ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਆਉਣ ਤੇ ਸਭ ਕਿਸਾਨਾ ਦੇ ਕਰਜੇ ਮੁਆਫ ਕੀਤੇ ਜਾਣਗੇ -ਕਾਂਗੜ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਆਉਣ ਤੇ ਸਭ ਕਿਸਾਨਾ ਦੇ ਕਰਜੇ ਮੁਆਫ ਕੀਤੇ ਜਾਣਗੇ -ਕਾਂਗੜ

2ਭਗਤਾ ਭਾਈ ਕਾ 29 ਅਕਤੂਬਰ (ਸਵਰਨ ਸਿੰਘ ਭਗਤਾ)ਅੱਜ ਸਥਾਨਕ ਸ਼ਹਿਰ ਵਿਖੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਨਿਯੁਕਤੀ ਵੰਡ ਸਮਾਰੋਹ ਦੌਰਾਨ ਮੌਜੂਦਾ ਸਰਕਾਰ ਤੇ ਦੋਸ਼ ਲਾਉਦਿਆ ਕਿਹਾ ਕਿ ਪੰਜਾਬ ਅੰਦਰ ਅਕਾਲੀ ਦਲ ਦੇ ਰਾਜ ਭਾਗ ਦੌਰਾਨ ਮਾੜੀਆਂ ਤੇ ਨਕਲੀ ਕੀਟ ਨਾਸਕ ਦੀਵਾਈਆਂ ਕਾਰਨ ਇਸ ਵਾਰ ਝੋਨੇ ਦੀ ਫਸਲ ਨੂੰ ਤੇਲੇ ਨੇ ਹੀ ਖਾ ਲਿਆ ਤੇ ਹਰ ਕਿਸਾਨ ਅੱਜ ਮੰਡੀ ਵਿੱਚ ਬੈਠਾ ਪ੍ਰੇਸਾਨ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਯਾਦ ਕਰ ਰਿਹਾ ਹੈ। ਕਾਂਗੜ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਆਉਣ ਤੇ ਸਭ ਕਿਸਾਨਾ ਦੇ ਕਰਜੇ ਮੁਆਫ ਕੀਤੇ ਜਾਣਗੇ ਇਸ ਸਬੰਧੀ ਉਨਾ ਆਪਣੇ ਸਾਰੇ ਵਰਕਰਾਂ ਨੂੰ ਬਿਨਾਂ ਭੇਦ ਭਾਵ ਪਿੰਡਾਂ ਵਿੱਚ ਜਾ ਕੇ ਫਾਰਮ ਭਰਨ ਦੀ ਬੇਨਤੀ ਵੀ ਕੀਤੀ। ਇਸ ਸਮੇਂ ਉਨਾਂ ਕਿਹਾ ਕਿ ਅਕਾਲੀ ਲੀਡਰਾਂ ਨੇ ਆਪਣੇ ਢਿੱਡ ਭਰਨ ਤੋਂ ਸਿਵਾਏ ਪੰਜਾਬ ਭਲਾ ਨਹੀਂ ਕੀਤਾ ਸਗੋਂ ਗੁੰਡਾ ਗਰਦੀ ਤੇ ਨਸਾਖੋਰੀ ਦਾ ਵਿਕਾਸ ਕਰਕੇ ਲੋਕਾਂ ਨੂੰ ਕਮਜੋਰ ਕੀਤਾ ਹੈ। ਕਾਂਗੜ ਨੇ ਕਿਹਾ ਕਿ ਅੱਜ ਕਿਸੇ ਆਮ ਆਦਮੀ ਦੀ ਕੋਈ ਕਿਸੇ ਦੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ ,ਅਫਸਰ ਸਭ ਇਨਾਂ ਲੀਡਰਾਂ ਦੇ ਪਿਛੇ ਪਿਛੇ ਤੁਰੇ ਫਿਰਦੇ ਹਨ। ਇਸ ਸਮੇਂ ਉਨਾਂ ਬਲਾਕ ਭਗਤਾ ਦੇ ਵਰਕਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਆਪਣਹੀ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ। ਇਸ ਸਮੇਂ ਜਿਲਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ , ਬਲਾਕ ਪ੍ਰਧਾਨ ਰਾਜਵੰਤ ਸਿੰਘ , ਸੁਰਿੰਦਰ ਸਿੰਘ ਕੁਕੂ ਪ੍ਰਧਾਨ ਯੂਥਵਿੰਗ,ਪਰਮਜੀਤ ਸਿੰਘ ਬਿਦਰ, ਬਿੰਦਰ ਕੁਮਾਰ ਗੋਗਾ ਭਾਈਰੂਪਾ, ਸੁਰਿੰਦਰ ਕੁਮਾਰ ਕਟਾਰੀਆ, ਰਾਮਪਾਲ ਲੋਹੇ ਵਾਲੇ, ਹਰਿੰਦਰ ਸਿੰਘ ਬਰਾੜ, ਮਾ: ਮਨਜੀਤਇੰਦਰ ਸਿੰਘ, ਸੰਮਾ ਸਿੱਧੂ, ਲੋਗੀ ਸਿਰੀਏ ਵਾਲਾ, ਕੁਲਵਿੰਦਰ ਸਿੰਘ ਮਾਝੇਵਾਲਾ, ਗੁਰਚਰਨ ਸਿੰਘ ਸਿੱਧੂ, ਲੱਖਵਿੰਦਰ ਸਿੰਘ , ਕੌਰ ਸਿੰਘ ,ਰਾਕੇਸ਼ ਕੁਮਾਰ, ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: