ਕੈਲੇਫੋਰਨੀਆਂ ਦੀ ਧਰਤੀ ਤੇ ਰੰਗਾਰੰਗ ਪ੍ਰੋਗਰਾਮ ਵਿੱਚ ਹਰਪ੍ਰੀਤ ਸਿੱਧੂ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ss1

ਕੈਲੇਫੋਰਨੀਆਂ ਦੀ ਧਰਤੀ ਤੇ ਰੰਗਾਰੰਗ ਪ੍ਰੋਗਰਾਮ ਵਿੱਚ ਹਰਪ੍ਰੀਤ ਸਿੱਧੂ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

fdk-1ਫਰੀਦਕੋਟ,21 ਨਵੰਬਰ ( ਜਗਦੀਸ਼ ਬਾਂਬਾ ) ਅਮਰੀਕਾ ਦੇ ਕੈਲਫੋਰਨੀਆ ਦੀ ਧਰਤੀ ਤੇ ਸਾਂਝੀ ਸੋਚ ਦਾ ਸਲਾਨਾ ਪ੍ਰੋਗਰਾਮ ਹੋਇਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰ ਹਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਯੂਥ ਅਕਾਲੀ ਦਲ ਕੈਲੇਫੋਰਨੀਆ ਨੇ ਰੀਬਨ ਕੱਟ ਕੇ ਪ੍ਰੋਗਰਾਮ ਦਾ ਅਗਾਜ ਕੀਤਾ। ਇਸ ਮੌਕੇ ਦੂਰ ਨੇੜਿਓ ਪ੍ਰੋਗਰਾਮ ਵਿਚ ਪਹੁੰਚੇ ਹਰ ਧਰਮ,ਹਰ ਵਰਗ ਦੇ ਲੋਕਾਂ ਨੇ ਸ਼ਿਰਕਤ ਕੀਤੀ ਤੇ ਪੂਰੇ ਪ੍ਰੋਗਰਾਮ ‘ਚ ਖਾਸ ਕਰਕੇ ਗਿੱਧੇ ਭੰਗੜੇ ਦਾ ਖੂਬ ਆਨੰਦ ਮਾਣਿਆ। ਵਿਦੇਸ਼ੀ ਭਾਈਚਾਰੇ ਦੇ ਲੋਕ ਪੰਜਾਬੀ ਸੱਭਿਆਚਾਰ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਕੈਲੇਫੋਰਨੀਆ ਦੇ ਮਹਿਰ ‘ਤੇ ਪੁਲਿਸ ਮੁੱਖੀ ਨੂੰ ਵਿਸ਼ੇਸ਼ ਤੌਰ ਤੇ ਸ਼੍ਰ ਸਿੱਧੂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸ਼੍ਰ ਸਿੱਧੂ ਨੇ ਬਾਦਲ ਸਰਕਾਰ ਦੀਆ 9 ਸਾਲਾਂ ਦੀਆ ਪ੍ਰਾਪਤੀਆਂ ਤੋ ਸਾਰਿਆ ਨੂੰ ਜਾਣੂ ਕਰਾਉਦਿਆਂ ਕਿਹਾ ਕਿ ਪੰਜਾਬ ਵਿਚ ਬੇਹੱਦ ਪਿਛਲੇ ਸਾਲਾਂ ਵਿਚ ਵਿਕਾਸ ਹੋਇਆ ਹੈ,ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਦਿਨੋ-ਦਿਨ ਛੂੰਹ ਰਿਹਾ ਹੈ । ਉਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਦੀ ਇਕੋ ਇਕ ਅਜਿਹੀ ਸਰਕਾਰ ਹੈ ਜੋ ਗਰੀਬ ਪ੍ਰੀਵਾਰਾਂ ਨੂੰ ਸਸਤਾ ਅਨਾਜ,ਸਸਤੀ ਬਿਜਲੀ ਤੇ ਬੁਢਾਪਾ ਪੈਨਸ਼ਨਾਂ ਦੇ ਰਹੀ ਹੈ। ਕਿਸਾਨਾਂ ਨੂੰ ਖੇਤੀ ਲਈ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ। ਲੋਕਾਂ ਨੂੰ ਕੰਮ ਕਰਵਾਉਣ ਲਈ ਹੁਣ ਦਫਤਰਾਂ ਦੇ ਚੱਕਰ ਨਹੀ ਕੱਢਣੇ ਪੈਂਦੇ ਬਲਕਿ ਪੰਜਾਬ ਵਿਚ ਸਾਂਝ ਕੇਂਦਰ ਖੋਲੇ ਗਏ ਹਨ। ਪੰਜਾਬ ਵਿਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵੱਲੋ ਕੀਤੇ ਕਾਰਜਾ ਤੋ ਲੋਕ ਬਹੁਤ ਖੁਸ਼ ਹਨ,ਇਸ ਲਈ ਵਿਰੋਧੀ ਪਾਰਟੀਆਂ ਨੂੰ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਮੂੰਹ ਦੀ ਖਾਣੀ ਪਵੇਗੀ। ਸ਼੍ਰ ਸਿੱਧੂ ਦੀਆਂ ਗੱਲਾਂ ਤੋ ਪ੍ਰਭਾਵਿਤ ਹੋ ਕੇ ਅਮਰੀਕਾ ਵਿੱਚ ਵਸੇ ਪੰਜਾਬੀਆ ਨੇ ਪ੍ਰਣ ਲਿਆ ਕੇ ਅਸੀ ਅਪਣੇ ਸਾਰੇ ਯਾਰਾਂ ਦੋਸਤਾ ਤੇ ਰਿਸ਼ਤੇਦਾਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤੀਜੀ ਵਾਰ ਪੰਜਾਬ ‘ਚ ਸਰਕਾਰ ਬਣਾਉਣ ਲਈ ਆਪਣੇ ਆਪਣੇ ਹਲਕੇ ਦੇ ਉਮੀਦਵਾਰ ਨੂੰ ਵੋਟ ਪਾਉਣ ਤੇ ਚੋਣ ਨਿਸ਼ਾਨ ਤੱਕੜੀ ਵਾਲ ਬਟਨ ਦਬਾਉਣ ਨੂੰ ਅੱਜ ਹੀ ਕਹਾਂਗੇ। ਅੰਤ ਵਿਚ ਹਰਪ੍ਰੀਤ ਸਿੱਧੂ ਨੇ ਸਮਾਗਮ ‘ਚ ਪਹੁੰਚੇ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *