ਕੇਂਦਰ ਸਰਕਾਰ ਵੱਲੋਂ ਵਾਹਨਾ ਦੇ ਸੇਫਟੀ ਗਾਰਡ ਤੇ ਪਾਬੰਦੀ ਲਗਾਇਆ ਜਾਣਾ ਘਾਤਕ ਲੋਟੇ, ਸੱਗੂ

ss1

ਕੇਂਦਰ ਸਰਕਾਰ ਵੱਲੋਂ ਵਾਹਨਾ ਦੇ ਸੇਫਟੀ ਗਾਰਡ ਤੇ ਪਾਬੰਦੀ ਲਗਾਇਆ ਜਾਣਾ ਘਾਤਕ ਲੋਟੇ, ਸੱਗੂ

ਲੁਧਿਆਣਾ, (ਪ੍ਰੀਤੀ ਸ਼ਰਮਾ)ਕੇਂਦਰ ਸਰਕਾਰ ਵੱਲੋਂ ਜੋ ਵਾਹਨਾ ਦੇ ਸੇਫਟੀ ਗਾਰਡ ਤੇ ਪਾਬੰਦੀ ਲਗਾਏ ਜਾਣ ਦਾ ਫੈਸਲਾ ਲਿਆ ਗਿਆ ਹੈ, ਉਹ ਉਦਯੋਗ ਦੇ ਲਈ ਘਾਤਕ ਹੈ। ਇਹ ਵਿਚਾਰ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਉਂਡੇਸ਼ਨ ਦੇ ਮੈਂਬਰ ਦਰਸ਼ਨ ਸਿੰਘ ਲੋਟੇ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਅੱਜ ਇੱਥੇ ਜਾਹਿਰ ਕਰਦਿਆ ਕਿਹਾ ਕਿ ਸੇਫਟੀ ਗਾਰਡ ਵਾਹਨ ‘ਚ ਬੈਠੀਆ ਸਵਾਰੀਆਂ ਦੇ ਲਈ ਬਹੁਤ ਹੀ ਲਾਭਦਾਇਕ ਹੈ। ਉਨਾਂ ਕਿਹਾ ਕਿ ਸਾਡੇ ਦੇਸ਼ ‘ਚ ਵਿਦੇਸ਼ਾ ਦੀ ਤੁਲਨਾ ‘ਚ ਟ੍ਰੈਫਿਕ ਸਿਸਟਮ ‘ਚ ਬਹੁਤ ਹੀ ਅੰਤਰ ਹੈ। ਉਨਾਂ ਕਿਹਾ ਕਿ ਸੇਫਟੀ ਗਾਰਡ ਨਾ ਲਗਾਉਣ ਨਾਲ ਰੈਡੀਏਟਰ ਦਾ ਨੁਕਸਾਨ ਹੋਵੇਗਾ, ਜਿਸ ਨਾਲ ਇੰਜਨ ਨੂੰ ਵੀ ਨੁਕਸਾਨ ਹੋਵੇਗਾ। ਉਨਾਂ ਕਿਹਾ ਕਿ ਸੇਫਟੀ ਵਾਲੇ ਬੈਲੂਨ ਤਾਂ ਜਬਦਸਤ ਹਾਦਸਾ ਹੋਣ ਤੇ ਹੀ ਖੁੱਲਦੇ ਹਨ। ਜਦਕਿ ਸੇਫਟੀ ਗਾਰਡ ਰੋਜਾਨਾ ਟ੍ਰੈਫਿਕ ਸਮੇਂ ਸਾਡੀ ਸੇਫਟੀ ਕਰਦੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਪਾਬੰਦੀ ਤੇ ਪੂਰਨ ਵਿਚਾਰ ਕਰਦਿਆ ਵਾਪਿਸ ਲਵੇ। ਇਸੇ ਦੋਰਾਨ ਸੇਫਟੀ ਗਾਰਡ ਮਨੂਫੈਕਚਰਸ ਵੈਲਫੇਅਰ ਐਸੋਸੀਏਸ਼ਨ ਆਫ ਇੰਡੀਆ ਦੇ ਬੁਲਾਰੇ ਜਸਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫਰਮਾਨ ਉਦਯੋਗ ਵਿਰੋਧੀ ਹੈ। ਉਨਾਂ ਕਿਹਾ ਕਿ ਐਸੋਸੀਏਸਨ ਦਾ ਵਫਦ ਦੇਸ਼ ਦੇ ਟ੍ਰਾਂਸਪੋਰਟ ਮੰਤਰੀ ਨੂੰ ਮਿਲ ਕੇ ਇਸ ਸੰਬੰਧ ਵਿਚ ਮੰਗ ਪੱਤਰ ਸੋਂਪੇਗਾ।

Share Button

Leave a Reply

Your email address will not be published. Required fields are marked *