Mon. Jul 15th, 2019

ਕੋਟਲਾ ਵਿਖੇ ਇਨਾਮਾਂ ਦੀ ਵੰਡ ਘੁੱਗੀ ਨਹੀ, ਬਾਬਾ ਗਫੂਰ ਸ਼ਾਹ ਕਰਨਗੇ:ਕਲੱਬ ਪ੍ਰਧਾਨ

ਕੋਟਲਾ ਵਿਖੇ ਇਨਾਮਾਂ ਦੀ ਵੰਡ ਘੁੱਗੀ ਨਹੀ, ਬਾਬਾ ਗਫੂਰ ਸ਼ਾਹ ਕਰਨਗੇ:ਕਲੱਬ ਪ੍ਰਧਾਨ
‘ਆਪ’ ਵਲੋਂ ਲਗਵਾਈ ਗਈ ਖਬਰ ਦਾ ਕੀਤਾ ਖੰਡਣ

ਸ਼੍ਰੀ ਅਨੰਦਪੁਰ ਸਾਹਿਬ, 4 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਯੂਥ ਕਲੱਬ ਕੋਟਲਾ ਨੇ ਸ਼ੁਕਰਵਾਰ ਦੀਆਂ ਅਖਬਾਰਾਂ ਵਿਚ ਲੱਗੀ ਉਸ ਖਬਰ ਦਾ ਜੋਰਦਾਰ ਖੰਡਨ ਕੀਤਾ ਹੈ ਜਿਸ ਵਿਚ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਖਬਰ ਲੱਗੀ ਸੀ ਕਿ 6 ਨਵੰਬਰ ਨੂੰ ਕੋਟਲਾ ਵਿਖੇ ਹੋਣ ਵਾਲੇ ਖੇਡ ਟੂਰਨਾਮੈਂਟ ਦੇ ਇਨਾਮ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਵੰਡਣਗੇ। ਅੱਜ ਇਸ ਸਬੰਧੀ ਗੱਲ ਕਰਦਿਆਂ ਯੂਥ ਵੈਲਫੇਅਰ ਸਪੋਰਟਸ ਕਲੱਬ ਦੇ ਪ੍ਰਧਾਨ ਧੀਰਜ ਕੋਟਲਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਡੇ ਖੇਡ ਟੂਰਨਾਮੈਂਟ ਦਾ ਕਿਸੇ ਵੀ ਸਿਆਸੀ ਧੜੇ ਨਾਲ ਕੋਈ ਸਬੰਧ ਨਹੀ। ਸਾਡੇ ਪ੍ਰੋਗਰਾਮ ਵਿਚ ਇਨਾਮਾਂ ਦੀ ਵੰਡ ਘੁੱਗੀ ਨਹੀ ਸਗੋਂ ਬਾਬਾ ਗਫੂਰ ਸ਼ਾਹ ਕਰਨਗੇ। ਉਨਾਂ ਕਿਹਾ ਕਿ ਇਹ ਖਬਰ ਸਰਾਸਰ ਗਲਤ ਤੇ ਬੇਬੁਨਿਆਦ ਹੈ ਕਿ ਸਾਡੇ ਟੂਰਨਾਮੈਂਟ ਵਿਚ ‘ਆਪ’ ਦੇ ਗੁਰਪ੍ਰੀਤ ਘੁੱਗੀ ਇਨਾਮ ਵੰਡਣਗੇ। ਉਨਾਂ ਕਿਹਾ ਕਿ ਸਾਡਾ ਸਾਂਝਾ ਪ੍ਰੋਗਰਾਮ ਹੈ ਜਿਸ ਵਿਚ ਘੁੱਗੀ ਵੀ ਸ਼ਾਮਲ ਹੋ ਸਕਦੇ ਹਨ ਪਰ ਇਨਾਮਾਂ ਦੀ ਵੰਡ ਵਾਲੀ ਖਬਰ ਸਾਡੇ ਤੋ ਬਗੈਰ ਪੁਛ ਕੇ ਲਗਵਾਈ ਗਈ ਹੈ ਜੋ ਗਲਤ ਤੇ ਝੂਠੀ ਹੈ।

Leave a Reply

Your email address will not be published. Required fields are marked *

%d bloggers like this: