ਕੇਜਰੀਵਾਲ ਆਪਣੀ ਹਰ ਗੱਲ ਕਹਿ ਕੇ ਬਦਲਿਆ – ਸਿਮਰਪ੍ਰਤਾਪ ਬਰਨਾਲਾਕੇਜਰੀਵਾਲ ਆਪਣੀ ਹਰ ਗੱਲ ਕਹਿ ਕੇ ਬਦਲਿਆ – ਸਿਮਰਪ੍ਰਤਾਪ ਬਰਨਾਲਾ
ਆਮ ਆਦਮੀ ਪਾਰਟੀ ਹੁਣ ਖਾਸ ਆਦਮੀ ਪਾਰਟੀ ਬਣੀ

6-48 (1)
ਧੂਰੀ, 6 ਅਗਸਤ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਧੂਰੀ ਦੀ ਜਿਮਨੀ ਚੋਣ ਲੜ ਚੁੱਕੇ ਐਡਵੋਕੇਟ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਲੋਕਾਂ ਨੂੰ ਹਮੇਸ਼ਾ ਵੱਡੇ ਵੱਡੇ ਸਜਬਬਾਗ ਦਿਖਾ ਕੇ ਦਿੱਲੀ ਦੀ ਸੱਤਾ ਬਟੋਰਨ ਵਾਲੀ ਆਮ ਆਦਮੀ ਪਾਰਟੀ ਦੀਆਂ ਲੂੰਬੜ ਚਾਲਾਂ ਤੋਂ ਜਿੱਥੇ ਦਿੱਲੀ ਦੇ ਲੋਕ ਚੰਗੀ ਤਰਾਂ ਵਾਕਿਫ਼ ਹੋ ਚੁੱਕੇ ਹਨ, ਹੁਣ ਦਿੱਲੀ ਦੇ ਲੋਕਾਂ ਵੱਲੋਂ ਨਕਾਰੀ ਜਾਣ ਵਾਲੀ ਇਹ ਪਾਰਟੀ ਹੁਣ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਆਪਣੀਆ ਚਾਲਾਂ ਵਿੱਚ ਫਸਾਉਣ ਜਾ ਰਹੀ ਹੈ, ਜਿਸਨੁੰ ਪੰਜਾਬ ਦੇ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ ਅਤੇ ਆਉਂਦੀਆ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਪਿੰਡ ਮੀਮਸਾ ਵਿਖੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵਿਅੰਗ ਕਸਦਿਆਂ ਕਿਹਾ ਕਿ ਕੇਜਰਵੀਾਲ ਆਖਦੇ ਸਨ ਕਿ ਪੋਸਟਰ ਲਗਾਉਣ ਵਾਲੇ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ, ਅੱਜ ਉਨਾਂ ਦੇ ਉਹ ਬਿਆਨ ਕਿੱਥੇ ਗਏ ? ਉਨਾਂ ਐਲਾਨ ਕੀਤੇ ਗਏ ਉਮੀਦਵਾਰਾਂ ਬਾਰੇ ਬੋਲਦਿਆਂ ਲੋਕ ਭਲੀਭਾਂਤ ਜਾਣਦੇ ਹਨ ਕਿ ਇਸ ਪਾਰਟੀ ਦੇ ਉਮੀਦਵਾਰ ਕਿਹੋ ਜਿਹੇ ਹਨ ਅਤੇ ਉਨਾ ਦੀ ਹਲਕੇ ਪ੍ਰਤੀ ਕੀ ਦੇਣ ਹੈ ?
ਉਨਾਂ ਕਿਹਾ ਕਿ ਪਾਰਟੀ ਦਾ ਪੰਜਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਹੀ ਪਾਰਟੀ ਦੀਆਂ ਟਿਕਟਾਂ ਤੋਂ ਨਾਖੁਸ਼ ਹੋ ਕੇ ਪਾਰਟੀ ਸੁਪਰੀਮੋ ਨੂੰ ਮਿਲਣ ਜਾ ਰਿਹਾ ਹੈ, ਜਿਸਤੋਂ ਸਾਫ਼ ਹੈ ਕਿ ਇਹ ਪਾਰਟੀ ਜਲਦੀ ਹੀ ਖੇਰੂ ਖੇਰੂ ਹੋ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਪੰਜਾਬ ਦੇ ਪਾਣੀਆਂ ਪ੍ਰਤੀ ਪੰਜਾਬ ਵਿੱਚ ਹੋਰ ਗੱਲ ਕਰਦਾ ਹੈ ਅਤੇ ਹਰਿਆਣੇ ਜਾ ਕੇ ਹੋਰ ਗੱਲ ਕਰਦਾ ਹੈ ਅਤੇ ਦਿੱਲੀ ਜਾ ਕੇ ਹੋਰ ਗੱਲ ਕਰਦਾ ਹੈ, ਅਜਿਹੇ ਵਿਅਕਤੀ ਦੀ ਅਗਵਾਈ ਵਾਲੀ ਪਾਰਟੀ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ।
ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਲੋੜ ਦੱਸਦਿਆਂ ਕਿਹਾ ਕਿ ਅਕਾਲੀਆਂ ਦੇ ਜ਼ੁਲਮ ਅਤੇ ਪੰਜਾਬ ਵਿੱਚ ਮੁੜ ਸੁੱਖ-ਸ਼ਾਂਤੀ, ਉਦਯੋਗਾਂ ਦੀ ਵਾਪਸੀ ਅਤੇ ਲੋਕ ਹਿਤੈਸ਼ੀ ਸਰਕਾਰ ਬਣਾਉਣ ਲਈ ਕਾਂਗਰਸ ਦਾ ਸਾਥ ਦੇਣ।

Share Button

Leave a Reply

Your email address will not be published. Required fields are marked *

%d bloggers like this: