ਕੈਪਟਨ ਦੀ ਬੁਢਲਾਡਾ ਫੇਰੀ ਮੌਕੇ ਬੇਮਿਸਾਲ ਇਕੱਠ ਹੋਵੇਗਾ-ਭੱਠਲ

ਕੈਪਟਨ ਦੀ ਬੁਢਲਾਡਾ ਫੇਰੀ ਮੌਕੇ ਬੇਮਿਸਾਲ ਇਕੱਠ ਹੋਵੇਗਾ-ਭੱਠਲ

30-9-16-pic
ਬੋਹਾ 30 ਸਤੰਬਰ (ਦਰਸ਼ਨ ਹਾਕਮਵਾਲਾ)-।ਹਲਕੇ ਵਿੱਚ ਕੈਪਟਨ ਮੁਹਿੰਮ ਤਹਿਤ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ 2 ਅਕਤੂਬਰ ਦੀ ਬੁਢਲਾਡਾ ਫੇਰੀ ਨੂੰ ਲੈਕੇ ਕਾਂਗਰਸੀ ਵਰਕਰਾਂ ਅੰਦਰ ਭਾਰੀ ਉੁਤਸ਼ਾਹ ਵੇਖਣ ਨੂੰ ਮਿਲਣ ਰਿਹਾ ਹੈ।ਇਸੇ ਤਹਿਤ ਅੱਜ ਬੋਹਾ ਖੇਤਰ ਦੇ ਸਰਗਰਮ ਕਾਂਗਰਸੀ ਵਰਕਰਾਂ ਦੀ ਮੀਟਿੰਗ ਪੇਂਡੂ ਵਿਕਾਸ ਸੈਲ ਦੇ ਉੱਪ ਚੇਅਰਮੈਨ ਕਰਨੈਲ ਸਿੰਘ ਖਾਲਸਾ ਦੀ ਅਗਵਾਹੀ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜਿਲਾ ਪ੍ਰਧਾਨ ਮੱਖਣ ਸਿੰਘ ਭੱਠਲ ਨੇ ਆਖਿਆ ਕਿ 2 ਅਕਤੂਬਰ ਨੂੰ ਬੁਢਲਾਡਾ ਮੰਡੀ ਫੇਰੀ ਦੌਰਾਨ ਜਿੱਥੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਉੱਥੇ 2017 ਦੀਆਂ ਚੋਣਾਂ ਸੰਬੰਧੀ ਪਾਰਟੀ ਦੀਆਂ ਨੀਤੀਆਂ ਦੇ ਸੰਬੰਧ ਵਿੱਚ ਲੋਕਾਂ ਦੇ ਬੇਮਿਸਾਲ ਇਕੱਠ ਨੂੰ ਸੰਬੋਧਨ ਕਰਨਗੇ।ਕਰਨੈਲ ਸਿੰਘ ਖਾਲਸਾ ਨੇ ਆਖਿਆ ਕਿ ਹੁਣ ਅਕਾਲੀਆਂ ਦੀਆਂ ਵਧੀਕੀਆਂ ਦੇ ਸਤਾਏ ਲੋਕਾਂ ਨੂੰ ਹੁਣ ਜਿਆਦਾ ਇੰਤਯਾਰ ਨਹੀ ਕਰਨਾ ਪਵੇਗਾ ਕਿਉਂਕਿ ਕੁਝ ਹੀ ਮਹੀਨਿਆਂ ਬਾਅਦ ਲੋਕਾਂ ਦੇ ਚਹੇਤੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਜਿਸ ਉਪਰੰਤ ਹਰ ਵਰਗ ਨੂੰ ਇਨਸਾਫ ਮਿਲੇਗਾ ਅਤੇ ਪੰਜਾਬ ਅੰਦਰ ਫ੍ਰਿਰ ਤੋਂ ਖੁਸ਼ਹਾਲੀ ਪਰਤੇਗੀ। ਇਸ ਮੀਟਿਗ ਵਿੱਚ ਸਹਿਰੀ ਪਧਾਨ ਪ੍ਰਦੀਪ ਬਿੱਟੂ, ਜਾਟ ਮਹਾ ਸਭਾ ਦੇ ਸਹਿਰੀ ਪ੍ਰਧਾਨ ਸਤਨਾਮ ਸਿੰਘ, ,ਨਵੀਨ ਕਾਲਾ,ਕਮਲਜੀਤ ਸਿੰਘ ਟੋਨੀ, ਕਰਨੈਲ ਸਿੰਘ ਗਾਦੜਪੱਤੀ, ਪੱਪੂ ਸਿੰਘ,ਸਿੰਗਾਰਾ ਸਿੰਘ,ਦੇਸਾ ਸਿੰਘ,ਜੁਮਾ ਸਿੰਘ ਸਮੇਤ ਸਮੂਹ ਕਾਗਰਸੀ ਆਗੂ ਤੇ ਵਰਕਰ ਸਾਮਲ ਹੋਏ।

Share Button

Leave a Reply

Your email address will not be published. Required fields are marked *

%d bloggers like this: