ਕੈਬਨਿਟ ਮੰਤਰੀ ਮਿੱਤਲ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ss1

ਕੈਬਨਿਟ ਮੰਤਰੀ ਮਿੱਤਲ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ਕੀਰਤਪੁਰ ਸਾਹਿਬ 30 ਨਵੰਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਪਿੰਡ ਮਹਿੰਦਲੀ ਖੁਰਦ ਵਿਖੇ ਕੈਬਨਿਟ ਮੰਤਰੀ ਸ਼ੀ੍ਰ ਮਦਨ ਮੋਹਨ ਮਿੱਤਲ ਵਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਜਿਸ ਵਿੱਚ ਤਿੰਨ ਗਲੀਆਂ ਨਾਲੀਆਂ ਅਤੇ ਇੱਕ ਸਰਾਂ ਜੋ ਕਿ ਤਕਰੀਬਨ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।ਇਸ ਮੋਕੇ ਉਹਨਾਂ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਅੰਦਰ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਨੂੰ ਦੇਖਦਿਆਂ ਵਿਰੋਧੀ ਧਿਰ ਦੇ ਹੋਸ਼ ਉੱਡੇ ਪਏ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼ੀ੍ਰ ਨਰਿੰਦਰ ਮੋਦੀ ਵਲੋਂ ਜਿਥੇ ਗਰੀਬ ਲੋਕਾਂ ਲਈ ਵੱਖ ਵੱਖ ਸਕੀਮਾਂ ਚਲਾਈਆਂ ਗਈਆਂ ਹਨ ਉੱਥੇ ਹੀ ਗੈਸ ਦੇ ਮੁੱਫਤ ਨਵੇਂ ਕੁਨੈਕਸ਼ਨ ਵੀ ਦਿੱਤੇ ਜਾ ਰਹੇ ਹਨ। ਉਹਨਾਂ ਅਪਣੇ ਸੰਬੋਧਨ ਵਿੱਚ ਕਿਹਾ ਕਿ ਸਾਲ 2017 ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਸਰਕਾਰ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਜਿਸ ਤੋਂ ਬਾਂਅਦ ਸਾਡਾ ਟੀਚਾ ਹੈ ਕਿ ਪੰਜਾਬ ਦੇ ਹਰ ਪਿੰਡ ਤੱਕ ਸੀਵਰੇਜ ਸਿਸਟਮ ਪਾਇਆ ਜਾਵੇਗਾ। ਨੋਟਬੰਧੀ ਬਾਰੇ ਬੋਲਦਿਆਂ ਉਹਨਾਂ ਕਿਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਕਾਲਾ ਧੰਨ ਵਾਪਿਸ ਅਵੇਗਾ ਅਤੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਸਦਾ ਵਿਰੋਧ ਕਰਨ ਦੀ ਬਜਾਏ ਸਰਕਾਰ ਦਾ ਸਮਰਥਨ ਕਰਨਾਂ ਚਾਹੀਦਾ ਤਾਂ ਜੋ ਦੇਸ਼ ਤਰੱਕੀ ਦੀਆਂ ਲੀਹਾਂ ਤੇ ਚੱਲ ਸਕੇ।ਇਸ ਮੋਕੇ ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਤੋਂ ਇਲਾਵਾ ਭਾਜਪਾ ਯੂਵਾ ਆਗੂ ਅਰਵਿੰਦ ਮਿੱਤਲ,ਪਵਨ ਕੁਮਾਰ ਸਰਪੰਚ ਮਹਿੰਦਲੀ, ਪ੍ਰੁੇਮ ਕੁਮਾਰ ਮਹਿੰਦਲੀ, ਅਵਤਾਰ ਸਿੰਘ ਪੰਚ, ਰਾਮਪਾਲ ਪੰਚ, ਕੈਪਟਨ ਤਰਸੇਮ ਲਾਲ, ਸਤੀਸ਼ ਕੁਮਾਰ, ਮੋਨਿਕਾ ਦੇਵੀ , ਨਿਰਮਲਾ ਦੇਵੀ, ਬਾਬੂ ਰਾਮ, ਹੇਮਰਾਜ, ਪਿਆਰਾ ਸਿੰਘ, ਬਚਨ ਸਿੰਘ, ਸੋਨੀ ਸ਼ਰਮਾਂ , ਅਜੈ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *