ਕੈਨੇਡਾ ਦੇ ਰਖਿਆ ਮੰਤਰੀ ਨਾਲ ਗੱਲ ਨਾ ਕਰਕੇ ਕੈਪਟਨ ਨੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਸੱਟ ਮਾਰੀ: ਪ੍ਰੋਂ: ਪ੍ਰੇਮ ਸਿੰਘ ਚੰਦੂਮਾਜਰਾ

ss1

ਕੈਨੇਡਾ ਦੇ ਰਖਿਆ ਮੰਤਰੀ ਨਾਲ ਗੱਲ ਨਾ ਕਰਕੇ ਕੈਪਟਨ ਨੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਸੱਟ ਮਾਰੀ: ਪ੍ਰੋਂ: ਪ੍ਰੇਮ ਸਿੰਘ ਚੰਦੂਮਾਜਰਾ
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪੁਲਿਸ ਵਲੋਂ ਕੀਤੇ ਗਏ ਅਣਮਨੁਖੀ ਤਸ਼ੱਦਦ ਦੀ ਕੀਤੀ ਸਖਤ ਨਿਖੇਧੀ

ਸ੍ਰੀ ਅਨੰਦਪੁਰ ਸਾਹਿਬ, 13 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਕੈਨੇਡਾ ਦੇ ਰਖਿਆ ਮੰਤਰੀ ਹਰਜੀਤ ਸਿੰਘ ਸਾਜਨ ਨਾਲ ਮਿਲਣ ਤੋ ਨਾਹ ਕਰਨੀ ਮੰਦਭਾਗੀ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋ ਪਾਰਲੀਮੈਂਟ ਮੈਂਬਰ ਪ੍ਰੋਂ:ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਚੰਦੂਮਾਜਰਾ ਨੇ ਕਿਹਾ ਇਕ ਪਾਸੇ ਕੈਪਟਨ ਵਲੋ ਪਾਕਿਸਤਾਨ ਦੇ ਦੋਸਤਾਂ ਲਈ ਦਰਵਾਜੇ ਖੁੱਲੇ ਰਖੇ ਹੋਏ ਹਨ ਪਰ ਦੂਜੇ ਪਾਸੇ ਸਿੱਖਾਂ ਦੇ ਹੱਕ ਦੀ ਗੱਲ ਕਰਨ ਵਾਲੇ ਕੈਨੇਡਾ ਦੇ ਰਖਿਆ ਮੰਤਰੀ ਨੂੰ ਮਿਲਣ ਤੋ ਨਾਹ ਕਰ ਰਹੇ ਹਨ। ਉਨਾਂ ਕਿਹਾ ਕੈਨੇਡਾ ਸਰਕਾਰ ਨੇ ਪਾਰਲੀਮੈਂਟ ਵਿਚ 1984 ਦੇ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕਰਕੇ ਇਤਹਾਸਕ ਫੈਸਲਾ ਕੀਤਾ ਹੈ ਪਰ ਪੰਜਾਬ ਦੇ ਕਾਂਗਰਸੀ ਮੁਖ ਮੰਤਰੀ ਵਲੋ ਉਸੇ ਕੈਨੇਡਾ ਦੇ ਰਖਿਆ ਮੰਤਰੀ ਨੂੰ ਮਿਲਣ ਤੋ ਇਨਕਾਰ ਕਰਨ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਕੈਪਟਨ ਪੰਜਾਬ ਦੇ ਮੁਖ ਮੰਤਰੀ ਹਨ ਤੇ ਇਸ ਨਾਤੇ ਸਾਜਨ ਜੀ ਨਾਲ ਜਰੂਰ ਮਿਲਣਾ ਚਾਹੀਦਾ ਸੀ। ਉਨਾਂ ਕਿਹਾ ਕਿ ਦਿੱਲੀ ਵਿਖੇ ਹੋਈ ਜਿਮਨੀ ਚੋਣ ਵਿਚ ਜਿੱਥੇ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਉਥੇ ‘ਆਪ’ ਦੀ ਨਮੋਸ਼ੀਜਨਕ ਹਾਰ ਨੇ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਦਿਤੀ ਕਿ ਉਨਾਂ ‘ਆਪ’ ਨੂੰ ਜਿਤਾ ਕੇ ਗਲਤੀ ਕੀਤੀ ਸੀ। ਉਨਾਂ ਕਿਹਾ ਇਸ ਚੋਣ ਨੇ ਕੇਜਰੀਵਾਲ ਦਾ ਅਸਲੀ ਚਿਹਰਾ ਜਗ ਜ਼ਾਹਰ ਕਰ ਦਿਤਾ ਹੈ।
ਵਿਰੋਧੀ ਪਾਰਟੀਆਂ ਵਲੋਂ ਈ ਵੀ ਐਮ ਮਸ਼ੀਨਾਂ ਬਾਰੇ ਸ਼ੱਕ ਕਰਨ ਦੇ ਮੁੱਦੇ ਨੂੰ ਨਕਾਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਈ ਵੀ ਐਮ ਮਸ਼ੀਨਾਂ ਗਲਤ ਹਨ ਤਾਂ ਪੰਜਾਬ ਵਿਚ ਕਾਂਗਰਸ ਕਿਵੇ ਆ ਗਈ? ਉਨਾਂ ਕਿਹਾ ਇਸ ਮਸ਼ੀਨਾਂ ਨਾਲ ਅਨੇਕਾਂ ਖਾਮੀਆਂ ਦੂਰ ਹੋਈਆਂ ਹਨ ਤੇ ਇਸ ਤੇ ਕਿੰਤੂ ਕਰਨਾ ਗਲਤ ਹੈ।
ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪੁਲਿਸ ਵਲੋਂ ਕੀਤੇ ਗਏ ਅਣਮਨੁਖੀ ਤਸ਼ੱਦਦ ਦੀ ਸਖਤ ਨਿਖੇਧੀ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਇਹ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਤੇ ਬੇਇਨਸਾਫੀ ਹੈ। ਪੁਲਿਸ ਵਲੋਂ ਨਜਾਇਜ ਤੋਰ ਤੇ ਪਾਏ ਗਏ ਕੇਸ ਵਾਪਸ ਲਏ ਜਾਣ ਤੇ ਲੋੜ ਪੈਣ ਤੇ ਇਸ ਮਾਮਲੇ ਵਿਚ ਗ੍ਰਹਿ ਮੰਤਰੀ ਰਾਜਨਾਥ ਨੂੰ ਵੀ ਮਿਲਣਗੇ। ਇਸ ਮੋਕੇ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਰੇਸ਼ਮ ਸਿੰਘ, ਇੰਦਰਜੀਤ ਸਿੰਘ ਬੇਦੀ, ਮਨਿੰਦਰਪਾਲ ਸਿੰਘ ਮਨੀ, ਮਨਜੀਤ ਸਿੰਘ ਬਾਸੋਵਾਲ, ਮੋਹਣ ਸਿੰਘ ਡੂਮੇਵਾਲ, ਹਰਦੇਵ ਸਿੰਘ ਹੈਪੀ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਅਚਿੰਤ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *