਂ ਅਫਸਰ ਮੋਹਨ ਸਿੰਘ ਲਹਿਲ ਦੀਆਂ ਹਦਾਇਤਾਂ ਤੇ ਖੇਡਾਂ ਵਿੱਚ ਸ਼ਾਮਿਲ 450 ਖਿਡਾਰੀਆਂ ਨੂੰ ਵਿਰਾਸਤ ਏ ਖਾਲਸਾ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕਰਵਾਏ ਗਏ । ਇਨਾਂ ਖਿਡਾਰੀਆਂ ਵਿੱਚ ਪੰਜਾਬ , ਡੀ ਏ ਵੀ , ਤਿੰਲਗਾਨਾ , ਵਿੱਦਿਆਂ ਭਾਰਤੀ , ਮਹਾਰਾਸ਼ਟਰ , ਹਰਿਆਣਾ , ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਲੜਕੇ ਅਤੇ ਲੜਕੀਆਂ ਸ਼ਾਮਿਲ ਸਨ । ਤਿੰਲਗਾਨਾ ਦੇ ਖਿਡਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆਂ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਅਤੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਮਹੱਤਤਾ ਦੀ ਜਾਣਕਾਰੀ ਹਾਸਿਲ ਹੋਕੇ ਬਹੁਤ ਪ੍ਰਭਾਵਿਤ ਹੋਏ ਹਾਂ । ਇਸ ਮੋਕੇ ਲਾਲ ਸਿੰਘ , ਮਹਿੰਦਰ ਸਿੰਘ ਰਾਮਪੁਰ , ਭਾਗ ਸਿੰਘ , ਪ੍ਰਿੰ ਬਲਵੰਤ ਸਿੰਘ , ਪ੍ਰਿੰ ਬਲਦੇਵ ਸਿੰਘ , ਸੁਰਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਆਦਿ ਹਾਜਿਰ ਸਨ ।

Share Button

Leave a Reply

Your email address will not be published. Required fields are marked *