ਕੈਪਟਨ ਸਮਾਰਟ ਕੁਨੈਕਟ ਸਕੀਮ ਅਧੀਨ ਹਲਕਾ ਸ਼ੁਤਰਾਣਾ ਵਿੱਚ ਨੌਜਵਾਨਾਂ ਲਈ ਕੈਂਪ ਆਯੋਜਿਤ

ss1

ਕੈਪਟਨ ਸਮਾਰਟ ਕੁਨੈਕਟ ਸਕੀਮ ਅਧੀਨ ਹਲਕਾ ਸ਼ੁਤਰਾਣਾ ਵਿੱਚ ਨੌਜਵਾਨਾਂ ਲਈ ਕੈਂਪ ਆਯੋਜਿਤ

ar-001ਪਾਤੜ੍ਹਾਂ, 29 ਨਵੰਬਰ (ਢਿੱਲੋਂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ‘ਤੇ ਪੰਜਾਬ ਦੇ 50 ਲੱਖ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਇਸਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਚੁੱਕੀ ਹੈ । ਜਿਸ ਤਹਿਤ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ । ਇਸ ਮੁਹਿੰਮ ਤਹਿਤ ਹਲਕਾ ਸ਼ੁਤਰਾਣਾ ਦੇ ਕਾਂਗਰਸੀ ਆਗੂ ਅਤੇ ਟਿਕਟ ਦੇ ਮਜ਼ਬੂਤ ਦਾਅਵੇਦਾਰ ਇੰਜ. ਅਮਿਤ ਰਤਨ ਦੀ ਅਗਵਾਈ ਵਿੱਚ ਨੌਜਵਾਨ ਕਾਂਗਰਸੀ ਵਰਕਰਾਂ ਨੇ ਸਰਕਾਰੀ ਕਿਰਤੀ ਕਾਲਜ ਨਿਆਲ ਦੇ ਬਾਹਰ ਕੈਂਪ ਲਗਾ ਕੇ 200 ਦੇ ਕਰੀਬ ਨੌਜਵਾਨਾਂ ਦੀ ਆਨਲਾਈਨ ਬੁਕਿੰਗ ਰਜਿਸਟਰ ਕਰਵਾਈ । ਇਸ ਮੌਕੇ ਸੰਗੀਤ ਗਰਗ, ਮੁਨੀਸ਼ ਗਰਗ, ਜੈਅੰਤ ਕੁਮਾਰ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਕਾਲਜ ਦੇ ਲੜਕਿਆਂ ਸਮੇਤ ਕਈ ਲੜਕੀਆਂ ਨੇ ਵੀ ਸਮਾਰਟਫੋਨ ਦੀ ਬੁਕਿੰਗ ਕਰਵਾਈ । ਉਨ੍ਹਾਂ ਕਿਹਾ ਕਿ ਹਲਕੇ ਦੇ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖ ਕੇ ਲੱਗਦਾ ਹੈ ਕਿ ਹਲਕੇ ਦੇ ਨੌਜਵਾਨ ਵੋਟਰ ਕੈਪਟਨ ਅਮਰਿੰਦਰ ਸਿੰਘ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ । ਇਸੇ ਕਰਕੇ ਹਲਕਾ ਸ਼ੁਤਰਾਣਾ ਦੇ ਸਮੂਹ ਨੌਜਵਾਨਾਂ ਦੀ ਕਾਂਗਰਸ ਹਾਈ ਕਮਾਂਡ ਤੋਂ ਇਹ ਪੁਰਜ਼ੋਰ ਮੰਗ ਹੈ ਕਿ ਇਸ ਵਾਰ ਹਲਕਾ ਸ਼ੁਤਰਾਣਾ ਤੋਂ ਪੜ੍ਹੇ ਲਿਖੇ ਨੌਜਵਾਨ ਆਗੂ ਇੰਜ. ਅਮਿਤ ਰਤਨ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਇਸ ਪਛੜੇ ਹਲਕੇ ਦਾ ਸਹੀ ਅਰਥਾਂ ਵਿੱਚ ਵਿਕਾਸ ਹੋ ਸਕੇ ।

Share Button

Leave a Reply

Your email address will not be published. Required fields are marked *