ਕੈਪਟਨ ਸਮਾਰਟ ਕਨੈਕਟ ਪ੍ਰੋਗਰਾਮ ਤਹਿਤ ਗੜ੍ਹਸ਼ੰਕਰ ਵਿੱਚ 4 ਸੌ ਨੌਜਵਾਨਾਂ ਨੂੰ ਆਨ ਲਾਈਨ ਰਜਿਸਟਰ ਕੀਤਾ

ss1

ਕੈਪਟਨ ਸਮਾਰਟ ਕਨੈਕਟ ਪ੍ਰੋਗਰਾਮ ਤਹਿਤ ਗੜ੍ਹਸ਼ੰਕਰ ਵਿੱਚ 4 ਸੌ ਨੌਜਵਾਨਾਂ ਨੂੰ ਆਨ ਲਾਈਨ ਰਜਿਸਟਰ ਕੀਤਾ

goldyਗੜ੍ਹਸ਼ੰਕਰ 28 ਨਵੰਬਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਵਿੱਚ ਕਾਗਰਸ ਦੇ ਸੂਬਾ ਜਰਨਲ ਸਕੱਤਰ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੀ ਅਗਵਾਈ ਵਿੱਚ ਕੈਪ ਲਗਾਕੇ ਕੈਪਟਨ ਸਮਾਰਟ ਕਨੈਕਟ ਪ੍ਰੋਗਰਾਮ ਤਹਿਤ 400 ਤੋ ਜਿਆਦਾ ਨੌਜਵਾਨਾ ਨੂੰ ਆਨ ਲਾਈਨ ਰਜਿਸ਼ਟਰ ਕੀਤਾ ਗਿਆਂ।
ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿਤਾ ਹੈ ਕਿ ਕੈਪਟਨ ਸਮਾਰਟ ਕਨੈਕਟ ਪ੍ਰੋਗਰਾਮ ਤਹਿਤ 18 ਤੋ 35 ਸਾਲ ਦੇ ਨੌਜਵਾਨਾਂ ਨੂੰ ਸਮਾਰਟ ਮੋਬਾਇਲ ਫੋਨ ਦਿਤਾ ਜਾਵੇਗਾ ਅਤੇ ਹਰ ਇੱਕ ਨੂੰ 3ਜੀ ਨੈਟ ਪੈਕ ਤੇ ਮੁਫਤ ਕਾਲਿੰਗ ਦੀ ਸੁਵਿਧਾ ਦਿਤੀ ਜਾਵੇਗੀ। ਉਹਨਾ ਨੇ ਕਿਹਾ ਕਿ ਨੌਜਵਾਨਾ ਦੇ ਸਰਵਪੱਖੀ ਵਿਕਾਸ ਲਈ ਇਟਰਨੈਟ ਨਾਲ ਜੁੜਨਾ ਅਤਿ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਮੌਜੂਦਾ ਸਰਕਾਰ ਨੇ ਨਸ਼ਿਆ ਦੇ ਸੌਦਾਗਰਾਂ ਦੇ ਹਵਾਲੇ ਕਰ ਦਿਤਾ ਹੈ।ਲਵ ਕੁਮਾਰ ਗੋਲਡੀ ਨੇ ਕਿਹਾ ਕਿ ਕਾਗਰਸ ਦੀ ਸਰਕਾਰ ਬਣਨ ਤੇ 50 ਲੱਖ ਨੌਜਵਾਨਾ ਨੂੰ ਰਜੁਗਾਰ ਦਿਤਾ ਜਾਵੇਗਾ ਅਤੇ ਨਸ਼ੇ ਦੇ ਆਦੀ ਨੌਜਵਾਨਾ ਲਈ ਨਸ਼ਾ ਛਡਾਉ ਕੇਦਰ ਖੋਲੇ ਜਾਣਗੇ। ਇਸ ਮੌਕੇ ਠੇਕੇਦਾਰ ਕੁਲਭੂਸ਼ਨ ਸ਼ੋਰੀ, ਬਿਸ਼ਵਰ ਬੋੜਾ, ਸੰਨੀ ਲੰਬ, ਕਮਲ ਕਟਾਰੀਆਂ, ਕਵਰ ਜਗਵੀਰ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ, ਤਜਿੰਦਰ ਜੋਨੀ, ਵਰਿੰਦਰ ਸਿੰਘ, ਪ੍ਰਦੀਪ ਸੈਹਬੀ, ਨਰੇਸ਼ ਕੁਮਾਰ, ਚਰਨਜੀਤ ਸਿੰਘ, ਫਤਿਹ ਸਿੰਘ, ਰਾਜ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *