Fri. May 24th, 2019

ਕੇਜਰੀਵਾਲ ਕਿੰਗ ਕੋਬਰਾ ਵਾਂਗ ਇੱਕ ਇੱਕ ਕਰਕੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਡੰਗ ਰਿਹਾ ਹੈ : ਹਰਸਿਮਰਤ ਕੌਰ ਬਾਦਲ

ਕੇਜਰੀਵਾਲ ਕਿੰਗ ਕੋਬਰਾ ਵਾਂਗ ਇੱਕ ਇੱਕ ਕਰਕੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਡੰਗ ਰਿਹਾ ਹੈ : ਹਰਸਿਮਰਤ ਕੌਰ ਬਾਦਲ

5ਮਾਨਸਾ, 17 ਸਤੰਬਰ (ਰੀਤਵਾਲ ) : ਕੈਪਟਨ ਅਮਰਿੰਦਰ ਸਿੰਘ ਨੂੰ ਹੀ ਨਹੀਂ ਬਲਕਿ ਪੂਰੀ ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਵੱਡੇ ਫਰਕ ਨਾਲ ਹਰਾਵਾਂਗੇ। ਇਨਾਂ ਗੱਲਾਂ ਦਾ ਪ੍ਰਗਟਾਤ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜ਼ਿਲੇ ਅੰਦਰ ਪੇਂਡੂ ਖੇਤਰ ਦੇ ਸੇਵਾ ਕੇਂਦਰਾਂ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਇਹ ਉਹੀ ਅਮਰਿੰਦਰ ਸਿੰਘ ਹੈ, ਜਿਸਨੇ 2002 ਵਿਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨਾਂ ਦੀ ਸਰਕਾਰ ਆਉਣ ‘ਤੇ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਚਾਲੂ ਰੱਖਿਆ ਜਾਵੇਗਾ, ਪਰੰਤੂ ਜਦੋਂ ਕਾਂਗਰਸ ਸਰਕਾਰ ਬਣੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਹੂਲਤਾਂ ਬੰਦ ਹੀ ਨਹੀਂ ਕੀਤੀਆਂ ਸਗੋਂ ਮੋਟਰਾਂ ਦੇ ਬਿਲ ਵੀ ਕਿਸਾਨਾਂ ਨੂੰ ਲਗਾ ਦਿੱਤੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪਟਿਆਲਾ ਦੇ ਲੋਕਾਂ ਨੂੰ ਧੋਖਾ ਦੇ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੋਣ ਲੜੀ, ਹੁਣ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਧੋਖਾ ਦੇ ਕੇ ਪਟਿਆਲਾ ਤੋਂ ਚੋਣ ਲੜਨ ਦੀ ਤਿਆਰੀ ਵਿਚ ਹੈ ਅਤੇ ਅੰਮ੍ਰਿਤਸਰ ਤੋਂ ਦੁਬਾਰਾ ਐਮ.ਪੀ. ਦੀ ਚੋਣ ਕਰਾਵੇਗਾ।
ਪੱਤਰਕਾਰਾਂ ਨਾਲ ਆਮ ਆਦਮੀ ਪਾਰਟੀ ਸਬੰਧੀ ਗੱਲ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਿੰਗ ਕੋਬਰਾ ਵਾਂਗ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਇੱਕ ਇੱਕ ਕਰਕੇ ਡੰਗ ਰਿਹਾ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਾਬਿਲ ਲੋਕ ਕਦੇ ਵੀ ਬਾਹਰਲੇ ਬੰਦੇ ਨੂੰ ਕਬੂਲ ਨਹੀਂ ਕਰਨਗੇ। ਉਨਾਂ ਕਿਹਾ ਕਿ ਕੇਜਰੀਵਾਲ ਆਪਣੀ ਖਾਂਸੀ ਦਾ ਇਲਾਜ ਕਰਵਾਉਣ ਲਈ ਦਿੱਲੀ ਨੂੰ ਛੱਡ ਕੇ ਬੰਗਲੋਰ ਬੈਠਾ ਹੈ ਜਦਕਿ ਦਿੱਲੀ ਦੇ ਲੋਕ ਚਿਕਨਗੁਨੀਆ ਤੇ ਡੇਂਗੂ ਦੀ ਬਿਮਾਰੀ ਤੋਂ ਬੇਹਾਲ ਹਨ। ਉਨਾਂ ਕਿਹਾ ਕਿ ਇਨਾਂ ਹੀ ਨਹੀਂ ਕੇਜਰੀਵਾਲ ਦੇ ਕਈ ਮੰਤਰੀ ਵੀ ਦਿੱਲੀ ਨੂੰ ਛੱਡ ਕੇ ਵਿਦੇਸ਼ਾਂ ਅਤੇ ਦੂਜੇ ਸੂਬਿਆਂ ਵਿਚ ਲੋਕਾਂ ਦੇ ਪੈਸਿਆਂ ਨਾਲ ਐਸ਼ੋ-ਆਰਾਮ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ ਅਤੇ ਜਦੋਂ ਇਨਾਂ ਦੀ ਸਰਕਾਰ ਬਣ ਜਾਂਦੀ ਹੈ, ਤਾਂ ਇਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ। ਉਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਲੋਕਾਂ ਵਿਚ ਬੈਠ ਕੇ ਉਨਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ। ਉਨਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਸੇਵਾ ਅਤੇ ਤਰੱਕੀ ਦੇ ਨਾਅਰੇ ‘ਤੇ ਖ਼ਰਾ ਉਤਰਦਿਆਂ ਲੋਕਾਂ ਨੂੰ ਕਈ ਸਹੂਲਤਾਂ ਦਿੱਤੀਆਂ ਅਤੇ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ।
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਿਲਕੁਲ ਵੀ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਅਤੇ ਉਨਾਂ ਨੂੰ ਆਪਣੇ ਘਰ ਦੇ ਆਸ-ਪਾਸ ਹੀ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰ ਖੋਲੇ ਗਏ ਹਨ। ਉਨਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਉਨਾਂ ਦੇ ਪਿੰਡਾਂ ਵਿਚ ਹੀ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਾਨਸਾ ਜ਼ਿਲੇ ਵਿਚ 61 ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨਾਂ ਵਿਚੋਂ ਅੱਜ ਪੇਂਡੂ ਖੇਤਰ ਦੇ 9 ਸੇਵਾ ਕੇਂਦਰਾਂ ਦਾ ਪਿੰਡ ਭੈਣੀ ਬਾਘਾ, ਅਕਲੀਆ, ਅਤਲਾ ਕਲਾਂ, ਮੱਤੀ, ਬੋੜਾਵਾਲ, ਬਰੇ, ਕੁਲਾਣਾ, ਵਿਖੇ ਉਦਘਾਟਨ ਕੀਤਾ ਗਿਆ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਨਾਂ ਸੇਵਾ ਕੇਂਦਰਾਂ ਦੇ ਉਦਘਾਟਨ ਨਾਲ ਹੁਣ ਪਿੰਡਾਂ ਦੇ ਵਸਨੀਕਾਂ ਨੂੰ ਨਾਗਰਿਕ ਸੇਵਾਵਾਂ ਲਈ ਸ਼ਹਿਰ ਜਾਂ ਸਰਕਾਰੀ ਦਫ਼ਤਰਾਂ ਵਿਚ ਨਹੀਂ ਜਾਣਾ ਪਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਆਮ ਲੋਕਾਂ ਨੂੰ ਕਈ ਸੇਵਾਵਾਂ ਇੱਕੋ ਛੱਤੇ ਹੇਠ ਹੀ ਪ੍ਰਾਪਤ ਹੋ ਜਾਣਗੀਆਂ। ਇਸ ਤੋਂ ਇਲਾਵਾ ਬੀਬਾ ਬਾਦਲ ਨੇ ਪਿੰਡ ਰੱਲਾ ਵਿਖੇ ਤਿੰਨ ਢਾਣੀਆਂ ਦੇ ਰਸਤੇ ਦੀ ਉਸਾਰੀ ਅਤੇ ਪਿੰਡ ਅਕਲੀਆ ਵਿਖੇ ਫਿਰਨੀ ਦੀ ਮੁੜ ਉਸਾਰੀ ਦਾ ਨੀਂਹ ਪੱਥਰ ਰੱਖਿਆ।

1 thought on “ਕੇਜਰੀਵਾਲ ਕਿੰਗ ਕੋਬਰਾ ਵਾਂਗ ਇੱਕ ਇੱਕ ਕਰਕੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਡੰਗ ਰਿਹਾ ਹੈ : ਹਰਸਿਮਰਤ ਕੌਰ ਬਾਦਲ

  1. Biba g kejriwal and king cobra dono sahmne ton war karde ne tuhade wangu pith te nahi,fer dushman chahe party vich he kyon na howe kinna wadda he kyon na howe.

Leave a Reply

Your email address will not be published. Required fields are marked *

%d bloggers like this: