ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਮਲੂਕਾ ਪਰਿਵਾਰ ਨਾਲ ਦੁੱਖ ਸਾਂਝਾ

ss1

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਮਲੂਕਾ ਪਰਿਵਾਰ ਨਾਲ ਦੁੱਖ ਸਾਂਝਾ

img_20161108_124831ਭਗਤਾ ਭਾਈ ਕਾ 8 ਨਵੰਬਰ (ਸਵਰਨ ਸਿੰਘ ਭਗਤਾ)- ਪਿਛਲੇ ਦਿਨੀ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਅਤੇ ਜ਼ਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਛੋਟੇ ਭਰਾ ਚਰਨਜੀਤ ਸਿੰਘ ਮਲੂਕਾ ਦੀ ਕੈਨੇਡਾ ਵਿੱਚ ਅਚਨਚੇਤ ਮੌਤ ਹੋ ਗਈ ਸੀ। ਸਿਕੰਦਰ ਸਿੰਘ ਮਲੂਕਾ ਅਤੇ ਉਨਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਨ ਅਤੇ ਦੁੱਖ ਸਾਂਝਾ ਕਰਨ ਲਈ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿੰਡ ਮਲੂਕਾ ਵਿਖੇ ਉਨਾਂ ਦੇ ਗ੍ਰਹਿ ਵਿਖੇ ਪੁੱਜੇ। ਇਸ ਸਮੇਂ ਹਮਦਰਦੀ ਜਾਹਰ ਕਰਦਿਆ ਬੀਬਾ ਬਾਦਲ ਨੇ ਕਿਹਾ ਨੇ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਭਖਸ਼ਣ ਅਤੇ ਇਸ ਦੁੱਖ ਦੀ ਘੜੀ ਵਿੱਚ ਮਲੂਕਾ ਪਰਿਵਾਰ ਦੇ ਅੰਗ ਸੰਗ ਸਹਾਈ ਹੋਣ।ਇਸ ਤੋਂ ਇਲਾਵਾ ਉਤਰ ਪ੍ਰਦੇਸ ਸਰਕਾਰ ਦੇ ਮੰਤਰੀ ਬਲਵੰਤ ਸਿੰਘ ਰਾਮੂੰਵਾਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ,ਆਈ ਏ ਐਸ ਰਾਹੁਲ ਭਮਦਾਰੀ,ਗੁਰਦਾਸ ਬਾਦਲ,ਦਿਆਲ ਸਿੰਘ ਕੋਲਿਆ ਵਾਲੀ,ਬਲਜੀਤ ਸਿੰਘ ਕੁਮੜਾ ਚੇਅਰਮੈਨ ਖਰੜ,ਬਲਕਾਰ ਸਿੱਧੂ ਆਦਿ ਨੇ ਵੀ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੋਕੇ ਵੱਖ-ਵੱਖ ਰਾਜਸੀ ਆਗੂਆ ਤੋ ਇਲਾਵਾ ਡਾ.ਬਸੰਤ ਗਰਗ ਡੀ.ਸੀ.ਬਠਿੰਡਾ,ਗੁਰਜੀਤ ਸਿੰਘ ਰੋਮਾਣਾ ਡੀ .ਐਸ .ਪੀ ਫੂਲ,ਮਾਰਕੀਟ ਕਮੇਟੀ ਭਗਤਾ ਭਾਈ ਦੇ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਜੱਥੇ: ਸਤਨਾਮ ਸਿੰਘ ਭਾਈਰੂਪਾ,ਡਾ.ਪਰਨੀਤ ਕੌਰ ਦਿਉਲ, ਕਾਲਾ ਬੁਲਾਹੜ ਵਾਲਾ,ਲਵਲੀ ਬੁਰਜ ਥਰੋੜ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *