ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਤਹਿਸੀਲ ਪੱਧਰੀ ਮੀਟਿੰਗ ਹੋਈ

ss1

ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਤਹਿਸੀਲ ਪੱਧਰੀ ਮੀਟਿੰਗ ਹੋਈ

ਮੁੱਲਾਂਪੁਰ ਦਾਖਾ 20 ਅਗਸਤ (ਮਲਕੀਤ ਸਿੰਘ) ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲਾ ਸਕੱਤਰ ਬਲਵੀਰ ਸਿੰਘ ਸੁਹਾਵੀਂ ਦੀ ਅਗਵਾਈ ਹੇਠ ਸਥਾਨਕ ਕਸਬੇ ਅੰਦਰ ਮੀਟਿੰਗ ਹੋਈ। ਜਿਲਾ ਸਕੱਤਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਲੁਧਿਆਣਾ ਪੱਛਮੀ ਤਹਿਸੀਲ ਦੇ ਸਕੱਤਰ ਕਾਮਰੇਡ ਲਖਵੀਰ ਸਿੰਘ ਨੂੰ ਪਿੰਡ ਦਾਖਾ ਦੇ ਪੰਚਾਇਤ ਮੈਂਬਰ ਅਤੇ ਕੁੱਝ ਹੋਰ ਮੈਂਬਰਾਂ ਨੇ ਘੇਰ ਕੇ ਸੱਟਾਂ ਮਾਰੀਆ ਸਨ। ਜਿਲਾ ਪ੍ਰਧਾਨ ਬਲਵੀਰ ਸਿੰਘ ਸੁਹਾਵੀ ਨੇ ਉਕਤ ਘਟਨਾਂ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਨਾਲ ਹੀ ਕਿਹਾ ਕਿ ਜੇਕਰ ਕਾਮਰੇਡ ਲਖਵੀਰ ਸਿੰਘ ਨੂੰ ਬਣਦਾ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਜਿਲਾ ਪੱਧਰੀ ਵਰਕਰਾਂ ਦੀ ਮੀਟਿੰਗ ਕਰਕੇ ਇਨਸਾਫ ਲਈ ਸੰਘਰਸ਼ ਵਿੱਢਣਗੇ। ਉਨਾਂ ਜੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਸਾਥੀ ਲਖਵੀਰ ਸਿੰਘ ‘ਤੇ ਹਮਲਾ ਕਰਨ ਵਾਲੇ ਬੰਦੇ ਨਾ ਫੜੇ ਤਾਂ ਅਸੀ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਵੀ ਦੇਵਾਗੇ।
ਇਸ ਮੌਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਕੇਵਲ ਸਿੰਘ, ਜਸਵਿੰਦਰ ਸਿੰਘ ਬੱਗਾ, ਸੰਜੇ ਗੁਪਤਾਂ, ਮੁੱਛੂ, ਪ੍ਰਮਜੀਤ ਕੌਰ, ਸ਼ਰਬਜੀਤ ਕੌਰ, ਹਰਵਿੰਦਰ ਸਿੰਘ, ਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਮੇਹਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *