ਕੈਪਟਨ ਸਾਹਿਬ ਵੀ ਆਈ ਪੀ ਕਲਚਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਜਲਦੀ ਖਤਮ ਕਰੇ- ਪ੍ਰੋ. ਬਲਜਿੰਦਰ ਕੌਰ

ਕੈਪਟਨ ਸਾਹਿਬ ਵੀ ਆਈ ਪੀ ਕਲਚਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਜਲਦੀ ਖਤਮ ਕਰੇ- ਪ੍ਰੋ. ਬਲਜਿੰਦਰ ਕੌਰ

ਤਲਵੰਡੀ ਸਾਬੋ, 15 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ‘ਤੇ ਵੀ ਆਈ ਪੀ ਕਲਚਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕੀਤਾ ਜਾਵੇਗਾ ਪ੍ਰੰਤੂ ਕੈਪਟਨ ਸਾਹਿਬ ਕੀਤੇ ਵਾਅਦਿਆਂ ਨੂੰ ਭੁਲਾ ਕੇ ਪਰਿਵਾਰਵਾਦ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਚੋਣ ਮੈਨੀਫੈਸਟੋ ਦੀ ਸਰਾਸਰ ਉਲੰਘਣਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਅਤੇ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੀਡੀਆ ਰਾਹੀਂ ਸਵਾਲ ਕਰਦਿਆਂ ਕੀਤਾ।
ਉਹਨਾਂ ਉਕਤ ਸੰਬੰਧੀ ਅੱਗੇ ਬੋਲਦਿਆਂ ਕਿਹਾ ਕਿ ਕੈਪਟਨ ਸਾਹਿਬ ਚੋਣਾਂ ਤੋਂ ਪਹਿਲਾਂ ਕਹਿੰਦੇ ਸਨ ਕਿ ਇੱਕ ਪਰਿਵਾਰ ਦੇ ਇੱਕ ਹੀ ਮੈਂਬਰ ਨੂੰ ਅਹੁਦਾ ਦਿੱਤਾ ਜਾਵੇਗਾ ਪ੍ਰੰਤੂ ਹੁਣ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਹੈ ਜਦੋਂ ਕਿ ਲਾਲ ਸਿੰਘ ਦਾ ਬੇਟਾ ਪਹਿਲਾਂ ਤੋਂ ਹੀ ਐੱਮ ਐੱਲ ਏ ਹੈ। ਇਸ ਲਈ ਕੈਪਟਨ ਸਾਹਿਬ ਦੀ ਕਹਿਣੀ ਤੇ ਕਰਨੀ ‘ਚ ਬਹੁਤ ਵੱਡਾ ਫਰਕ ਹੈ। ਪ੍ਰੋ. ਬਲਜਿੰਦਰ ਕੌਰ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਵਰਦ੍ਹਿਆਂ ਕਿਹਾ ਕਿ ਮਨਪ੍ਰੀਤ ਬਾਦਲ ਵੀ ਕਹਿਣੀ ਤੇ ਕਰਨੀ ਦੇ ਪੂਰੇ ਨਹੀਂ ਹਨ ਕਿਉਂਕਿ ਉਹਨਾਂ ਨੇ ਵੀ ਵੀ ਆਈ ਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਹੀ ਸੀ ਪ੍ਰੰਤੂ ਉਹਨਾਂ ਦੀ ਇਸ ਗੱਲ ਦੀ ਪੋਲ ਵਿਸਾਖੀ ਰੈਲੀ ਮੌਕੇ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਚੂਨਾ ਲਾ ਕੇ ਸਰਕਾਰੀ ਜਹਾਜ਼ ‘ਤੇ ਰੈਲੀ ‘ਚ ਪਹੁੰਚਣ ਮੌਕੇ ਖੁੱਲ੍ਹ ਗਈ ਸੀ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰੇ ਅਤੇ ਜਹਾਜ਼ਾਂ ਵਿੱਚ ਝੂਟੇ ਲੈਣੇ ਬੰਦ ਕਰੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ।
ਇਸ ਮੌਕੇ ਮੀਡੀਆ ਜੋਨਲ ਇੰਚਾਰਜ ਨੀਲ ਗਰਗਅਤੇ ਜਸਵਿੰਦਰ ਸਿੰਘ ਜਗਾ ਬੀਬਾ ਬਲਜਿੰਦਰ ਕੌਰ ਦੇ ਨਾਲ ਸਨ।

Share Button

Leave a Reply

Your email address will not be published. Required fields are marked *

%d bloggers like this: