ਕੋਟ ਫਤੂਹੀ, ਪਾਲਦੀ ਦੇ ਲੋਕ ਬੈਂਕ ਵਿੱਚ ਕੈਂਸ਼ ਨਾ ਮਿਲਣ ਕਰਕੇ ਪ੍ਰੇਸ਼ਾਨ

ss1

ਕੋਟ ਫਤੂਹੀ, ਪਾਲਦੀ ਦੇ ਲੋਕ ਬੈਂਕ ਵਿੱਚ ਕੈਂਸ਼ ਨਾ ਮਿਲਣ ਕਰਕੇ ਪ੍ਰੇਸ਼ਾਨ

ਸਵੇਰ ਤੋਂ ਲੋਕ ਲੰਮੀਆਂ ਕਤਾਰਾਂ ਵਿੱਚ ਲਗਦੇ ਹਨ

bankਮਾਹਿਲਪੁਰ 6 ਦਸੰਬਰ (ਅਸ਼ਵਨੀ ਸ਼ਰਮਾ) ਪਾਲਦੀ ਅਤੇ ਕੋਟ ਫਤੂਹੀ ਵਿਖੇ ਬੈਂਕਾਂ ਵਿੱਚੋਂ ਕੈਸ਼ ਨਾ ਮਿਲਣ ਕਰਕੇ ਇਲਾਕੇ ਦੇ ਲੋਕ ਹੋ ਰਹੇ ਹਨ ਭਾਰੀ ਪ੍ਰੇਸ਼ਾਨ। 500 ਅਤੇ 1000 ਦੇ ਨੋਟ ਬੰਦੀ ਹੋਣ ਕਰਕੇ ਜਿੱਥੇ ਆਮ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਉਥੇ ਨਾਲ ਨਾਲ ਕਿਸਾਨਾਂ ਨੂੰ ਫਸਲ ਦੇ ਰੁਪਏ ਅਤੇ ਮੁਲਾਜਿਮਾਂ ਨੂੰ ਤਨਖਾਹ ਲੈਣ ਲਈ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਿੱਥੇ ਇੱਕ ਪਾਸੇ ਭ੍ਰਿਸ਼ਟਾਚਾਰ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਮ ਲੋਕਾਂ ਨੂੰ ਕਤਾਰਾਂ ਵਿੱਚ ਖੜੇ ਹੋਣ ਲਈ ਮਜਬੂਰ ਕਰ ਦਿੱਤਾ ਹੈ ਉਥੇ ਨਾਲ ਨਾਲ ਦੁਕਾਨਦਾਰਾਂ ਦੇ ਕੰਮ ਰੁਕ ਗਏ ਹਨ ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲਦੀ, ਕਿਸਾਨਾਂ ਕੋਲ ਖਰਚਣ ਲਈ ਰੁਪਏ ਨਹੀਂ ਹਨ ਅਤੇ ਲਿਮਟਾ ਵਾਪਿਸ ਕਰਨ ਲਈ ਇੱਕ ਵੀ ਰੁਪੇਆ ਨਹੀਂ ਹੈ ਕਿਉਂਕਿ ਚਾਵਲ ਦੀ ਫਸਲ ਦੇ ਰੁਪਏ ਹਾਲੇ ਤੱਕ ਕਿਸਾਨਾਂ ਨੂੰ ਨਹੀ ਮਿਲੇ, ਵਿਆਹ ਸ਼ਾਦੀਆਂ ਲਈ ਆਮ ਲੋਕਾਂ ਪੈਸੈ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ, ਲੋਕ ਰੋਜਾਨਾਂ ਹੀ ਛੋਟੇ ਛੋਟ ਕੰਮਾਂ ਲਈ ਵਰਤੇ ਜਾਣ ਵਾਲੇ ਪੈਸੇ ਲੈਣ ਲਈ ਕਤਾਰਾਂ ਵਿੱਚ ਸਵੇਰੇ ਤੋਂ ਸ਼ਾਮ ਤੱਕ ਲੱਗੇ ਰਹਿਦੇ ਹਨ ਪਰ ਕਈ ਵਾਰ ਕੈਸ਼ ਵੀ ਖਤਮ ਹੋ ਜਾਂਦਾ ਹੈ। ਹੁਣ ਆਮ ਲੋਕਾਂ ਦਾ ਸਬਰ ਦਾ ਬੰਨ ਟੁਟਦਾ ਜਾ ਰਿਹਾ ਹੈ। ਲੋਕਾਂ ਦੀ ਪੁਰ ਜੋਰ ਮੰਗ ਹੈ ਕਿ ਆਪਣੀ ਮਿਹਨਤ ਦੀ ਕਮਾਈ ਖਰਚਣ ਲਈ ਜਲਦੀ ਤੋਂ ਜਲਦੀ ਬੈਂਕ ਵਿੱਚ ਕੈਸ਼ ਭੇਜਿਆ ਜਾਵੇ ਅਤੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਬੁਕਾਇਆ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਜੋ ਉਹ ਖੇਤੀ ਕਰਨ ਲਈ ਅਤੇ ਕਰਜੇ ਦੀ ਕਿਸ਼ਤ ਵਾਪਿਸ ਕਰਨ ਲਈ ਰੁਪਏ ਦੀ ਵਰਤੋਂ ਕਰ ਸਕਣ।

Share Button

Leave a Reply

Your email address will not be published. Required fields are marked *