ਕੈਂਸਰ ਟਰੇਨ ਇੱਕ ਦਿਨ ਇਤਿਹਾਸ ਬਣ ਕੇ ਰਹਿ ਜਾਵੇਗੀ: ਸਿਹਤ ਮੰਤਰੀ ਬ੍ਰਹਮ ਮਹਿੰਦਰਾ

ਕੈਂਸਰ ਟਰੇਨ ਇੱਕ ਦਿਨ ਇਤਿਹਾਸ ਬਣ ਕੇ ਰਹਿ ਜਾਵੇਗੀ: ਸਿਹਤ ਮੰਤਰੀ ਬ੍ਰਹਮ ਮਹਿੰਦਰਾ
ਵਿਕਸਤ ਕੈਂਸਰ ਸੰਸਥਾਨ ਵਿਖੇ ਕੀਤਾ ਰੁ 25 ਕਰੋੜ ਲਾਗਤ ਦੀ ਮਸ਼ੀਨ ਦਾ ਉਦਘਾਟਨ
ਕੈਂਸਰ ਦੇ ਇਲਾਜ ਲਈ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ

ਬਠਿੰਡਾ, 7 ਜੁਲਾਈ (ਪਰਵਿੰਦਰ ਜੀਤ ਸਿੰਘ): ਪੰਜਾਬ ਤੋਂ ਰਾਜਸਥਾਨ ਜਾਣ ਵਾਲੀ ਰੇਲ ਗੱਡੀ, ਜਿਸ ਵਿੱਚ ਕੈਂਸਰ ਪੀੜਤ ਲੋਕ ਇਲਾਜ ਕਰਵਾਉਣ ਲਈ ਸਫਰ ਕਰਦੇ ਹਨ, ਇੱਕ ਦਿਨ ਇਤਿਹਾਸ ਬਣ ਕੇ ਰਹਿ ਜਾਵੇਗੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤਾਂ ਨੂੰ ਰਾਹਤ ਅਤੇ ਇਲਾਜ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਕਿਸੇ ਵੀ ਕੈਂਸਰ ਪੀੜਤ ਵਿਅਕਤੀ ਨੂੰ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਨਹੀਂ।
ਇਸ ਗੱਲ ਦਾ ਪ੍ਰਗਟਾਵਾ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਸਰਕਾਰ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਪ੍ਰੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕੀਤਾ। ਸ੍ਰੀ ਬ੍ਰਹਮ ਮਹਿੰਦਰਾ ਵਿਕਸਤ ਕੈਂਸਰ ਸੰਸਥਾਨ, ਮਾਨਸਾ ਰੋਡ ਵਿਖੇ ਰੁ 25 ਕਰੋੜ ਲਾਗਤ ਦੀ ਮਸ਼ੀਨ ਲੀਨੀਅਰ ਐਕਸੀਲਰੇਟਰ ਦਾ ਉਦਘਾਟਨ ਕਰਨ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਕੈਂਸਰ ਪੀੜਤਾਂ ਦਾ ਐਡਵਾਂਸ ਰੂਪ ਵਿੱਚ ਇਲਾਜ ਕਰਦੀ ਹੈ ਜਿਸ ਤਹਿਤ ਸਰੀਰ ਦੇ ਸਿਹਤਮੰਦ ਸੈੱਲ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਸਿਰਫ ਕੈਂਸਰ ਸੈੱਲ ਹੀ ਖਤਮ ਕੀਤੇ ਜਾਂਦੇ ਹਨ। ਇਸ ਪ੍ਰਕਾਰ ਦੇ ਇਲਾਜ ਨੂੰ ਟਾਰਗੇਟਿਡ ਟਰੀਟਮੈਂਟ ਕਹਿੰਦੇ ਹਨ ਅਤੇ ਇਸ ਨਾਲ ਮਰੀਜ਼ ਜਲਦੀ ਠੀਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਕੈਂਸਰ ਪੀੜਤਾਂ ਨੂੰ ਮੁਫਤ ਅਤੇ ਵਧੀਆ ਇਲਾਜ ਮੁੱਹਇਆ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕੇ ਇਸ ਤੋਂ ਇਲਾਵਾ ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ ਵਿੱਚ ਸੁਪਰ ਸਪੇਸ਼ਲਿਸਟ ਡਾਕਟਰਾਂ ਦੀ ਸੇਵਾ ਵੀ ਮੁੱਹਈਆ ਕਰਵਾਈ ਜਾ ਰਹੀ ਹੈ। ਬਠਿੰਡਾ ਸਿਵਲ ਹਸਪਤਾਲ ਵਿਖੇ ਮੈਕਸ ਹਸਪਤਾਲ ਦੇ ਸੁਪਰ ਸਪੇਸ਼ਲਿਸਟ ਡਾਕਟਰਾਂ ਮਰੀਜ਼ਾ ਦਾ ਮੁਫਤ ਇਲਾਜ ਕਰਦੇ ਹਨ। ਇਸ ਕੜੀ ਤਹਿਤ ਲੋਕਾਂ ਨੂੰ ਵਧੀਆਂ ਇਲਾਜ ਦੇਣ ਲਈ ਪੰਜਾਬ ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ ਅਤੇ ਡਿਪਸਪੇਂਸਰੀਆਂ ਵਿੱਚ ਸਟਾਫ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਇਨ੍ਹਾਂ ਸਾਰੇ ਯਤਨਾਂ ਕਰਕੇ ਇੱਕ ਦਿਨ ਪੰਜਾਬ ਤੋਂ ਜਾਂਦੀ ਕੈਂਸਰ ਰੇਲ ਗੱਡੀ ਖਾਲੀ ਜਾਵੇਗੀ।
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕੇ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਡਾਇਲੀਸੀਸ ਦੀ ਸੇਵਾ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਜਿਹੜਾ ਇਲਾਜ ਪ੍ਰਈਵੇਟ ਹਸਪਤਾਲਾਂ ਵਿੱਚ ਲੱਖਾਂ ਰੁਪਇਆ ਵਿੱਚ ਕਰਵਾਇਆ ਜਾਂਦਾ ਹੈ। ਉਹ ਹੁਣ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬੱਧ ਹੈ। ਉਨ੍ਹਾਂ ਨੇ ਹਸਪਤਾਲ ਵਿੱਚ ਮੌਜੂਦ ਕੈਂਸਰ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਲਾਜ ਸਬੰਧੀ ਸੇਵਾਵਾਂ ਬਾਰੇ ਪੁੱਛਿਆ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਰਾਜ ਬਹਾਦਰ, ਵਿਕਸਤ ਕੈਂਸਰ ਸੰਸਥਾਨ ਦੇ ਡਾਈਰੈਕਟਰ ਡਾ. ਆਰ ਕੇ ਮਹਾਜਨ, ਡਿਪਟੀ ਕਮਿਸ਼ਨਰ ਸ਼੍ਰੀ ਦੀਪਰਵਾ ਲਾਕਰਾ, ਸਿਵਲ ਸਰਜਨ ਡਾ.ਆਰ ਐੱਸ ਰੰਧਾਵਾ ਅਤੇ ਸੂਬੇ ਦੇ ਵੱਖ-ਵੱਖ ਹਸਪਤਾਲਾਂ ਦੇ ਕੈਂਸਰ ਵਿਭਾਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: